
ਇਮਰਾਨ ਖਾਨ 'ਤੇ ਪਿੱਛਲੇ ਦਿਨੀ ਇਕ ਰੈਲੀ ਦੌਰਾਨ ਗੋਲੀ ਚੱਲਾ ਦਿਤੀ ਗਈ ਸੀ। ਇਸਨੂੰ ਜਮੀਅਤ ਉਲੇਮਾ-ਏ-ਇਸਲਾਮ (ਐੱਫ) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਲਾਂਗ ਮਾਰਚ ਨੂੰ 'ਅਸਫਲਤਾ' ਕਰਾਰ ਦਿੱਤਾ ਅਤੇ ਇਮਰਾਨ ਖਾਨ ਨੂੰ ਵੱਡੀ ਡਰਾਮੇਬਾਜ਼ੀ ਕਰਾਰ ਦਿੱਤਾ।
ਰਹਿਮਾਨ ਨੇ ਕਿਹਾ ਕਿ ਕਤਲ ਦੀ ਕੋਸ਼ਿਸ਼ ਪੀਟੀਆਈ ਵੱਲੋਂ ਰਚਿਆ ਗਿਆ ਡਰਾਮਾ ਸੀ। ਅਦਾਕਾਰੀ ਵਿੱਚ ਇਮਰਾਨ ਖਾਨ ਨੇ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਐਤਵਾਰ ਨੂੰ ਇਸਲਾਮਾਬਾਦ ਵਿੱਚ ਇੱਕ ਸਮਾਗਮ ਵਿੱਚ ਬੋਲਦਿਆਂ JUI-F ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਇਮਰਾਨ ਖਾਨ ਨੂੰ ਗੋਲੀ ਮਾਰ ਦਿੱਤੀ ਗਈ ਹੈ। ਅਸੀਂ ਚਿੰਤਤ ਸੀ ਅਤੇ ਹਮਦਰਦੀ ਪ੍ਰਗਟ ਕੀਤੀ। ਪਰ ਹੁਣ ਅਸੀਂ ਸਮਝ ਗਏ ਹਾਂ ਕਿ ਇਹ ਪੀਟੀਆਈ ਵੱਲੋਂ ਰਚਿਆ ਗਿਆ ਨਵਾਂ ਡਰਾਮਾ ਸੀ।
ਇਮਰਾਨ ਖਾਨ ਨੇ ਅਦਾਕਾਰੀ 'ਚ ਸ਼ਾਹਰੁਖ ਅਤੇ ਸਲਮਾਨ ਖਾਨ ਨੂੰ ਪਿੱਛੇ ਛੱਡ ਦਿੱਤਾ ਹੈ। ਫਜ਼ਲੁਰ ਰਹਿਮਾਨ ਨੇ ਕਿਹਾ ਕਿ ਉਨ੍ਹਾਂ ਨੇ ਸ਼ਾਹਬਾਜ਼ ਸ਼ਰੀਫ ਸਰਕਾਰ ਨੂੰ ਸਖਤੀ ਕਰਨ ਲਈ ਕਿਹਾ ਹੈ। ਕਿਸੇ ਨੂੰ ਵੀ ਪਾਕਿਸਤਾਨ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਹੁਣ ਉਨ੍ਹਾਂ ਨਾਲ ਕੋਈ ਢਿੱਲ ਨਹੀਂ ਵਰਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪੀਟੀਆਈ ਮੁਖੀ ਇਮਰਾਨ ਖਾਨ ਦੀ ਵੀਰਵਾਰ ਨੂੰ ਵਜ਼ੀਰਾਬਾਦ 'ਚ ਲਾਂਗ ਮਾਰਚ ਦੌਰਾਨ ਗੋਲੀ ਮਾਰ ਕੇ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਕਾਰਨ ਉਸ ਦੀ ਲੱਤ ਵਿੱਚ ਗੋਲੀ ਲੱਗੀ ਹੈ। ਹਸਪਤਾਲ 'ਚ ਸਰਜਰੀ ਤੋਂ ਬਾਅਦ ਉਸ ਦੀ ਲੱਤ 'ਚੋਂ ਇਕ ਗੋਲੀ ਕੱਢ ਦਿੱਤੀ ਗਈ। ਇਮਰਾਨ ਨੇ ਹਮਲੇ ਲਈ ਮੌਜੂਦਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਗ੍ਰਹਿ ਮੰਤਰੀ ਰਾਣਾ ਸਨਾਉੱਲਾ ਅਤੇ ਆਈਐੱਸਆਈ ਦੇ ਚੋਟੀ ਦੇ ਅਧਿਕਾਰੀ ਮੇਜਰ ਜਨਰਲ ਫੈਜ਼ਲ ਨਸੀਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਐਲਾਨ ਕੀਤਾ ਸੀ ਕਿ ਰਾਜਧਾਨੀ ਇਸਲਾਮਾਬਾਦ ਵੱਲ ਉਨ੍ਹਾਂ ਦਾ ਲਾਂਗ ਮਾਰਚ ਮੰਗਲਵਾਰ ਨੂੰ ਸ਼ਹਿਰ ਦੇ ਉਸੇ ਬਿੰਦੂ ਤੋਂ ਮੁੜ ਸ਼ੁਰੂ ਹੋਵੇਗਾ, ਜਿੱਥੇ ਉਨ੍ਹਾਂ 'ਤੇ ਹਮਲਾ ਹੋਇਆ ਸੀ। ਇਮਰਾਨ ਖਾਨ ਨੇ ਲਾਹੌਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਖਾਨ ਕਿਹਾ ਕਿ , "ਅਸੀਂ ਫੈਸਲਾ ਕੀਤਾ ਹੈ ਕਿ ਮੰਗਲਵਾਰ ਨੂੰ ਵਜ਼ੀਰਾਬਾਦ 'ਚ ਉਸੇ ਥਾਂ ਤੋਂ ਸਾਡਾ ਮਾਰਚ ਮੁੜ ਸ਼ੁਰੂ ਹੋਵੇਗਾ, ਜਿੱਥੇ ਮੈਨੂੰ ਅਤੇ 11 ਹੋਰਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ ਅਤੇ ਜਿੱਥੇ ਮੋਅਜ਼ਮ ਸ਼ਹੀਦ ਹੋਇਆ ਸੀ।"