ਈਰਾਨ 'ਚ ਹਿਜਾਬ ਨਾ ਪਹਿਨਣ ਵਾਲੀ ਔਰਤਾਂ ਦੀ ਪੁਲਿਸ ਵਲੋਂ ਹੋ ਰਹੀ ਕੁੱਟਮਾਰ

ਕਾਰਕੁਨਾਂ ਦਾ ਕਹਿਣਾ ਹੈ ਕਿ ਈਰਾਨ ਦੇ ਪ੍ਰਦਰਸ਼ਨਾਂ ਵਿੱਚ ਹੁਣ ਤੱਕ 344 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚ ਕਈ ਨੌਜਵਾਨ ਵੀ ਸ਼ਾਮਲ ਹਨ।
ਈਰਾਨ 'ਚ ਹਿਜਾਬ ਨਾ ਪਹਿਨਣ ਵਾਲੀ ਔਰਤਾਂ ਦੀ ਪੁਲਿਸ ਵਲੋਂ ਹੋ ਰਹੀ ਕੁੱਟਮਾਰ

ਈਰਾਨ 'ਚ ਹਿਜਾਬ ਅੰਦੋਲਨ ਹਿੰਸਕ ਰੂਪ ਲੈਂਦਾ ਜਾ ਰਿਹਾ ਹੈ। ਈਰਾਨ 'ਚ ਹਿਜਾਬ ਦੇ ਖਿਲਾਫ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸੁਰੱਖਿਆ ਬਲ ਤਹਿਰਾਨ ਦੇ ਮੈਟਰੋ ਸਟੇਸ਼ਨ 'ਤੇ ਮੌਜੂਦ ਲੋਕਾਂ 'ਤੇ ਗੋਲੀਬਾਰੀ ਕਰਦੇ ਨਜ਼ਰ ਆ ਰਹੇ ਹਨ।

ਨਿਊਜ਼ ਏਜੰਸੀ ਏਐਫਪੀ ਮੁਤਾਬਕ ਸਟੇਸ਼ਨ 'ਤੇ ਮੌਜੂਦ ਲੋਕਾਂ 'ਚ ਉਹ ਔਰਤਾਂ ਵੀ ਸ਼ਾਮਲ ਹਨ, ਜਿਨ੍ਹਾਂ ਨੇ ਹਿਜਾਬ ਨਹੀਂ ਪਾਇਆ ਹੋਇਆ ਹੈ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮੈਟਰੋ ਸਟੇਸ਼ਨ 'ਤੇ ਮੌਜੂਦ ਭੀੜ 'ਤੇ ਅਚਾਨਕ ਗੋਲੀਬਾਰੀ ਸ਼ੁਰੂ ਹੋ ਜਾਂਦੀ ਹੈ। ਜਿਸ ਤੋਂ ਬਾਅਦ ਉੱਥੇ ਭਗਦੜ ਦਾ ਮਾਹੌਲ ਬਣ ਗਿਆ। ਲੋਕ ਇੱਕ ਦੂਜੇ ਉੱਤੇ ਡਿੱਗਣ ਲੱਗ ਜਾਂਦੇ ਹਨ । ਇਸ ਦੇ ਨਾਲ ਹੀ ਇਕ ਹੋਰ ਪ੍ਰਮਾਣਿਤ ਵੀਡੀਓ 'ਚ ਦਾਅਵਾ ਕੀਤਾ ਗਿਆ ਹੈ ਕਿ ਬਿਨਾਂ ਵਰਦੀ ਭਾਵ ਸਾਦੇ ਕੱਪੜਿਆਂ 'ਚ ਮੌਜੂਦ ਪੁਲਿਸ ਨੇ ਹਿਜਾਬ ਨਾ ਪਹਿਨਣ ਵਾਲੀਆਂ ਔਰਤਾਂ ਨਾਲ ਲੜਨਾ ਸ਼ੁਰੂ ਕਰ ਦਿੱਤਾ।

