ਪਾਕਿਸਤਾਨ ਨੇ ਆਪਣੀ ਹੀ ਆਸਕਰ ਐਂਟਰੀ ਵਾਲੀ ਫਿਲਮ 'JOYLAND' 'ਤੇ ਲਾਈ ਪਾਬੰਦੀ

ਫਿਲਮ ਦੀ ਸਮੱਗਰੀ ਨੂੰ ਲੈ ਕੇ ਪਾਕਿਸਤਾਨ 'ਚ ਵਿਰੋਧ ਪ੍ਰਦਰਸ਼ਨ ਹੋਏ ਸਨ, ਜਿਸ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਫਿਲਮ 'ਤੇ ਪਾਬੰਦੀ ਲਗਾ ਦਿੱਤੀ ਸੀ।
ਪਾਕਿਸਤਾਨ ਨੇ ਆਪਣੀ ਹੀ ਆਸਕਰ ਐਂਟਰੀ ਵਾਲੀ ਫਿਲਮ 'JOYLAND' 'ਤੇ ਲਾਈ ਪਾਬੰਦੀ

ਪਾਕਿਸਤਾਨ ਫਿਲਮ 'JOYLAND' ਨੂੰ ਵਿਦੇਸ਼ਾਂ ਵਿਚ ਚੰਗਾ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਫਿਲਮ ਨੂੰ ਆਸਕਰ ਲਈ ਅਧਿਕਾਰਤ ਐਂਟਰੀ ਮਿਲੀ ਹੈ। ਇਸ ਦਾ ਟ੍ਰੇਲਰ 4 ਨਵੰਬਰ ਨੂੰ ਰਿਲੀਜ਼ ਹੋਇਆ ਸੀ। ਇਹ ਫਿਲਮ 18 ਨਵੰਬਰ ਨੂੰ ਪਰਦੇ 'ਤੇ ਆਉਣ ਵਾਲੀ ਸੀ, ਪਰ ਇਸ ਤੋਂ ਪਹਿਲਾਂ ਹੀ ਪਾਕਿਸਤਾਨ ਨੇ ਫਿਲਮ 'ਤੇ ਪਾਬੰਦੀ ਲਗਾ ਦਿੱਤੀ ਸੀ।

'JOYLAND' ਦਾ ਨਿਰਦੇਸ਼ਨ ਸਾਈਮ ਸਾਦਿਕ ਨੇ ਕੀਤਾ ਹੈ। ਇਸਨੂੰ ਕਾਨਸ ਫਿਲਮ ਫੈਸਟੀਵਲ ਸਮੇਤ ਕਈ ਹੋਰ ਵਿਦੇਸ਼ੀ ਫਿਲਮ ਫੈਸਟੀਵਲ ਵਿੱਚ ਦਿਖਾਇਆ ਗਿਆ ਹੈ। ਫਿਲਮ ਨੂੰ ਆਲੋਚਨਾਤਮਕ ਤੌਰ 'ਤੇ ਪ੍ਰਸ਼ੰਸਾ ਮਿਲੀ ਅਤੇ ਵਿਦੇਸ਼ਾਂ ਵਿੱਚ ਪੁਰਸਕਾਰ ਵੀ ਜਿੱਤੇ ਹਨ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਫਿਲਮ ਵਿੱਚ "ਬਹੁਤ ਜ਼ਿਆਦਾ ਇਤਰਾਜ਼ਯੋਗ ਗੱਲਾਂ" ਕਾਰਨ ਫਿਲਮ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।

ਫਿਲਮ ਨੂੰ ਕੁਝ ਮਹੀਨੇ ਪਹਿਲਾਂ ਲੋਕਾਂ ਦੇ ਦੇਖਣ ਲਈ ਸਰਟੀਫਿਕੇਟ ਮਿਲਿਆ ਸੀ। ਇਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। 17 ਅਗਸਤ ਨੂੰ ਸੈਂਸਰ ਬੋਰਡ ਨੇ ਫਿਲਮ ਦੀ ਸਕ੍ਰੀਨਿੰਗ ਨੂੰ ਲੈ ਕੇ ਸਰਟੀਫਿਕੇਟ ਦਿੱਤਾ ਸੀ। ਫਿਲਮ ਦੀ ਸਮੱਗਰੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋਏ ਸਨ, ਜਿਸ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਫਿਲਮ 'ਤੇ ਪਾਬੰਦੀ ਲਗਾ ਦਿੱਤੀ ਸੀ।

