ਸਨਕੀ ਕਿਮ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਕਰ ਰਿਹਾ ਪ੍ਰਮਾਣੂ ਹਮਲੇ ਦੀ ਤਿਆਰੀ

ਉੱਤਰੀ ਕੋਰੀਆ ਦੁਆਰਾ ਹਾਲ ਹੀ ਵਿੱਚ ਕੀਤੇ ਗਏ ਮਿਜ਼ਾਈਲ ਪ੍ਰੀਖਣ ਨੇ ਕੋਰੀਆਈ ਪ੍ਰਾਇਦੀਪ 'ਤੇ ਤਣਾਅ ਵਧਾ ਦਿੱਤਾ ਹੈ। ਹੁਣ ਇਹ ਡਰ ਵਧ ਗਿਆ ਹੈ, ਕਿ ਉੱਤਰੀ ਕੋਰੀਆ ਪੰਜ ਸਾਲਾਂ ਵਿੱਚ ਆਪਣਾ ਪਹਿਲਾ ਪ੍ਰਮਾਣੂ ਪ੍ਰੀਖਣ ਕਰ ਸਕਦਾ ਹੈ।
ਸਨਕੀ ਕਿਮ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਕਰ ਰਿਹਾ ਪ੍ਰਮਾਣੂ ਹਮਲੇ ਦੀ ਤਿਆਰੀ

ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਨੇ ਪੂਰੀ ਦੁਨੀਆ ਨੂੰ ਚਿੰਤਤ ਕਰ ਦਿੱਤਾ ਹੈ। ਹੁਣ ਖਬਰ ਆ ਰਹੀ ਹੈ ਕਿ ਉੱਤਰੀ ਕੋਰੀਆ ਨੇ ਦੋ ਲੰਬੀ ਰੇਂਜ ਰਣਨੀਤਕ ਕਰੂਜ਼ ਮਿਜ਼ਾਈਲਾਂ ਦਾਗੀਆਂ ਹਨ। ਲੰਬੇ ਸਮੇਂ ਤੱਕ ਚੁੱਪ ਰਹਿਣ ਤੋਂ ਬਾਅਦ ਹੁਣ ਕਿਮ ਜੋਂਗ ਉਨ ਇੱਕ ਵਾਰ ਫਿਰ ਖੁੱਲ੍ਹ ਕੇ ਦੇਸ਼ ਦੀ ਪਰਮਾਣੂ ਹਮਲੇ ਦੀ ਸਮਰੱਥਾ ਦਾ ਪ੍ਰਦਰਸ਼ਨ ਕਰ ਰਹੇ ਹਨ।

ਉੱਤਰੀ ਕੋਰੀਆ ਦੀ ਰਾਜ ਸਮਾਚਾਰ ਏਜੰਸੀ ਕੇਸੀਐਨਏ ਨੇ ਵੀਰਵਾਰ ਸਵੇਰੇ ਰਿਪੋਰਟ ਦਿੱਤੀ ਕਿ ਇਹ ਪ੍ਰੀਖਣ ਪਿੱਛਲੇ ਦਿਨੀ ਹੋਇਆ ਸੀ ਅਤੇ ਇਸਦਾ ਉਦੇਸ਼ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਲਈ ਕੋਰੀਅਨ ਪੀਪਲਜ਼ ਆਰਮੀ ਦੁਆਰਾ ਤਾਇਨਾਤ ਕਰੂਜ਼ ਮਿਜ਼ਾਈਲਾਂ ਦੀ "ਲੜਾਈ ਕੁਸ਼ਲਤਾ ਅਤੇ ਸ਼ਕਤੀ" ਨੂੰ ਵਧਾਉਣਾ ਸੀ।

ਇਹ ਉੱਤਰੀ ਕੋਰੀਆ ਦੁਆਰਾ ਹਾਲ ਹੀ ਵਿੱਚ ਕੀਤੇ ਗਏ ਮਿਜ਼ਾਈਲ ਪ੍ਰੀਖਣ ਨੇ ਕੋਰੀਆਈ ਪ੍ਰਾਇਦੀਪ 'ਤੇ ਤਣਾਅ ਵਧਾ ਦਿੱਤਾ ਹੈ। ਹੁਣ ਇਹ ਡਰ ਵਧ ਗਿਆ ਹੈ, ਕਿ ਉੱਤਰੀ ਕੋਰੀਆ ਪੰਜ ਸਾਲਾਂ ਵਿੱਚ ਆਪਣਾ ਪਹਿਲਾ ਪ੍ਰਮਾਣੂ ਪ੍ਰੀਖਣ ਕਰ ਸਕਦਾ ਹੈ। ਨਿਊਜ਼ ਏਜੰਸੀ ਨੇ ਦੱਸਿਆ ਕਿ ਕਰੂਜ਼ ਮਿਜ਼ਾਈਲਾਂ ਨੇ ਸਮੁੰਦਰ ਦੇ ਉੱਪਰ 2000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਅਤੇ ਦਾਅਵੇ ਅਨੁਸਾਰ ਸਫਲਤਾਪੂਰਵਕ ਆਪਣੇ ਨਿਸ਼ਾਨੇ ਨੂੰ ਮਾਰਿਆ।

