ਮੁਕੇਸ਼ ਅੰਬਾਨੀ ਨੇ ਦੁਬਈ 'ਚ ਖਰੀਦੀ ਸਭ ਤੋਂ ਮਹਿੰਗੀ ਹਵੇਲੀ

ਮੁਕੇਸ਼ ਅੰਬਾਨੀ ਨੇ ਪਿਛਲੇ ਹਫਤੇ ਕੁਵੈਤੀ ਕਾਰੋਬਾਰੀ ਮੁਹੰਮਦ ਅਲਸ਼ਾਇਆ ਦੇ ਪਰਿਵਾਰ ਤੋਂ ਲਗਭਗ 163 ਮਿਲੀਅਨ ਡਾਲਰ ਵਿੱਚ ਪਾਮ ਜੁਮੇਰਾਹ 'ਚ ਮਹਿਲ ਖਰੀਦਿਆ।
ਮੁਕੇਸ਼ ਅੰਬਾਨੀ ਨੇ ਦੁਬਈ 'ਚ ਖਰੀਦੀ ਸਭ ਤੋਂ ਮਹਿੰਗੀ ਹਵੇਲੀ

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਅਰਬਪਤੀ ਮੁਕੇਸ਼ ਅੰਬਾਨੀ ਨੇ ਦੁਬਈ ਵਿੱਚ ਹੁਣ ਤੱਕ ਦੀ ਸਭ ਤੋਂ ਮਹਿੰਗੀ ਜਾਇਦਾਦ ਖਰੀਦੀ ਹੈ। ਬਲੂਮਬਰਗ ਦੀ ਇਕ ਰਿਪੋਰਟ ਦੇ ਅਨੁਸਾਰ, ਮੁਕੇਸ਼ ਅੰਬਾਨੀ ਨੇ ਪਿਛਲੇ ਹਫਤੇ ਕੁਵੈਤੀ ਕਾਰੋਬਾਰੀ ਮੁਹੰਮਦ ਅਲਸ਼ਾਇਆ ਦੇ ਪਰਿਵਾਰ ਤੋਂ ਲਗਭਗ 163 ਮਿਲੀਅਨ ਡਾਲਰ ਵਿੱਚ ਪਾਮ ਜੁਮੇਰਾਹ ਮਹਿਲ ਖਰੀਦਿਆ ਸੀ।

ਦੁਬਈ ਲੈਂਡ ਡਿਪਾਰਟਮੈਂਟ ਨੇ ਖਰੀਦਦਾਰ ਦੀ ਪਛਾਣ ਦਾ ਖੁਲਾਸਾ ਕੀਤੇ ਬਿਨਾਂ ਸੌਦੇ ਦੇ ਵੇਰਵੇ ਦਿੱਤੇ ਹਨ । ਰਿਲਾਇੰਸ ਅਤੇ ਅਲਸ਼ਾਇਆ ਦੇ ਪ੍ਰਤੀਨਿਧੀਆਂ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਕੁਵੈਤ ਦੇ ਦਿੱਗਜ ਕਾਰੋਬਾਰੀ ਅਲਸ਼ਾਇਆ ਗਰੁੱਪ ਕੋਲ ਸਟਾਰਬਕਸ, ਐਚਐਂਡਐਮ ਅਤੇ ਵਿਕਟੋਰੀਆ ਸੀਕਰੇਟ ਸਮੇਤ ਰਿਟੇਲ ਬ੍ਰਾਂਡਾਂ ਦੀਆਂ ਸਥਾਨਕ ਫਰੈਂਚਾਇਜ਼ੀ ਹਨ।

ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਵੀ ਹਨ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ 84 ਬਿਲੀਅਨ ਡਾਲਰ ਹੈ। ਉਹ ਏਸ਼ੀਆ ਦੇ ਅਰਬਪਤੀਆਂ ਦੀ ਸੂਚੀ ਵਿੱਚ ਦੂਜੇ ਨੰਬਰ 'ਤੇ ਹੈ। ਬਲੂਮਬਰਗ ਦੀ ਰਿਪੋਰਟ ਹੈ, ਕਿ ਦੁਬਈ ਵਿੱਚ ਅੰਬਾਨੀ ਦੀ ਨਵਾਂ ਮਹਿਲ ਇਸ ਸਾਲ ਦੇ ਸ਼ੁਰੂ ਵਿੱਚ ਖਰੀਦੇ ਗਏ $80 ਮਿਲੀਅਨ ਦੇ ਘਰ ਤੋਂ ਥੋੜ੍ਹੀ ਹੀ ਦੂਰੀ 'ਤੇ ਹੈ। ਤੁਹਾਨੂੰ ਦੱਸ ਦੇਈਏ ਕਿ ਰਿਲਾਇੰਸ ਨੇ ਯੂਕੇ ਦੇ ਮਸ਼ਹੂਰ ਕੰਟਰੀ ਕਲੱਬ ਸਟੋਕ ਪਾਰਕ ਨੂੰ ਖਰੀਦਣ ਲਈ ਪਿਛਲੇ ਸਾਲ 79 ਮਿਲੀਅਨ ਡਾਲਰ ਖਰਚ ਕੀਤੇ ਸਨ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਨਿਊਯਾਰਕ ਵਿੱਚ ਵੀ ਜਾਇਦਾਦ ਦੀ ਤਲਾਸ਼ ਵਿੱਚ ਹਨ।

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਦੁਬਈ ਦੇ ਪਾਮ ਜੁਮੇਰਾਹ ਵਿੱਚ ਇੱਕ ਬੀਚ-ਫਰੰਟ ਵਿਲਾ $80 ਮਿਲੀਅਨ ਵਿੱਚ ਖਰੀਦਿਆ ਹੈ, ਬਲੂਮਬਰਗ ਦੀ ਰਿਪੋਰਟ ਮੁਤਾਬਕ ਇਹ ਸ਼ਹਿਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਰਿਹਾਇਸ਼ੀ ਜਾਇਦਾਦ ਦਾ ਸੌਦਾ ਹੈ। ਇਹ ਖਰੀਦ, ਜੋ ਕਿ 2022 ਵਿੱਚ ਸ਼ੁਰੂ ਕੀਤੀ ਗਈ ਸੀ। ਪਾਮ ਜੁਮੇਰਾਹ ਦੁਬਈ ਵਿੱਚ ਨਕਲੀ ਟਾਪੂਆਂ ਦਾ ਇੱਕ ਟਾਪੂ ਹੈ ਅਤੇ ਉਥੇ ਆਲੀਸ਼ਾਨ ਰਿਹਾਇਸ਼ਾਂ ਅਤੇ ਹੋਟਲਾਂ ਲਈ ਕਈ ਮਸ਼ਹੂਰ ਇਮਾਰਤਾਂ ਹਨ। ਦੁਬਈ ਲੈਂਡ ਡਿਪਾਰਟਮੈਂਟ ਨੇ ਪੁਸ਼ਟੀ ਕੀਤੀ ਕਿ ਮਹਿਲ 163 ਮਿਲੀਅਨ ਡਾਲਰ ਵਿੱਚ ਵੇਚਿਆ ਗਿਆ ਹੈ, ਪਰ ਇਸ ਨੇ ਖਰੀਦਦਾਰ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ। ਕੋਵਿਡ-19 ਮਹਾਮਾਰੀ ਤੋਂ ਬਾਅਦ ਸ਼ਹਿਰ ਦਾ ਪ੍ਰਾਪਰਟੀ ਬਾਜ਼ਾਰ ਮੰਦੀ ਤੋਂ ਉਭਰ ਰਿਹਾ ਹੈ।

Related Stories

No stories found.
logo
Punjab Today
www.punjabtoday.com