ਜੇਕਰ ਰਾਸ਼ਟਰਪਤੀ ਬਣੀ ਤਾਂ ਚੀਨ ਨੂੰ ਫੰਡ ਦੇਣਾ ਕਰਾਂਗੀ ਬੰਦ : ਨਿੱਕੀ ਹੇਲੀ

ਨਿੱਕੀ ਹੇਲੀ ਨੇ ਕਿਹਾ ਕਿ,ਜੇਕਰ ਮੈਂ ਯੂਐੱਸ ਦੀ ਰਾਸ਼ਟਰਪਤੀ ਬਣ ਜਾਂਦੀ ਹਾਂ ਤਾਂ ਪਾਕਿਸਤਾਨ ਅਤੇ ਚੀਨ ਸਮੇਤ ਸਾਰੇ ਦੁਸ਼ਮਣ ਦੇਸ਼ਾਂ ਨੂੰ ਫੰਡ ਦੇਣਾ ਬੰਦ ਕਰ ਦੇਵਾਂਗੀ।
ਜੇਕਰ ਰਾਸ਼ਟਰਪਤੀ ਬਣੀ ਤਾਂ ਚੀਨ ਨੂੰ ਫੰਡ ਦੇਣਾ ਕਰਾਂਗੀ ਬੰਦ : ਨਿੱਕੀ ਹੇਲੀ

ਭਾਰਤੀ ਮੂਲ ਦੀ ਨਿੱਕੀ ਹੇਲੀ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਅਮਰੀਕਾ ਵਿੱਚ 2024 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰ ਬਣਨ ਦੀ ਦੌੜ ਵਿੱਚ ਸ਼ਾਮਲ ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਇੱਕ ਅਹਿਮ ਬਿਆਨ ਦਿੱਤਾ ਹੈ। ਨਿੱਕੀ ਮੁਤਾਬਕ ਜੇਕਰ ਮੈਂ ਰਾਸ਼ਟਰਪਤੀ ਬਣ ਜਾਂਦੀ ਹਾਂ ਤਾਂ ਪਾਕਿਸਤਾਨ ਅਤੇ ਚੀਨ ਸਮੇਤ ਸਾਰੇ ਦੁਸ਼ਮਣ ਦੇਸ਼ਾਂ ਨੂੰ ਫੰਡ ਦੇਣਾ ਬੰਦ ਕਰ ਦੇਵਾਂਗੀ।

ਰਿਪਬਲਿਕਨ ਅਤੇ ਡੈਮੋਕ੍ਰੇਟ ਦੋਵਾਂ ਪਾਰਟੀਆਂ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਚੋਣ ਕਰਨ ਦੀ ਪ੍ਰਕਿਰਿਆ ਮਈ ਵਿਚ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਉਸ ਨੇ ਆਪਣੀ ਹੀ ਪਾਰਟੀ ਦੀ ਪ੍ਰਾਇਮਰੀ ਚੋਣ ਜਿੱਤਣੀ ਹੈ। ਇਸ ਚੋਣ ਤੋਂ ਪਹਿਲਾਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਦੀ ਦੌੜ ਵਿੱਚ ਸ਼ਾਮਲ ਸੈਨੇਟਰ ਜਾਂ ਹੋਰ ਆਗੂ ਵਿਦੇਸ਼ ਨੀਤੀ ਸਮੇਤ ਹੋਰ ਅਹਿਮ ਮੁੱਦਿਆਂ 'ਤੇ ਆਪਣੀ ਰਾਏ ਪ੍ਰਗਟ ਕਰ ਰਹੇ ਹਨ। ਇਸ ਦਾ ਮਕਸਦ ਆਪਣੇ ਦਾਅਵੇ ਨੂੰ ਮਜ਼ਬੂਤ ​​ਕਰਨਾ ਹੈ।

ਹੇਲੀ ਨੇ ਕਿਹਾ- ਇੱਕ ਮਜ਼ਬੂਤ ​​ਅਮਰੀਕਾ ਉਨ੍ਹਾਂ ਲੋਕਾਂ ਦੀ ਮਦਦ ਨਹੀਂ ਕਰੇਗਾ, ਜੋ ਬੁਰਾਈ ਅਤੇ ਨਫ਼ਰਤ ਕਰਦੇ ਹਨ। ਅਸੀਂ ਇਨ੍ਹਾਂ ਦੇਸ਼ਾਂ ਨੂੰ ਦੇ ਕੇ ਆਪਣੇ ਟੈਕਸਦਾਤਾਵਾਂ ਦਾ ਪੈਸਾ ਬਰਬਾਦ ਨਹੀਂ ਕਰਾਂਗੇ। ਨਿਊਯਾਰਕ ਪੋਸਟ ਲਈ ਲਿਖੇ ਇੱਕ ਲੇਖ ਵਿੱਚ ਨਿੱਕੀ ਨੇ ਕਿਹਾ- ਸਿਰਫ ਉਹੀ ਲੋਕ ਭਰੋਸੇਮੰਦ ਹਨ ਜੋ ਸਾਡੇ ਦੁਸ਼ਮਣਾਂ ਦੇ ਖਿਲਾਫ ਸਾਡੇ ਨਾਲ ਖੜੇ ਹਨ। ਜੋ ਸਾਡੇ ਦੋਸਤਾਂ ਦੀ ਮਦਦ ਕਰਦੇ ਹਨ।

ਹੇਲੀ ਨੇ ਅੱਗੇ ਲਿਖਿਆ- ਡੋਨਾਲਡ ਟਰੰਪ ਨੇ ਰਾਸ਼ਟਰਪਤੀ ਹੁੰਦਿਆਂ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 2 ਬਿਲੀਅਨ ਡਾਲਰ ਦੀ ਫੌਜੀ ਸਹਾਇਤਾ 'ਤੇ ਰੋਕ ਲਗਾ ਦਿੱਤੀ ਸੀ। ਸੰਯੁਕਤ ਰਾਸ਼ਟਰ ਦੇ ਰਾਜਦੂਤ ਹੋਣ ਦੇ ਨਾਤੇ, ਮੈਂ ਇਸ ਫੈਸਲੇ ਦਾ ਸਵਾਗਤ ਕਰਦੀ ਹਾਂ, ਕਿਉਂਕਿ ਪਾਕਿਸਤਾਨ ਅਮਰੀਕੀ ਸੈਨਿਕਾਂ ਨੂੰ ਮਾਰਨ ਵਾਲੇ ਅੱਤਵਾਦੀਆਂ ਦਾ ਸਮਰਥਨ ਕਰਦਾ ਹੈ। ਬਿਡੇਨ ਸਰਕਾਰ ਨੇ ਇਸ ਪਾਬੰਦੀ ਨੂੰ ਹਟਾ ਦਿੱਤਾ। ਪਾਕਿਸਤਾਨ 'ਚ 12 ਤੋਂ ਵੱਧ ਅੱਤਵਾਦੀ ਸੰਗਠਨ ਮੌਜੂਦ ਹਨ। ਉਥੋਂ ਦੀ ਸਰਕਾਰ ਵੀ ਚੀਨ ਦਾ ਸਮਰਥਨ ਕਰਦੀ ਹੈ। ਜੇਕਰ ਮੈਂ ਰਾਸ਼ਟਰਪਤੀ ਬਣਿਆ ਤਾਂ ਇਹ ਫੰਡਿੰਗ ਬੰਦ ਹੋ ਜਾਵੇਗੀ।

ਨਿੱਕੀ ਹੇਲੀ ਦੇ ਮੁਤਾਬਕ- ਕਈ ਸਾਲਾਂ ਤੋਂ ਅਮਰੀਕਾ ਵਿੱਚ ਜਿਸ ਵੀ ਪਾਰਟੀ ਦੀ ਸਰਕਾਰ ਰਹੀ ਹੈ, ਅਸੀਂ ਪੁਰਾਣੀਆਂ ਨੀਤੀਆਂ ਦੇ ਮੁਤਾਬਕ ਵਿਦੇਸ਼ੀ ਸਹਾਇਤਾ ਦਿੰਦੇ ਆ ਰਹੇ ਹਾਂ। ਇਹ ਅਮਰੀਕਾ ਦੇ ਪੈਸੇ ਦੀ ਬਰਬਾਦੀ ਹੈ। ਸੰਯੁਕਤ ਰਾਸ਼ਟਰ ਦੇ ਰਾਜਦੂਤ ਵਜੋਂ ਮੈਂ ਦੇਖਿਆ ਸੀ ਕਿ ਕਿਵੇਂ ਕੁਝ ਦੇਸ਼ ਸਭ ਦੇ ਸਾਹਮਣੇ ਸਾਡੇ ਬਾਰੇ ਬੁਰਾ-ਭਲਾ ਬੋਲਦੇ ਹਨ ਅਤੇ ਬਾਅਦ ਵਿਚ ਆ ਕੇ ਸਾਡੇ ਤੋਂ ਪੈਸੇ ਮੰਗਦੇ ਹਨ, ਮੈਂ ਇਹ ਸਭ ਨਹੀਂ ਹੋਣ ਦਿਆਂਗੀ।

Related Stories

No stories found.
logo
Punjab Today
www.punjabtoday.com