ਪੁਤਿਨ ਨੇ ਕੀਤਾ ਵਾਅਦਾ,ਉਹ ਜ਼ੇਲੇਂਸਕੀ ਨੂੰ ਨਹੀਂ ਮਾਰੇਗਾ : ਨਫਤਾਲੀ ਬੇਨੇਟ

ਬੇਨੇਟ ਨੇ ਇਹ ਵੀ ਦੱਸਿਆ ਕਿ ਪੁਤਿਨ ਨਾਲ ਮੁਲਾਕਾਤ ਤੋਂ ਤੁਰੰਤ ਬਾਅਦ ਉਸਨੇ ਜ਼ੇਲੇਂਸਕੀ ਨੂੰ ਫੋਨ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਜ਼ੇਲੇਂਸਕੀ ਨੇ ਇਸ 'ਤੇ ਪੁੱਛਿਆ ਕੀ ਤੁਹਾਨੂੰ ਯਕੀਨ ਹੈ।
ਪੁਤਿਨ ਨੇ ਕੀਤਾ ਵਾਅਦਾ,ਉਹ ਜ਼ੇਲੇਂਸਕੀ ਨੂੰ ਨਹੀਂ ਮਾਰੇਗਾ : ਨਫਤਾਲੀ ਬੇਨੇਟ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਇਕ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ। ਰੂਸ ਅਤੇ ਯੂਕਰੇਨ ਵਿਚਾਲੇ ਸਮਝੌਤੇ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਇਕ ਇੰਟਰਵਿਊ 'ਚ ਵੱਡਾ ਖੁਲਾਸਾ ਕੀਤਾ ਹੈ।

ਬੇਨੇਟ ਨੇ ਕਿਹਾ ਕਿ ਉਸ ਨੇ ਪੁਤਿਨ ਨੂੰ ਜ਼ੇਲੇਂਸਕੀ ਨੂੰ ਨਾ ਮਾਰਨ ਦਾ ਵਾਅਦਾ ਕਰਨ ਲਈ ਮਿਲਿਆ ਸੀ। ਨਫਤਾਲੀ ਬੇਨੇਟ ਨੇ ਆਪਣੇ ਯੂਟਿਊਬ ਚੈਨਲ ਅਤੇ ਟਵਿੱਟਰ 'ਤੇ 4 ਘੰਟੇ ਦਾ ਇੰਟਰਵਿਊ ਵੀ ਸਾਂਝਾ ਕੀਤਾ ਹੈ। ਇਸ ਵਿੱਚ ਰੂਸ-ਯੂਕਰੇਨ ਯੁੱਧ ਦੇ ਸ਼ੁਰੂਆਤੀ ਪੜਾਅ ਦੀ ਕੂਟਨੀਤੀ ਬਾਰੇ ਕਈ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ।

ਬੇਨੇਟ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਸਮਝੌਤੇ ਨੂੰ ਲੈ ਕੇ ਉਹ ਯੁੱਧ ਦੇ ਸ਼ੁਰੂਆਤੀ ਦਿਨਾਂ 'ਚ ਪੁਤਿਨ ਨੂੰ ਮਿਲੇ ਸਨ। ਇਸ ਦੌਰਾਨ ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਪੁੱਛਿਆ ਸੀ- ਕੀ ਤੁਸੀਂ ਜ਼ੇਲੇਨਸਕੀ ਨੂੰ ਮਾਰਨਾ ਚਾਹੁੰਦੇ ਹੋ, ਜਵਾਬ 'ਚ ਪੁਤਿਨ ਨੇ ਕਿਹਾ ਸੀ- ਨਹੀਂ, ਮੈਂ ਉਸ ਨੂੰ ਨਹੀਂ ਮਾਰਾਂਗਾ। ਪੁਤਿਨ ਦੇ ਇਹ ਕਹਿਣ 'ਤੇ ਬੇਨੇਟ ਨੇ ਉਸ ਨੂੰ ਕਿਹਾ - ਇਸ ਲਈ ਮੈਂ ਸਮਝ ਸਕਦਾ ਹਾਂ ਕਿ ਤੁਸੀਂ ਮੈਨੂੰ ਜ਼ੇਲੇਨਸਕੀ ਨੂੰ ਨਾ ਮਾਰਨ ਦਾ ਵਾਅਦਾ ਕਰ ਰਹੇ ਹੋ, ਪੁਤਿਨ ਨੇ ਜਵਾਬ ਵਿੱਚ ਹਾਂ ਕਿਹਾ।

