ਭਾਰਤ ਦੇ ਬਾਂਦਰ ਤੋਂ ਡਰੇ ਪਾਕਿਸਤਾਨੀ, ਕੋਈ ਵੀ ਚਿੜੀਆਘਰ ਲੈਣ ਨੂੰ ਤਿਆਰ ਨਹੀਂ

ਚਿੜੀਆਘਰ ਦੇ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਬਾਂਦਰ ਦਾ ਇਲਾਜ ਕਰਨ ਲਈ ਇੱਕ ਵੀ ਡਾਕਟਰ ਨਹੀਂ ਹੈ, ਇਸ ਲਈ ਅਸੀਂ ਉਨ੍ਹਾਂ ਨੂੰ ਸਵੀਕਾਰ ਨਹੀਂ ਕਰ ਸਕਦੇ।
ਭਾਰਤ ਦੇ ਬਾਂਦਰ ਤੋਂ ਡਰੇ ਪਾਕਿਸਤਾਨੀ, ਕੋਈ ਵੀ ਚਿੜੀਆਘਰ ਲੈਣ ਨੂੰ ਤਿਆਰ ਨਹੀਂ

ਪਾਕਿਸਤਾਨ ਪਹਿਲਾ ਤੋਂ ਹੀ ਕੰਗਾਲੀ ਦੇ ਦੌਰ ਤੋਂ ਗੁਜਰ ਰਿਹਾ ਹੈ, ਹੁਣ ਪਾਕਿਸਤਾਨ 'ਚ ਭਾਰਤੀ ਬਾਂਦਰ ਦਾਖਲ ਹੋ ਗਿਆ ਹੈ। ਪਾਕਿਸਤਾਨ ਦੀ ਸਭ ਤੋਂ ਵੱਡੀ ਐਮਰਜੈਂਸੀ ਸੇਵਾ ਰੈਸਕਿਊ 1122 ਨੇ ਇੱਕ ਬਾਂਦਰ ਨੂੰ ਫੜ ਲਿਆ ਹੈ, ਜੋ ਭਾਰਤ ਦੇ ਪੰਜਾਬ ਤੋਂ ਬਹਾਵਲਪੁਰ ਸ਼ਹਿਰ ਪਹੁੰਚਿਆ ਸੀ, ਪਰ ਹੁਣ ਇਸਨੂੰ ਭਾਰਤ ਦੇ ਹਵਾਲੇ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ।

ਵਿਭਾਗ ਵੱਲੋਂ ਮਿਲੀ ਸੂਚਨਾ ਦੇ ਆਧਾਰ 'ਤੇ ਬਾਂਦਰ ਨੂੰ ਕਾਬੂ ਕਰ ਲਿਆ ਗਿਆ ਹੈ। ਬਚਾਅ ਕਰਮਚਾਰੀਆਂ ਨੇ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਬਾਂਦਰ ਨੂੰ 200 ਫੁੱਟ ਉੱਚੇ ਸੈਲੂਲਰ ਟਾਵਰ ਤੋਂ ਫੜ ਲਿਆ। ਕੋਈ ਵੀ ਚਿੜੀਆਘਰ ਇਸ ਬਾਂਦਰ ਨੂੰ ਰੱਖਣ ਲਈ ਤਿਆਰ ਨਹੀਂ ਹੈ। ਹਾਲਾਂਕਿ ਬਾਂਦਰ ਦੇ ਫੜੇ ਜਾਣ ਤੋਂ ਬਾਅਦ ਜੰਗਲੀ ਜੀਵ ਵਿਭਾਗ ਨਾਲ ਸੰਪਰਕ ਕੀਤਾ ਗਿਆ ਅਤੇ ਬਾਂਦਰ ਨੂੰ ਸਥਾਨਕ ਚਿੜੀਆਘਰ ਵਿੱਚ ਰੱਖਣ ਲਈ ਕਿਹਾ ਗਿਆ, ਪਰ ਵਿਭਾਗ ਵੱਲੋਂ ਉਸ ਦੀ ਬੇਨਤੀ ਨੂੰ ਠੁਕਰਾ ਦਿੱਤਾ ਗਿਆ, ਜਿਸ ਨੇ ਬਾਅਦ ਵਿੱਚ ਕਿਹਾ ਕਿ ਉਨ੍ਹਾਂ ਕੋਲ ਬਾਂਦਰ ਨੂੰ ਰੱਖਣ ਲਈ ਚਿੜੀਆਘਰ ਵਿੱਚ ਜਗ੍ਹਾ ਨਹੀਂ ਹੈ।