ਕਿਮ ਜੋਂਗ ਉਨ ਨੇ ਇਸ ਪ੍ਰੀਖਣ ਨੂੰ 'ਦੁਸ਼ਮਣ' ਲਈ ਇਕ ਹੋਰ ਸਪੱਸ਼ਟ ਚੇਤਾਵਨੀ ਕਿਹਾ ਹੈ। ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ ਕਿਮ ਨੇ ਦੋ ਹਫ਼ਤਿਆਂ ਦੇ ਮਾਰਗਦਰਸ਼ਨ ਵਾਲੇ ਪ੍ਰਮਾਣੂ ਯੁੱਧਨੀਤਕ ਅਭਿਆਸ ਦਾ ਜਾਇਜ਼ਾ ਲਿਆ। ਅਭਿਆਸ ਵਿੱਚ ਇੱਕ ਨਵੀਂ ਆਈਆਰਬੀਐਮ (ਇੰਟਰਮੀਡੀਏਟ-ਰੇਂਜ ਬੈਲਿਸਟਿਕ ਮਿਜ਼ਾਈਲ) ਦਾ ਪ੍ਰੀਖਣ ਵੀ ਸ਼ਾਮਲ ਸੀ, ਜੋ ਜਾਪਾਨ ਉੱਤੇ ਲਾਂਚ ਕੀਤਾ ਗਿਆ ਸੀ।

ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿਚਕਾਰ ਇੱਕ ਸੰਯੁਕਤ ਜਲ ਸੈਨਾ ਅਭਿਆਸ ਦੇ ਵਿਰੋਧ ਵਿੱਚ ਮਿਜ਼ਾਈਲ ਲਾਂਚ ਕੀਤੀ, ਜਿਸ ਵਿੱਚ ਪ੍ਰਮਾਣੂ-ਸਮਰੱਥ ਏਅਰਕ੍ਰਾਫਟ ਕੈਰੀਅਰ ਯੂਐਸਐਸ ਰੋਨਾਲਡ ਰੀਗਨ ਵੀ ਸ਼ਾਮਲ ਸੀ।

ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਇੱਕ ਵਾਰ ਨਿਯਮਿਤ ਤੌਰ 'ਤੇ ਦੇਸ਼ ਦੇ ਹਥਿਆਰਾਂ ਦੇ ਪ੍ਰੀਖਣਾਂ ਦੀ ਰਿਪੋਰਟ ਕੀਤੀ ਸੀ, ਪਰ ਹਾਲ ਹੀ ਦੇ ਮਹੀਨਿਆਂ ਵਿੱਚ ਇਸਨੇ ਅਜਿਹਾ ਕਰਨਾ ਬੰਦ ਕਰ ਦਿੱਤਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਨਵੀਂ 'ਹਾਈਪ' 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਪਰ ਇਨ੍ਹਾਂ ਟੈਸਟਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ। ਮਾਹਿਰਾਂ ਮੁਤਾਬਕ ਉੱਤਰੀ ਕੋਰੀਆ ਕੋਲ ਚੰਗੀ ਪਣਡੁੱਬੀ ਤਕਨੀਕ ਨਹੀਂ ਹੈ, ਇਸ ਲਈ ਉਹ ਅਮਰੀਕਾ ਜਾਂ ਕਿਸੇ ਹੋਰ ਦੇਸ਼ ਤੋਂ ਪ੍ਰਮਾਣੂ ਹਮਲੇ ਦੀ ਸਥਿਤੀ 'ਚ ਜਵਾਬੀ ਕਾਰਵਾਈ ਦੀ ਤਾਕਤ ਰੱਖਣਾ ਚਾਹੁੰਦਾ ਹੈ।

Related Stories

No stories found.
Punjab Today
www.punjabtoday.com