11 ਨਵੰਬਰ ਨੂੰ, ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ, "ਲਿਖਤੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਕਿ ਫਿਲਮ ਵਿੱਚ ਬਹੁਤ ਜ਼ਿਆਦਾ ਇਤਰਾਜ਼ਯੋਗ ਸਮੱਗਰੀ ਹੈ, ਜੋ ਸਾਡੇ ਸਮਾਜ ਦੀਆਂ ਕਦਰਾਂ-ਕੀਮਤਾਂ ਅਤੇ ਮਿਆਰਾਂ ਦੇ ਅਨੁਕੂਲ ਨਹੀਂ ਹੈ।" ਬਤੌਰ ਨਿਰਦੇਸ਼ਕ ਸਲੀਮ ਸਾਦਿਕ ਦੀ ਇਹ ਪਹਿਲੀ ਫਿਲਮ ਹੈ। ਫਿਲਮ ਦੀ ਕਹਾਣੀ ਪਿਤਾ ਪੁਰਖੀ ਵਿਚਾਰਾਂ ਨੂੰ ਦਰਸਾਉਂਦੀ ਹੈ। ਇੱਕ ਅਜਿਹਾ ਪਰਿਵਾਰ ਹੈ, ਜੋ ਆਪਣੇ ਬੱਚਿਆਂ ਲਈ ਇੱਕ ਪੁੱਤਰ ਦੇ ਜਨਮ ਦੀ ਉਮੀਦ ਕਰਦਾ ਹੈ। ਪਰਿਵਾਰ ਦਾ ਛੋਟਾ ਪੁੱਤਰ ਗੁਪਤ ਰੂਪ ਵਿੱਚ ਇੱਕ ਕਾਮੁਕ ਡਾਂਸ ਥੀਏਟਰ ਵਿੱਚ ਸ਼ਾਮਲ ਹੁੰਦਾ ਹੈ, ਜਿੱਥੇ ਉਸਨੂੰ ਇੱਕ ਟ੍ਰਾਂਸਜੈਂਡਰ ਔਰਤ ਨਾਲ ਪਿਆਰ ਹੋ ਜਾਂਦਾ ਹੈ। ਇੱਥੇ ਹੀ ਪਰਿਵਾਰ ਵਿੱਚ ਮਤਭੇਦ ਪੈਦਾ ਹੋ ਜਾਂਦੇ ਹਨ।

'ਜੋਏਲੈਂਡ' ਵਿੱਚ ਸਾਨੀਆ ਸਈਦ, ਅਲੀ ਜੁਨੇਜੋ, ਅਲੀਨਾ ਖਾਨ, ਸਾਰਵਤ ਗਿਲਾਨੀ, ਰਸਤੀ ਫਾਰੂਕ, ਸਲਮਾਨ ਪੀਰਜ਼ਾਦਾ ਅਤੇ ਸੋਹੇਲ ਸਮੀਰ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦੀ ਅਦਾਕਾਰਾ ਸਰਵਤ ਗਿਲਾਨੀ ਨੇ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, 'ਇਹ ਸ਼ਰਮਨਾਕ ਹੈ, ਕਿ 6 ਸਾਲਾਂ ਵਿੱਚ 200 ਪਾਕਿਸਤਾਨੀਆਂ ਨੇ ਇੱਕ ਫਿਲਮ ਬਣਾਈ ਅਤੇ ਟੋਰਾਂਟੋ ਤੋਂ ਕਾਹਿਰਾ ਅਤੇ ਕਾਨਸ ਤੱਕ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ। ਹੁਣ ਉਸ ਨੂੰ ਆਪਣੇ ਦੇਸ਼ ਵਿੱਚ ਹੀ ਰੋਕਿਆ ਜਾ ਰਿਹਾ ਹੈ, ਦੇਸ਼ ਦੇ ਇਸ ਮਾਣਮੱਤੇ ਪਲ ਨੂੰ ਨਾ ਖੋਹੋ।

Related Stories

No stories found.
logo
Punjab Today
www.punjabtoday.com