ਜ਼ਿਲ੍ਹਾ ਜੰਗਲੀ ਜੀਵ ਅਧਿਕਾਰੀ ਮੁਨਵਰ ਹੁਸੈਨ ਨਜਮੀ ਨੇ ਕਿਹਾ, ਸਾਡੇ ਵਿਭਾਗ ਕੋਲ ਨਾ ਤਾਂ ਬਹਾਵਲਪੁਰ ਚਿੜੀਆਘਰ ਵਿੱਚ ਵਾਧੂ ਜਾਨਵਰਾਂ ਨੂੰ ਲਿਜਾਣ ਲਈ ਲੋੜੀਂਦੀ ਥਾਂ ਹੈ ਅਤੇ ਨਾ ਹੀ ਪਾਕਿਸਤਾਨ ਕੋਲ ਕੋਈ ਸਟਾਫ਼ ਹੈ, ਜੋ ਕਿ ਬੰਦਰ ਦੀ ਦੇਖਭਾਲ ਕਰ ਸਕੇ। ਅਧਿਕਾਰੀ ਨੇ ਇਕ ਹੋਰ ਕਾਰਨ ਇਹ ਦੱਸਿਆ ਕਿ ਭਾਰਤ ਤੋਂ ਪਾਕਿਸਤਾਨ ਵਿਚ ਦਾਖਲ ਹੋਣ ਵਾਲੇ ਜ਼ਿਆਦਾਤਰ ਜਾਨਵਰ ਸੱਟਾਂ ਨਾਲ ਮਰ ਜਾਂਦੇ ਹਨ, ਬਹਾਵਲਪੁਰ ਜੰਗਲੀ ਜੀਵ ਵਿਭਾਗ ਕੋਲ ਉਨ੍ਹਾਂ ਦੇ ਇਲਾਜ ਲਈ ਡਾਕਟਰ ਵੀ ਨਹੀਂ ਹੈ।

ਉਨ੍ਹਾਂ ਕਿਹਾ, 'ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਜ਼ਿਆਦਾਤਰ ਜਾਨਵਰ, ਖਾਸ ਕਰਕੇ ਲੰਗੂਰ ਅਤੇ ਬਾਂਦਰ, ਸੱਟ ਲੱਗਣ ਨਾਲ ਮਰ ਜਾਂਦੇ ਹਨ।' ਚਿੜੀਆਘਰ ਦੇ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਉਹਨਾਂ ਦਾ ਇਲਾਜ ਕਰਨ ਲਈ ਇੱਕ ਵੀ ਡਾਕਟਰ ਨਹੀਂ ਹੈ, ਇਸ ਲਈ, ਅਸੀਂ ਉਨ੍ਹਾਂ ਨੂੰ ਸਵੀਕਾਰ ਨਹੀਂ ਕਰ ਸਕਦੇ, ਕਿਉਂਕਿ ਅਸੀਂ ਉਨ੍ਹਾਂ ਦਾ ਇਲਾਜ ਨਹੀਂ ਕਰ ਸਕਦੇ। ਨਜਮੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੈਟਰਨਰੀ ਡਾਕਟਰ ਨਾ ਮਿਲਣ ਕਾਰਨ ਸ਼ੇਰਸ਼ਾਹ ਚੈੱਕ ਪੋਸਟ 'ਤੇ ਇਕ ਭਾਰਤੀ ਲੰਗੂਰ ਦੀ ਮੌਤ ਹੋ ਗਈ ਸੀ। ਹਾਲਾਂਕਿ, ਜੰਗਲੀ ਜੀਵ ਵਿਭਾਗ ਨੂੰ ਇਹ ਪਤਾ ਹੋਣ ਦੇ ਬਾਵਜੂਦ ਕਿ ਅਜਿਹੇ ਜਾਨਵਰਾਂ ਦੀਆਂ ਸੱਟਾਂ ਦਾ ਇਲਾਜ ਕਰਨ ਲਈ ਉਸ ਕੋਲ ਕੋਈ ਪਸ਼ੂ ਡਾਕਟਰ ਨਹੀਂ ਹੈ, ਵਿਭਾਗ ਵੱਲੋਂ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਕੋਈ ਕਦਮ ਨਹੀਂ ਚੁੱਕੇ ਗਏ ਹਨ।

Related Stories

No stories found.
logo
Punjab Today
www.punjabtoday.com