ਬੇਨੇਟ ਨੇ ਇਹ ਵੀ ਦੱਸਿਆ ਕਿ ਪੁਤਿਨ ਨਾਲ ਮੁਲਾਕਾਤ ਤੋਂ ਤੁਰੰਤ ਬਾਅਦ ਉਸ ਨੇ ਜ਼ੇਲੇਨਸਕੀ ਨੂੰ ਫੋਨ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਸਨੇ ਕਿਹਾ ਕਿ ਮੈਂ ਹੁਣੇ ਮੀਟਿੰਗ ਤੋਂ ਬਾਹਰ ਆਇਆ ਹਾਂ, ਉਹ ਤੁਹਾਨੂੰ ਨਹੀਂ ਮਾਰੇਗਾ। ਜ਼ੇਲੇਂਸਕੀ ਨੇ ਇਸ 'ਤੇ ਪੁੱਛਿਆ ਕੀ ਤੁਹਾਨੂੰ ਯਕੀਨ ਹੈ। ਇਸ ਲਈ ਮੈਂ ਕਿਹਾ ਹਾਂ ਮੈਨੂੰ 100% ਯਕੀਨ ਹੈ। ਬੇਨੇਟ ਨੂੰ ਇਜ਼ਰਾਈਲ ਵਿੱਚ ਇੱਕ ਕੱਟੜਪੰਥੀ ਯਹੂਦੀ ਵਜੋਂ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹ ਕੁਝ ਵੱਡੀਆਂ ਤਕਨੀਕੀ ਕੰਪਨੀਆਂ ਦੇ ਮਾਲਕ ਵੀ ਹਨ। ਉਹ ਦੋ ਸਾਲ ਚੀਫ ਆਫ ਸਟਾਫ ਵੀ ਰਹੇ ਹਨ।

ਬੇਨੇਟ 2021 ਵਿੱਚ ਬੈਂਜਾਮਿਨ ਨੇਤਨਯਾਹੂ ਨੂੰ ਬੇਦਖਲ ਕਰਕੇ ਪ੍ਰਧਾਨ ਮੰਤਰੀ ਬਣੇ, ਜਿਨ੍ਹਾਂ ਨੂੰ ਉਸਦਾ ਰਾਜਨੀਤਿਕ ਸਲਾਹਕਾਰ ਮੰਨਿਆ ਜਾਂਦਾ ਸੀ। ਇਜ਼ਰਾਈਲੀ ਅਖਬਾਰ 'ਹਾਰੇਟਜ਼' ਦੇ ਕਾਲਮਨਵੀਸ ਐਂਚੇਲ ਫੀਫਰ ਨੇ ਉਸ ਬਾਰੇ ਕਿਹਾ - ਬੇਨੇਟ ਰਾਸ਼ਟਰਵਾਦੀ ਹੈ, ਪਰ ਜ਼ਿੱਦੀ ਨਹੀਂ ਹੈ। ਧਾਰਮਿਕ ਹੈ, ਪਰ ਕੱਟੜ ਨਹੀਂ ਹੈ। ਉਹ ਸਿਪਾਹੀ ਹੈ, ਪਰ ਐਸ਼ੋ-ਆਰਾਮ ਦੀ ਜ਼ਿੰਦਗੀ ਜਿਉਂਦਾ ਹੈ। ਤਕਨੀਕੀ ਉੱਦਮੀ ਅਤੇ ਆਪਣੀਆਂ ਕੰਪਨੀਆਂ ਦੁਆਰਾ ਲੱਖਾਂ ਡਾਲਰ ਕਮਾਉਂਦਾ ਹੈ। ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਇਕ ਮਹੀਨੇ ਬਾਅਦ, ਬੇਨੇਟ ਨੇ ਕ੍ਰੇਮਲਿਨ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਯੂਕਰੇਨ ਸੰਕਟ 'ਤੇ ਚਰਚਾ ਕੀਤੀ। ਇਜ਼ਰਾਈਲ, ਜਿਸ ਵਿਚ ਰੂਸੀ ਪ੍ਰਵਾਸੀਆਂ ਦੀ ਕਾਫੀ ਆਬਾਦੀ ਹੈ, ਨੇ ਰੂਸ ਅਤੇ ਯੂਕਰੇਨ ਵਿਚਕਾਰ ਸੰਘਰਸ਼ ਵਿਚ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ਹੈ।

Related Stories

No stories found.
logo
Punjab Today
www.punjabtoday.com