ਪੁਲਿਸ ਨੇ ਉਨ੍ਹਾਂ 'ਤੇ ਗੋਲੀਆਂ ਵੀ ਚਲਾਈਆਂ ਗਈਆਂ। 22 ਸਾਲਾ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਈਰਾਨ 'ਚ ਪ੍ਰਦਰਸ਼ਨ ਹੋ ਰਹੇ ਹਨ। ਮਹਿਸਾ ਨੂੰ ਪੁਲਿਸ ਨੇ 13 ਸਤੰਬਰ ਨੂੰ ਹਿਜਾਬ ਨਾ ਪਹਿਨਣ ਕਾਰਨ ਗ੍ਰਿਫ਼ਤਾਰ ਕੀਤਾ ਸੀ। 16 ਸਤੰਬਰ ਨੂੰ ਪੁਲਿਸ ਹਿਰਾਸਤ ਵਿੱਚ ਉਸਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਲੋਕ ਸੜਕਾਂ 'ਤੇ ਆ ਗਏ ਅਤੇ ਹਿਜਾਬ ਪਹਿਨਣ ਨੂੰ ਲਾਜ਼ਮੀ ਕਰਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਕਾਰਕੁਨਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨਾਂ ਵਿੱਚ ਹੁਣ ਤੱਕ 344 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚ ਕਈ ਨੌਜਵਾਨ ਵੀ ਸ਼ਾਮਲ ਹਨ। ਲਗਭਗ 15,820 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਖਤਾਪਲਟ ਦਾ ਖਦਸ਼ਾ ਹੋਰ ਤੇਜ਼ ਹੋ ਗਿਆ ਹੈ। ਅਜਿਹੇ 'ਚ ਈਰਾਨੀ ਫੌਜ ਦੇ ਰੈਵੋਲਿਊਸ਼ਨਰੀ ਗਾਰਡਜ਼ ਦੇ ਚੋਟੀ ਦੇ ਕਮਾਂਡਰਾਂ ਨੇ ਛਾਉਣੀ ਵਾਲੇ ਇਲਾਕਿਆਂ ਤੋਂ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਘਰ ਭੇਜ ਦਿੱਤਾ ਹੈ। ਤਹਿਰਾਨ ਵਿੱਚ ਇੱਕ ਤੇਲ ਕੰਪਨੀ ਗੈਸਟ ਹਾਊਸ ਵਿੱਚ ਪਰਿਵਾਰਾਂ ਨੂੰ 24 ਘੰਟੇ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।

ਸੂਤਰਾਂ ਮੁਤਾਬਕ ਇਨ੍ਹਾਂ ਪਰਿਵਾਰਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜੇਕਰ ਪ੍ਰਦਰਸ਼ਨ ਜਾਰੀ ਰਹਿੰਦਾ ਹੈ ਜਾਂ ਤਖ਼ਤਾਪਲਟ ਹੁੰਦਾ ਹੈ ਤਾਂ ਉਨ੍ਹਾਂ ਨੂੰ ਸੁਰੱਖਿਅਤ ਗੁਆਂਢੀ ਦੇਸ਼ ਜਾਰਜੀਆ ਭੇਜ ਦਿੱਤਾ ਜਾਵੇਗਾ। ਹਾਲਾਂਕਿ ਇਰਾਨ ਵਿੱਚ 1979 ਵਿੱਚ ਹਿਜਾਬ ਨੂੰ ਲਾਜ਼ਮੀ ਕਰ ਦਿੱਤਾ ਗਿਆ ਸੀ, ਪਰ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ 15 ਅਗਸਤ ਨੂੰ ਇੱਕ ਆਦੇਸ਼ 'ਤੇ ਦਸਤਖਤ ਕਰਕੇ ਇਸ ਨੂੰ ਡਰੈਸ ਕੋਡ ਵਜੋਂ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਸੀ।

1979 ਤੋਂ ਪਹਿਲਾਂ, ਸ਼ਾਹ ਪਹਿਲਵੀ ਦੇ ਸ਼ਾਸਨ ਵਿੱਚ, ਈਰਾਨ ਔਰਤਾਂ ਦੇ ਕੱਪੜਿਆਂ ