ਪਾਕਿਸਤਾਨ ਅੱਤਵਾਦੀ ਸਮੂਹਾਂ ਦਾ ਦੇਸ਼, ਬੰਦ ਹੋਵੇ ਆਰਥਿਕ ਮਦਦ : ਨਿੱਕੀ ਹੇਲੀ

ਨਿੱਕੀ ਹੇਲੀ ਦਾ ਮੰਨਣਾ ਹੈ ਕਿ ਅਮਰੀਕਾ ਨੂੰ ਨਫ਼ਰਤ ਕਰਨ ਵਾਲੇ ਮੁਲਕਾਂ ਨੂੰ ਇੱਕ ਫੀਸਦੀ ਵੀ ਰਾਹਤ ਨਹੀਂ ਮਿਲਣੀ ਚਾਹੀਦੀ।
ਪਾਕਿਸਤਾਨ ਅੱਤਵਾਦੀ ਸਮੂਹਾਂ ਦਾ ਦੇਸ਼, ਬੰਦ ਹੋਵੇ ਆਰਥਿਕ ਮਦਦ : ਨਿੱਕੀ ਹੇਲੀ

ਨਿੱਕੀ ਹੈਲੀ ਦੇ ਯੂਐੱਸ ਦੀ ਰਾਸ਼ਟਰਪਤੀ ਚੋਣਾਂ ਲੜਨ ਦੇ ਐਲਾਨ ਤੋਂ ਬਾਅਦ ਤੋਂ ਉਸਨੇ ਅਤਵਾਦੀ ਦੇਸ਼ਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿਤਾ ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਬਣਨ ਦੀ ਦੌੜ 'ਚ ਸ਼ਾਮਲ ਭਾਰਤੀ-ਅਮਰੀਕੀ ਸਿਆਸਤਦਾਨ ਨਿੱਕੀ ਹੈਲੀ ਨੇ ਇਕ ਵਾਰ ਫਿਰ ਪਾਕਿਸਤਾਨ 'ਤੇ ਨਿਸ਼ਾਨਾ ਸਾਧਿਆ ਹੈ।

ਨਿੱਕੀ ਹੈਲੀ ਨੇ ਕਿਹਾ ਕਿ ਪਾਕਿਸਤਾਨ ਵਿੱਚ ਘੱਟੋ-ਘੱਟ ਇੱਕ ਦਰਜਨ ਅੱਤਵਾਦੀ ਸੰਗਠਨ ਮੌਜੂਦ ਹਨ। ਅਮਰੀਕੀ ਸਹਾਇਤਾ ਇਸ ਦੇਸ਼ ਨੂੰ ਬਿਲਕੁਲ ਨਹੀਂ ਦਿੱਤੀ ਜਾਣੀ ਚਾਹੀਦੀ। ਦੱਖਣੀ ਕੈਰੋਲੀਨਾ ਦੀ ਦੋ ਵਾਰ ਗਵਰਨਰ ਰਹਿ ਚੁੱਕੀ ਹੈਲੀ, 51, ਨੇ ਪਿਛਲੇ ਮਹੀਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਸੀ। ਹੇਲੀ ਨੇ ਟਵੀਟ ਕੀਤਾ ਕਿ ਪਾਕਿਸਤਾਨ 'ਚ ਘੱਟੋ-ਘੱਟ ਇਕ ਦਰਜਨ ਅੱਤਵਾਦੀ ਸੰਗਠਨ ਮੌਜੂਦ ਹਨ। ਉਸ ਨੂੰ ਕਿਸੇ ਕਿਸਮ ਦੀ ਮਦਦ ਨਹੀਂ ਮਿਲਣੀ ਚਾਹੀਦੀ।

ਪਿਛਲੇ ਕੁਝ ਦਿਨਾਂ ਤੋਂ ਹੇਲੀ ਅਮਰੀਕੀ ਵਿਦੇਸ਼ ਨੀਤੀ ਨੂੰ ਲੈ ਕੇ ਗੱਲ ਕਰ ਰਹੀ ਹੈ। ਉਸ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਮਰੀਕਾ ਨੂੰ ਚੀਨ ਅਤੇ ਰੂਸ ਦੇ ਮਿੱਤਰ ਅਤੇ ਸਹਿਯੋਗੀ ਦੇਸ਼ਾਂ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਦੇਣੀ ਚਾਹੀਦੀ। ਇਸ ਤੋਂ ਪਹਿਲਾਂ ਐਤਵਾਰ ਨੂੰ ਨਿਊਯਾਰਕ ਪੋਸਟ ਲਈ ਲਿਖੇ ਇਕ ਲੇਖ ਵਿਚ ਹੇਲੀ ਨੇ ਕਿਹਾ ਸੀ ਕਿ ਉਹ ਅਮਰੀਕਾ ਨੂੰ ਨਫ਼ਰਤ ਕਰਨ ਵਾਲੇ ਚੀਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਨੂੰ ਵਿੱਤੀ ਸਹਾਇਤਾ ਬੰਦ ਕਰ ਦੇਵੇਗੀ।

ਫੌਕਸ ਨਿਊਜ਼ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਨੇ ਦੋਸਤ ਅਤੇ ਸਹਿਯੋਗੀ ਅਮਰੀਕਾ ਦੇ ਦੋ ਵਿਰੋਧੀ ਦੇਸ਼ਾਂ ਰੂਸ ਅਤੇ ਚੀਨ ਨੂੰ ਅਮਰੀਕੀ ਮਦਦ ਰੋਕਣ ਦੀ ਗੱਲ ਨੂੰ ਦੁਹਰਾਇਆ। ਨਿੱਕੀ ਹੇਲੀ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੀ ਆਲੋਚਨਾ ਕਰ ਚੁੱਕੀ ਹੈ। ਉਨ੍ਹਾਂ ਨੇ ਨਿਊਯਾਰਕ ਪੋਸਟ ਵਿੱਚ ਲਿਖੇ ਆਪਣੇ ਵਿਚਾਰ ਲੇਖ ਵਿੱਚ ਲਿਖਿਆ ਕਿ ਪਾਕਿਸਤਾਨ ਚੀਨ ਦੀ ਜੇਬ ਵਿੱਚ ਹੈ। ਅਜਿਹੇ 'ਚ ਪਾਕਿਸਤਾਨ ਦੀ ਮਦਦ ਬੰਦ ਹੋਣੀ ਚਾਹੀਦੀ ਹੈ। ਉਸਨੇ ਆਪਣੀ ਚੋਣ ਮੁਹਿੰਮ ਵਿਚ ਇਹ ਵੀ ਕਿਹਾ ਹੈ ਕਿ ਜੇਕਰ ਉਹ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਉਹ ਚੀਨ ਅਤੇ ਪਾਕਿਸਤਾਨ ਵਰਗੇ ਅਮਰੀਕਾ ਦੇ ਦੁਸ਼ਮਣਾਂ ਨਾਲ ਨਰਮ ਨਹੀਂ ਬਣੇਗੀ। ਉਸਦਾ ਮੰਨਣਾ ਹੈ ਕਿ ਅਮਰੀਕਾ ਨੂੰ ਨਫ਼ਰਤ ਕਰਨ ਵਾਲੇ ਮੁਲਕਾਂ ਨੂੰ ਇੱਕ ਫੀਸਦੀ ਵੀ ਰਾਹਤ ਨਹੀਂ ਮਿਲਣੀ ਚਾਹੀਦੀ।

Related Stories

No stories found.
logo
Punjab Today
www.punjabtoday.com