ਪੁਤਿਨ ਦੀ ਗ੍ਰਿਫਤਾਰੀ 'ਤੇ ਰੂਸ ਦੀ ICC ਨੂੰ ਧਮਕੀ, ਕੋਰਟ 'ਤੇ ਸੁੱਟਾਂਗੇ ਬੰਬ

ਆਈਸੀਸੀ ਨੇ ਯੂਕਰੇਨ ਵਿੱਚ ਯੁੱਧ ਅਪਰਾਧ ਦੇ ਦੋਸ਼ਾਂ ਵਿੱਚ ਰੂਸੀ ਰਾਸ਼ਟਰਪਤੀ ਪੁਤਿਨ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਉਸ 'ਤੇ ਯੂਕਰੇਨੀ ਬੱਚਿਆਂ ਨੂੰ ਅਗਵਾ ਕਰਨ ਅਤੇ ਦੇਸ਼ ਨਿਕਾਲਾ ਦੇਣ ਦਾ ਦੋਸ਼ ਹੈ।
ਪੁਤਿਨ ਦੀ ਗ੍ਰਿਫਤਾਰੀ 'ਤੇ ਰੂਸ ਦੀ ICC ਨੂੰ ਧਮਕੀ, ਕੋਰਟ 'ਤੇ ਸੁੱਟਾਂਗੇ ਬੰਬ

ਪੁਤਿਨ ਦੇ ਗ੍ਰਿਫਤਾਰੀ ਵਾਰੰਟ 'ਤੇ ਰੂਸ ਦੀ ICC ਨੂੰ ਹੀ ਧਮਕੀ ਦੇ ਦਿਤੀ ਹੈ। ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਡਿਪਟੀ ਚੇਅਰਮੈਨ ਦਮਿਤਰੀ ਮੇਦਵੇਦੇਵ ਨੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈਸੀਸੀ) ਨੂੰ ਮਿਜ਼ਾਈਲ ਹਮਲੇ ਦੀ ਧਮਕੀ ਦਿੱਤੀ ਹੈ। ਮੇਦਵੇਦੇਵ ਨੇ ਕਿਹਾ, ਰੱਬ ਅਤੇ ਮਿਜ਼ਾਈਲਾਂ ਤੋਂ ਬਚਣਾ ਕਿਸੇ ਲਈ ਵੀ ਸੰਭਵ ਨਹੀਂ ਹੈ।

ਦਰਅਸਲ, 17 ਮਾਰਚ ਨੂੰ ਆਈਸੀਸੀ ਨੇ ਯੂਕਰੇਨ ਵਿੱਚ ਯੁੱਧ ਅਪਰਾਧ ਦੇ ਦੋਸ਼ਾਂ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਉਸ 'ਤੇ ਯੂਕਰੇਨੀ ਬੱਚਿਆਂ ਨੂੰ ਅਗਵਾ ਕਰਨ ਅਤੇ ਦੇਸ਼ ਨਿਕਾਲਾ ਦੇਣ ਦਾ ਦੋਸ਼ ਹੈ। ਉਦੋਂ ਤੋਂ ਰੂਸ ਗੁੱਸੇ 'ਚ ਹੈ। ਆਈ.ਸੀ.ਸੀ. ਨੂੰ ਬੇਕਾਰ ਅੰਤਰਰਾਸ਼ਟਰੀ ਸੰਸਥਾ ਦੱਸਦੇ ਹੋਏ ਮੇਦਵੇਦੇਵ ਨੇ ਆਪਣੇ ਟੈਲੀਗ੍ਰਾਮ ਅਕਾਊਂਟ 'ਤੇ ਲਿਖੇ ਬਿਆਨ 'ਚ ਉੱਥੋਂ ਦੇ ਜੱਜਾਂ ਨੂੰ ਮਿਜ਼ਾਈਲ ਹਮਲਿਆਂ ਲਈ ਅਸਮਾਨ 'ਤੇ ਨਜ਼ਰ ਰੱਖਣ ਲਈ ਕਿਹਾ ਹੈ।

