ਪਾਕਿਸਤਾਨ ਯੂਕਰੇਨ ਨੂੰ ਵੇਚ ਰਿਹਾ ਹਥਿਆਰ,ਪੋਲੈਂਡ ਰਾਹੀਂ 10,000 ਰਾਕੇਟ ਭੇਜੇ

ਪਾਕਿਸਤਾਨ ਨੇ ਕੁਝ ਮਹੀਨਿਆਂ 'ਚ ਜਰਮਨੀ ਅਤੇ ਪੋਲੈਂਡ ਦੇ ਰਸਤੇ ਯੂਕਰੇਨ 'ਚ 10,000 ਰਾਕੇਟ ਭੇਜੇ ਹਨ। ਫਿਲਹਾਲ ਰੂਸ ਨੇ ਇਸ ਮਾਮਲੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਪਾਕਿਸਤਾਨ ਯੂਕਰੇਨ ਨੂੰ ਵੇਚ ਰਿਹਾ ਹਥਿਆਰ,ਪੋਲੈਂਡ ਰਾਹੀਂ 10,000 ਰਾਕੇਟ ਭੇਜੇ

ਪਾਕਿਸਤਾਨ ਇਸ ਸਮੇ ਪੂਰੀ ਤਰਾਂ ਦੇ ਕੰਗਾਲ ਹੋ ਗਿਆ ਹੈ। ਹੁਣ ਉਸਨੇ ਆਪਣੀ ਆਮਦਨ ਵਧਾਉਣ ਲਈ ਪਾਕਿਸਤਾਨ ਸਰਕਾਰ ਬਹੁਤ ਹੀ ਗੁਪਤ ਤਰੀਕੇ ਨਾਲ ਯੂਕਰੇਨ ਨੂੰ ਰਾਕੇਟ ਸਪਲਾਈ ਕਰ ਰਿਹਾ ਹੈ। ਇਕ ਮੀਡੀਆ ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ।

ਪਾਕਿਸਤਾਨ ਦੀ ਇਸ ਹਰਕਤ ਨਾਲ ਰੂਸ ਨੂੰ ਗੁੱਸਾ ਆ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਦੂਜੇ ਪਾਸੇ ਪਾਕਿਸਤਾਨ ਸਰਕਾਰ ਰੂਸ ਤੋਂ ਸਸਤਾ ਕੱਚਾ ਤੇਲ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਨੇ ਕੁਝ ਮਹੀਨਿਆਂ 'ਚ ਜਰਮਨੀ ਅਤੇ ਪੋਲੈਂਡ ਦੇ ਰਸਤੇ ਯੂਕਰੇਨ 'ਚ 10,000 ਰਾਕੇਟ ਭੇਜੇ ਹਨ। ਫਿਲਹਾਲ ਰੂਸ ਨੇ ਇਸ ਮਾਮਲੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਇਕ ਰਿਪੋਰਟ ਮੁਤਾਬਕ ਪਾਕਿਸਤਾਨ ਤੋਂ ਜਰਮਨੀ ਦੀ ਇਕ ਬੰਦਰਗਾਹ ਰਾਹੀਂ ਯੂਕਰੇਨ ਵਿਚ ਰਾਕੇਟ ਭੇਜੇ ਜਾ ਰਹੇ ਹਨ। ਇਨ੍ਹਾਂ ਨੂੰ ਕਰਾਚੀ ਬੰਦਰਗਾਹ ਤੋਂ ਲੋਡ ਕੀਤਾ ਜਾਂਦਾ ਹੈ ਅਤੇ ਫਿਰ ਜਰਮਨੀ-ਪੋਲੈਂਡ ਰਾਹੀਂ ਯੂਕਰੇਨੀ ਫੌਜ ਨੂੰ ਪਹੁੰਚਾਇਆ ਜਾਂਦਾ ਹੈ। ਰਿਪੋਰਟ ਮੁਤਾਬਕ ਫਰਵਰੀ ਦੀ ਸ਼ੁਰੂਆਤ 'ਚ ਇਕ ਜਹਾਜ਼ ਕਰਾਚੀ ਬੰਦਰਗਾਹ ਤੋਂ ਰਵਾਨਾ ਹੋਇਆ ਸੀ। ਇਹ ਪਹਿਲਾਂ ਜਰਮਨੀ ਦੀ ਏਮਡੇਨ ਬੰਦਰਗਾਹ ਅਤੇ ਉਥੋਂ ਪੋਲੈਂਡ ਰਾਹੀਂ ਯੂਕਰੇਨ ਤੱਕ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ 'ਚ ਕਰੀਬ 10,000 ਰਾਕੇਟ ਸਨ, ਜੋ ਮਲਟੀ-ਬੈਰਲ ਲਾਂਚਰਾਂ ਰਾਹੀਂ ਦਾਗੇ ਗਏ ਹਨ।

ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਮਹੀਨੇ 46 ਕੰਟੇਨਰ ਯੂਕਰੇਨ ਭੇਜੇ ਗਏ ਸਨ। ਇਹ ਖੁਲਾਸਾ ਨਹੀਂ ਹੋਇਆ ਹੈ ਕਿ ਕਿੰਨੇ ਰਾਕੇਟ ਜਾਂ ਹੋਰ ਹਥਿਆਰ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਰਾਕੇਟ ਪੂਰੀ ਤਰ੍ਹਾਂ ਪਾਕਿਸਤਾਨ ਆਰਡੀਨੈਂਸ ਫੈਕਟਰੀਆਂ 'ਚ ਬਣ ਰਹੇ ਹਨ। ਬਾਅਦ ਵਿੱਚ ਉਨ੍ਹਾਂ ਨੂੰ ਟਰੱਕਾਂ ਰਾਹੀਂ ਕਰਾਚੀ ਬੰਦਰਗਾਹ ਭੇਜਿਆ ਜਾਂਦਾ ਹੈ। ਕੁਝ ਹੋਰ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਹ ਹਥਿਆਰ ਪੋਲੈਂਡ ਦੀ ਗੈਂਡਸਕ ਬੰਦਰਗਾਹ ਰਾਹੀਂ ਯੂਕਰੇਨ ਨੂੰ ਪਹੁੰਚਾਏ ਜਾ ਰਹੇ ਹਨ।

ਰਿਪੋਰਟ ਮੁਤਾਬਕ- ਯੂਕਰੇਨ ਨੇ ਪਾਕਿਸਤਾਨ ਨੂੰ ਭਰੋਸਾ ਦਿੱਤਾ ਹੈ ਕਿ ਉਹ ਆਪਣੇ Mi-17 ਹੈਲੀਕਾਪਟਰਾਂ ਨੂੰ ਅਪਗ੍ਰੇਡ ਕਰੇਗਾ। ਇਸ ਦੇ ਲਈ ਯੂਕਰੇਨ ਦੀ ਇੱਕ ਟੀਮ ਇਸਲਾਮਾਬਾਦ ਵਿੱਚ ਮੌਜੂਦ ਦੱਸੀ ਜਾਂਦੀ ਹੈ। ਰੂਸ ਨੇ ਦੋ ਮਹੀਨੇ ਪਹਿਲਾਂ ਪਾਕਿਸਤਾਨ ਨੂੰ ਕਹਿ ਦਿੱਤਾ ਸੀ ਕਿ ਉਹ ਉਸ ਨੂੰ ਭਾਰਤ ਵਾਂਗ ਸਸਤਾ ਕੱਚਾ ਤੇਲ ਨਹੀਂ ਦੇਵੇਗਾ। ਦਰਅਸਲ, ਪਾਕਿਸਤਾਨ ਸਰਕਾਰ ਦਾ ਇੱਕ ਵਫ਼ਦ ਮਾਸਕੋ ਗਿਆ ਸੀ। ਉੱਥੇ ਇਸ ਨੇ ਵਲਾਦੀਮੀਰ ਪੁਤਿਨ ਸਰਕਾਰ ਨੂੰ ਪਾਕਿਸਤਾਨ ਨੂੰ 40% ਦੀ ਛੋਟ 'ਤੇ ਤੇਲ ਸਪਲਾਈ ਕਰਨ ਦੀ ਅਪੀਲ ਕੀਤੀ। ਰੂਸ ਨੇ ਇਸ ਤੋਂ ਸਾਫ਼ ਇਨਕਾਰ ਕੀਤਾ ਹੈ। ਰੂਸ ਨੇ ਇਹ ਵੀ ਕਿਹਾ ਹੈ ਕਿ ਉਹ ਸਿਰਫ ਉਨ੍ਹਾਂ ਆਦੇਸ਼ਾਂ ਨੂੰ ਪੂਰਾ ਕਰੇਗਾ ਜੋ ਉਸ ਕੋਲ ਮੌਜੂਦਾ ਹਨ।

Related Stories

No stories found.
logo
Punjab Today
www.punjabtoday.com