ਉੱਤਰੀ ਕੋਰੀਆ 'ਚ ਅਨਾਜ ਦੀ ਕਮੀ, ਭੋਜਨ ਦੇ ਬਦਲੇ ਕਿਮ ਤੋਂ ਹਥਿਆਰ ਲਵੇਗਾ ਰੂਸ

2022 ਵਿੱਚ ਉੱਤਰੀ ਕੋਰੀਆ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਿਮ ਜੋਂਗ ਉਨ ਨੇ ਅਨਾਜ ਦੀ ਕਮੀ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਘੱਟ ਭੋਜਨ ਖਾਣ ਲਈ ਕਿਹਾ ਸੀ।
ਉੱਤਰੀ ਕੋਰੀਆ 'ਚ ਅਨਾਜ ਦੀ ਕਮੀ, ਭੋਜਨ ਦੇ ਬਦਲੇ ਕਿਮ ਤੋਂ ਹਥਿਆਰ ਲਵੇਗਾ ਰੂਸ
Updated on
2 min read

ਚੀਨ ਤੋਂ ਬਾਅਦ ਹੁਣ ਕਿਮ ਜੋਂਗ ਉਨ ਨੇ ਰੂਸ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਯੂਕਰੇਨ ਯੁੱਧ ਵਿੱਚ ਹਥਿਆਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਰੂਸ ਹੁਣ ਉੱਤਰੀ ਕੋਰੀਆ ਦੀ ਮਦਦ ਲੈਣ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਬੁਲਾਰੇ ਜਾਨ ਕਿਰਬੀ ਨੇ ਇਹ ਦਾਅਵਾ ਕੀਤਾ ਹੈ।

ਕਿਰਬੀ ਮੁਤਾਬਕ ਰੂਸ ਉੱਤਰੀ ਕੋਰੀਆ ਨੂੰ ਹਥਿਆਰਾਂ ਦੇ ਬਦਲੇ ਅਨਾਜ ਦੇਣ ਜਾ ਰਿਹਾ ਹੈ। ਇਸ ਬਾਰੇ ਦੋਵਾਂ ਦੇਸ਼ਾਂ ਵਿਚਾਲੇ ਜਲਦੀ ਹੀ ਕੋਈ ਸਮਝੌਤਾ ਹੋ ਸਕਦਾ ਹੈ। ਜੌਨ ਕਿਰਬੀ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਇਸ ਡੀਲ ਨੂੰ ਨੇਪਰੇ ਚਾੜ੍ਹਨ ਲਈ ਰੂਸ ਇਕ ਵਫਦ ਉੱਤਰੀ ਕੋਰੀਆ ਭੇਜੇਗਾ। ਉਨ੍ਹਾਂ ਦੱਸਿਆ ਕਿ ਅਮਰੀਕਾ ਇਸ ਸੰਭਾਵੀ ਸੌਦੇ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ।

ਜੌਹਨ ਕਿਰਬੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਵੀ ਕਿਹਾ ਕਿ ਰੂਸ ਅਤੇ ਉੱਤਰੀ ਕੋਰੀਆ ਵਿਚਾਲੇ ਇਹ ਸਮਝੌਤਾ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੇ ਨਿਯਮਾਂ ਦੇ ਖਿਲਾਫ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਸਲੋਵਾਕੀਆ ਦੇ ਰਹਿਣ ਵਾਲੇ ਵਿਅਕਤੀ 'ਤੇ ਦੋਸ਼ ਲਗਾਇਆ ਸੀ ਕਿ ਉਸਨੂੰ ਯੂਕਰੇਨ 'ਚ ਜੰਗ ਲੜਨ ਲਈ ਉੱਤਰੀ ਕੋਰੀਆ ਤੋਂ ਰੂਸ ਨੂੰ ਹਥਿਆਰ ਮਿਲ ਰਹੇ ਹਨ। ਵੀਰਵਾਰ ਨੂੰ ਅਮਰੀਕਾ ਨੇ ਆਸ਼ੋਤ ਮਾਰਕਾਚੇਵ ਨਾਮ ਦੇ ਇਸ ਨੌਜਵਾਨ 'ਤੇ ਪਾਬੰਦੀਆਂ ਵੀ ਲਗਾ ਦਿੱਤੀਆਂ ਸਨ।

ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਐਸ਼ੋਟ ਨੇ 2022 ਦੇ ਅਖੀਰ ਅਤੇ 2023 ਦੀ ਸ਼ੁਰੂਆਤ ਵਿੱਚ ਰੂਸ ਅਤੇ ਉੱਤਰੀ ਕੋਰੀਆ ਦਰਮਿਆਨ ਹਥਿਆਰਾਂ ਦੇ ਸੌਦੇ ਦੀ ਸਹੂਲਤ ਦਿੱਤੀ ਸੀ। ਉੱਤਰੀ ਕੋਰੀਆ ਵਲੋਂ ਰੂਸ ਨੂੰ ਦਿੱਤੇ ਜਾ ਰਹੇ ਹਥਿਆਰਾਂ ਦੇ ਬਦਲੇ ਨਕਦ, ਵਪਾਰਕ ਜਹਾਜ਼ ਅਤੇ ਕੱਚਾ ਮਾਲ ਦਿੱਤਾ ਗਿਆ ਸੀ। ਬੀਬੀਸੀ ਦੀ ਰਿਪੋਰਟ ਮੁਤਾਬਕ ਉੱਤਰੀ ਕੋਰੀਆ ਵਿੱਚ 1990 ਦੇ ਦਹਾਕੇ ਵਿੱਚ ਖ਼ਤਰਨਾਕ ਅਕਾਲ ਪਿਆ ਸੀ, ਉਦੋਂ ਤੋਂ ਹੀ ਭੋਜਨ ਦੀ ਕਮੀ ਹੈ।

ਫਰਵਰੀ ਵਿੱਚ, ਮਾਹਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਅਨਾਜ ਉਤਪਾਦਨ ਵਿੱਚ ਕਮੀ ਕਾਰਨ ਉੱਤਰੀ ਕੋਰੀਆ ਦਾ ਭੋਜਨ ਸੰਕਟ ਡੂੰਘਾ ਹੋ ਰਿਹਾ ਹੈ। ਖ਼ਰਾਬ ਮੌਸਮ ਅਤੇ ਅੰਤਰਰਾਸ਼ਟਰੀ ਪਾਬੰਦੀਆਂ ਕਾਰਨ ਉੱਥੇ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਦੱਖਣੀ ਕੋਰੀਆ ਦੇ ਸੈਟੇਲਾਈਟ ਚਿੱਤਰ ਤੋਂ ਦਿਖਾਇਆ ਗਿਆ ਹੈ ਕਿ ਸਾਲ 2022 ਵਿੱਚ ਉੱਤਰੀ ਕੋਰੀਆ ਵਿੱਚ 2021 ਦੇ ਮੁਕਾਬਲੇ 18 ਹਜ਼ਾਰ ਟਨ ਘੱਟ ਅਨਾਜ ਪੈਦਾ ਹੋਇਆ ਹੈ। 2022 ਵਿੱਚ ਉੱਤਰੀ ਕੋਰੀਆ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਿਮ ਜੋਂਗ ਉਨ ਨੇ ਅਨਾਜ ਦੀ ਕਮੀ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਘੱਟ ਭੋਜਨ ਖਾਣ ਲਈ ਕਿਹਾ ਸੀ।

Related Stories

No stories found.
logo
Punjab Today
www.punjabtoday.com