ਮੇਦਵੇਦੇਵ ਨੂੰ ਪੁਤਿਨ ਦਾ ਵਫ਼ਾਦਾਰ ਮੰਨਿਆ ਜਾਂਦਾ ਹੈ। ਉਹ 2008 ਤੋਂ 2012 ਤੱਕ ਰੂਸ ਦੇ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ। ਆਈਸੀਸੀ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਮੇਦਵੇਦੇਵ ਨੇ ਕਿਹਾ - ਇਹ ਸੰਭਵ ਹੈ ਕਿ ਉੱਤਰੀ ਸਾਗਰ 'ਚ ਰੂਸੀ ਜੰਗੀ ਬੇੜੇ ਤੋਂ ਦਾਗੀ ਗਈ ਹਾਈਪਰਸੋਨਿਕ ਮਿਜ਼ਾਈਲ ਹੇਗ ਸਥਿਤ ਆਈਸੀਸੀ ਹੈੱਡਕੁਆਰਟਰ 'ਤੇ ਡਿੱਗੀ। ਅਦਾਲਤ ਲਈ ਇਸ ਨੂੰ ਰੋਕਣਾ ਅਸੰਭਵ ਹੋਵੇਗਾ। ਕੋਰਟ ਨਾਟੋ ਦਾ ਮੈਂਬਰ ਨਹੀਂ ਹੈ, ਇਸ ਲਈ ਇਸ ਹਮਲੇ ਤੋਂ ਬਾਅਦ ਕੋਈ ਜੰਗ ਸ਼ੁਰੂ ਨਹੀਂ ਹੋਵੇਗੀ। ਕਿਸੇ ਨੂੰ ਵੀ ਇਸ ਹਮਲੇ ਦਾ ਪਛਤਾਵਾ ਨਹੀਂ ਹੋਵੇਗਾ।

ਆਈਸੀਸੀ ਵੱਲੋਂ ਪੁਤਿਨ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਇਸ ਨੂੰ ਨਿਆਂ ਦੇ ਹੱਕ ਵਿੱਚ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵਾਰੰਟ ਸਹੀ ਹੈ, ਕਿਉਂਕਿ ਪੁਤਿਨ ਯੂਕਰੇਨ ਵਿੱਚ ਜੰਗੀ ਅਪਰਾਧਾਂ ਲਈ ਜ਼ਿੰਮੇਵਾਰ ਹੈ। ਉਸੇ ਸਮੇਂ, ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੇ ਕਿਹਾ ਸੀ - ਕਾਨੂੰਨੀ ਤੌਰ 'ਤੇ ਇਸ ਗ੍ਰਿਫਤਾਰੀ ਵਾਰੰਟ ਦਾ ਰੂਸ ਲਈ ਕੋਈ ਅਰਥ ਨਹੀਂ ਹੈ, ਕਿਉਂਕਿ ਰੂਸ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੇ ਰੋਮ ਕਾਨੂੰਨ ਦਾ ਹਿੱਸਾ ਨਹੀਂ ਹੈ। ਗ੍ਰਿਫਤਾਰੀ ਵਾਰੰਟ ਜਾਰੀ ਕਰਦੇ ਹੋਏ ਆਈਸੀਸੀ ਨੇ ਕਿਹਾ ਸੀ, ਕਿ ਉਸ ਕੋਲ ਇਹ ਮੰਨਣ ਦਾ ਵਾਜਬ ਆਧਾਰ ਹੈ ਕਿ ਪੁਤਿਨ ਨੇ ਨਾ ਸਿਰਫ ਇਹ ਅਪਰਾਧ ਕੀਤੇ ਹਨ, ਸਗੋਂ ਇਨ੍ਹਾਂ 'ਚ ਦੂਜਿਆਂ ਦੀ ਵੀ ਮਦਦ ਕੀਤੀ ਹੈ। ਅਦਾਲਤ ਨੇ ਕਿਹਾ- ਪੁਤਿਨ ਨੇ ਬੱਚਿਆਂ ਦੇ ਅਗਵਾ ਨੂੰ ਰੋਕਣ ਲਈ ਆਪਣੇ ਅਧਿਕਾਰਾਂ ਦੀ ਵਰਤੋਂ ਨਹੀਂ ਕੀਤੀ।

Related Stories

No stories found.
logo
Punjab Today
www.punjabtoday.com