ਅਸੀਂ ਦਹਿਸ਼ਤ ਦਾ ਬੀਜ ਬੀਜਿਆ, ਹੁਣ ਦੇਸ਼ ਨੂੰ ਸੁਧਾਰਨ ਦੀ ਲੋੜ : ਪਾਕਿਸਤਾਨ

ਪਾਕਿਸਤਾਨ ਨੈਸ਼ਨਲ ਅਸੈਂਬਲੀ 'ਚ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ, ਇਜ਼ਰਾਈਲ 'ਚ ਵੀ ਨਮਾਜ਼ ਦੌਰਾਨ ਨਮਾਜ਼ੀਆਂ 'ਤੇ ਕੱਦੇ ਹਮਲਾ ਨਹੀਂ ਹੋਇਆ,ਪਰ ਪਾਕਿਸਤਾਨ 'ਚ ਨਮਾਜ਼ੀਆਂ 'ਤੇ ਹਮਲਾ ਹੋਇਆ।
ਅਸੀਂ ਦਹਿਸ਼ਤ ਦਾ ਬੀਜ ਬੀਜਿਆ, ਹੁਣ ਦੇਸ਼ ਨੂੰ ਸੁਧਾਰਨ ਦੀ ਲੋੜ : ਪਾਕਿਸਤਾਨ

ਪਾਕਿਸਤਾਨ 'ਚ ਇਸ ਸਮੇਂ ਬੁਖਮਰੀ ਦੇ ਹਾਲਾਤ ਹਨ, ਪਰ ਪਾਕਿਸਤਾਨ 'ਚ ਹਿੰਸਾ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਪੇਸ਼ਾਵਰ ਮਸਜਿਦ 'ਚ ਹੋਏ ਧਮਾਕੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਸ਼ਰਧਾਲੂਆਂ 'ਤੇ ਇਸ ਤਰ੍ਹਾਂ ਦੇ ਹਮਲੇ ਭਾਰਤ 'ਚ ਵੀ ਨਹੀਂ ਹੁੰਦੇ। 30 ਜਨਵਰੀ ਨੂੰ ਪੇਸ਼ਾਵਰ ਵਿੱਚ ਪੁਲਿਸ ਲਾਈਨਜ਼ ਦੀ ਮਸਜਿਦ ਵਿੱਚ ਧਮਾਕਾ ਹੋਇਆ ਸੀ। ਇਸ 'ਚ 100 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਮਲੇ 'ਚ 221 ਲੋਕ ਜ਼ਖਮੀ ਹੋਏ ਸਨ।

ਪਾਕਿਸਤਾਨ ਨੈਸ਼ਨਲ ਅਸੈਂਬਲੀ 'ਚ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ- ਭਾਰਤ ਜਾਂ ਇਜ਼ਰਾਈਲ 'ਚ ਨਮਾਜ਼ ਦੌਰਾਨ ਨਮਾਜ਼ੀਆਂ 'ਤੇ ਹਮਲਾ ਨਹੀਂ ਹੋਇਆ ,ਪਰ ਪਾਕਿਸਤਾਨ 'ਚ ਨਮਾਜ਼ੀਆਂ ਵਿਚਾਲੇ ਬੈਠੇ ਇਕ ਹਮਲਾਵਰ ਨੇ ਖੁਦ ਨੂੰ ਉਡਾ ਲਿਆ। ਇਕ ਰਿਪੋਰਟ ਮੁਤਾਬਕ ਮੰਤਰੀ ਆਸਿਫ਼ ਨੇ ਕਿਹਾ- ਅਸੀਂ ਅੱਤਵਾਦ ਦਾ ਬੀਜ ਬੀਜਿਆ ਹੈ। ਹੁਣ ਸਾਨੂੰ ਇਸ ਵਿਰੁੱਧ ਇਕੱਠੇ ਹੋ ਕੇ ਲੜਨਾ ਪਵੇਗਾ। ਹੁਣ ਪਾਕਿਸਤਾਨ ਨੂੰ ਸੁਧਾਰਨ ਦਾ ਸਮਾਂ ਆ ਗਿਆ ਹੈ।

ਪਾਕਿਸਤਾਨੀ ਮੀਡੀਆ ਜੀਓ ਨਿਊਜ਼ ਮੁਤਾਬਕ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੇਸ਼ਾਵਰ ਖੈਬਰ ਪਖਤੂਨਖਵਾ ਰਾਜ ਦੀ ਰਾਜਧਾਨੀ ਹੈ। ਟੀਟੀਪੀ ਦਾ ਇਸ ਖੇਤਰ ਵਿੱਚ ਕਾਫੀ ਪ੍ਰਭਾਵ ਹੈ ਅਤੇ ਪਿਛਲੇ ਸਮੇਂ ਵਿੱਚ ਇਸ ਸੰਗਠਨ ਨੇ ਹਮਲੇ ਦੀ ਧਮਕੀ ਵੀ ਦਿੱਤੀ ਸੀ। 31 ਜਨਵਰੀ ਨੂੰ, ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ।

ਪਾਕਿਸਤਾਨ ਸਰਕਾਰ ਇਨ੍ਹਾਂ ਹਮਲਿਆਂ ਲਈ ਟੀਟੀਪੀ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ। ਰਾਣਾ ਸਨਾਉੱਲ੍ਹਾ ਦੀ ਧਮਕੀ ਦਾ ਜਵਾਬ ਤਾਲਿਬਾਨ ਦੇ ਸੀਨੀਅਰ ਨੇਤਾ ਅਤੇ ਉਪ ਪ੍ਰਧਾਨ ਮੰਤਰੀ ਅਹਿਮਦ ਯਾਸਿਰ ਨੇ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕਰਕੇ ਦਿੱਤਾ ਹੈ। ਪਠਾਣਾਂ ਦੇ ਸ਼ਹਿਰ ਵਜੋਂ ਮਸ਼ਹੂਰ ਪੇਸ਼ਾਵਰ ਦੀ ਪੁਲਿਸ ਲਾਈਨ ਮਸਜਿਦ ਵਿੱਚ ਸੋਮਵਾਰ ਨੂੰ ਹੋਏ ਧਮਾਕੇ ਵਿੱਚ ਕਈ ਲੋਕ ਮਾਰੇ ਗਏ ਸਨ। ਇਸ ਹਮਲੇ ਤੋਂ ਬਾਅਦ ਕਈ ਸਵਾਲ ਉੱਠ ਰਹੇ ਹਨ। 23 ਦਸੰਬਰ 2022 ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਵੀ ਇੱਕ ਫਿਦਾਇਨ ਹਮਲਾ ਹੋਇਆ ਸੀ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਮਾਰਿਆ ਗਿਆ ਸੀ। ਇਸ ਦੇ ਨਾਲ ਹੀ 10 ਲੋਕ ਜ਼ਖਮੀ ਵੀ ਹੋਏ ਸਨ। ਆਤਮਘਾਤੀ ਹਮਲੇ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਸੀ ਕਿ ਪੁਲਸ ਦੀ ਚੌਕਸੀ ਕਾਰਨ ਇਸਲਾਮਾਬਾਦ 'ਚ ਵੱਡਾ ਹਮਲਾ ਹੋਣ ਤੋਂ ਟਲ ਗਿਆ।

Related Stories

No stories found.
logo
Punjab Today
www.punjabtoday.com