
ਚੀਨ ਵਿਚ ਕੋਰੋਨਾ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਚੀਨ 'ਚ ਇਨ੍ਹੀਂ ਦਿਨੀਂ ਵਧਦੇ ਕੋਰੋਨਾ ਦੇ ਮੱਦੇਨਜ਼ਰ ਲਾਕਡਾਊਨ ਲਗਾਇਆ ਗਿਆ ਹੈ। ਲੋਕ ਖਾਣ ਪੀਣ ਤੋਂ ਵੀ ਮੋਹਤਾਜ਼ ਹੋ ਗਏ ਹਨ। ਹੁਣ ਲੋਕ ਇਸਨੂੰ ਲੈ ਕੇ ਵੱਖ-ਵੱਖ ਤਰੀਕੇ ਨਾਲ ਸਰਕਾਰ ਦਾ ਵਿਰੋਧ ਕਰ ਰਹੇ ਹਨ।
ਭਾਰਤੀ ਹਿੰਦੀ ਗਾਇਕ ਬੱਪੀ ਲਹਿਰੀ ਦਾ 1982 ਦਾ ਗੀਤ 'ਜਿੰਮੀ-ਜਿੰਮੀ ਆਜਾ ਆਜਾ' ਇੱਥੇ ਚੱਲ ਰਿਹਾ ਹੈ। ਪਰ ਇਸ ਵਿੱਚ ਖਾਸ ਗੱਲ ਇਹ ਹੈ ਕਿ ਇਸ ਗੀਤ ਦਾ ਅਨੁਵਾਦ ਹਿੰਦੀ ਵਿੱਚ ਨਹੀਂ ਸਗੋਂ ਮੈਂਡਰਿਨ ਭਾਸ਼ਾ ਵਿੱਚ ਕੀਤਾ ਗਿਆ ਹੈ, ਜੋ ਚੀਨ ਵਿੱਚ 'ਜੀ ਮੀ, ਜੀ ਮੀ' ਨਾਲ ਵਾਇਰਲ ਹੋ ਰਿਹਾ ਹੈ। ਇਸ ਦਾ ਅਰਥ ਹੈ- ਮੈਨੂੰ ਚਾਵਲ ਦਿਓ, ਮੈਨੂੰ ਚੌਲ ਦਿਓ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਲੋਕ ਖਾਲੀ ਭਾਂਡੇ ਦਿਖਾ ਕੇ ਇਸ ਗੀਤ ਦੀ ਵੀਡੀਓ ਅਤੇ ਰੀਲਾਂ ਬਣਾ ਰਹੇ ਹਨ। ਉਹ ਖਾਲੀ ਭਾਂਡਿਆਂ ਨਾਲ ਦਿਖਾਉਣਾ ਚਾਹੁੰਦੇ ਹਨ ਕਿ ਲਾਕਡਾਊਨ ਕਾਰਨ ਲੋਕਾਂ ਕੋਲ ਭੋਜਨ ਨਹੀਂ ਬਚਿਆ ਹੈ। ਲੋਕ ਇਸ ਰਾਹੀਂ ਸਰਕਾਰ ਪ੍ਰਤੀ ਆਪਣੀ ਨਾਰਾਜ਼ਗੀ ਵੀ ਜ਼ਾਹਰ ਕਰ ਰਹੇ ਹਨ। ਪਿਛਲੇ ਮਹੀਨੇ ਦੇਸ਼ ਦੇ ਰਾਸ਼ਟਰਪਤੀ ਸ਼ੀ-ਜਿਨਪਿੰਗ ਨੇ ਦੇਸ਼ 'ਚ ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਲਾਕਡਾਊਨ ਲਗਾਉਣ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਉੱਥੇ ਲਾਕਡਾਊਨ ਲਗਾ ਦਿੱਤਾ ਗਿਆ।
ਸ਼ੀ-ਜਿਨਪਿੰਗ ਨੇ ਕਿਹਾ ਸੀ, ਕਿ ਲੌਕਡਾਊਨ ਦੌਰਾਨ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਜੇਕਰ ਵਾਇਰਸ ਨੂੰ ਰੋਕਣਾ ਹੈ ਤਾਂ ਇਸ ਦਾ ਪਾਲਣ ਕਰਨਾ ਪਵੇਗਾ। ਜੇਕਰ ਕੋਈ ਕੋਰੋਨਾ ਸੰਕਰਮਿਤ ਪਾਇਆ ਜਾਂਦਾ ਹੈ, ਤਾਂ ਉਸਨੂੰ ਕੁਆਰੰਟੀਨ ਕੀਤਾ ਜਾਵੇਗਾ। ਚੀਨ ਦੇ ਝੇਂਗਜ਼ੂ ਵਿੱਚ ਵੀ ਲਾਕਡਾਊਨ ਲਗਾਇਆ ਗਿਆ ਹੈ। ਸਭ ਤੋਂ ਵੱਡੀ ਆਈਫੋਨ ਫੈਕਟਰੀ ਝੇਂਗਜ਼ੂ ਵਿੱਚ ਹੈ।
ਕੋਰੋਨਾ ਅਤੇ ਲਾਕਡਾਊਨ ਕਾਰਨ ਇੱਥੋਂ ਦੇ ਮੁਲਾਜ਼ਮਾਂ ਨੂੰ ਛਾਲ ਮਾਰ ਕੇ ਆਪਣੇ ਘਰਾਂ ਨੂੰ ਭੱਜਣ ਲਈ ਮਜ਼ਬੂਰ ਹੋਣਾ ਪਿਆ ਹੈ। ਰਿਪੋਰਟਾਂ ਮੁਤਾਬਕ ਝੇਂਗਜ਼ੂ ਫਾਕਸਕਾਨ 'ਚ ਕਰੀਬ 3 ਲੱਖ ਕਰਮਚਾਰੀ ਕੰਮ ਕਰਦੇ ਹਨ। ਦੁਨੀਆ ਵਿੱਚ ਜ਼ਿਆਦਾਤਰ ਆਈਫੋਨ ਨਿਰਮਾਣ ਇੱਥੇ ਹੁੰਦਾ ਹੈ। ਕੋਵਿਡ ਕਾਰਨ ਇੱਥੇ ਲਾਕਡਾਊਨ ਲਗਾਇਆ ਗਿਆ ਹੈ। ਇਸ ਕਾਰਨ ਭੋਜਨ ਦੀ ਕਮੀ ਹੋ ਰਹੀ ਹੈ। ਲੋਕਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਤ ਹੋਂਵੇ ਜਾਂ ਦਿਨ ਲੋਕਾਂ ਨੂੰ ਪੈਦਲ ਹੀ ਆਪਣੇ ਘਰਾਂ ਨੂੰ ਭੱਜਣਾ ਪੈਂਦਾ ਹੈ, ਕਿਉਂਕਿ ਘਰ ਜਾਣ ਲਈ ਵਾਹਨ ਨਹੀਂ ਹਨ।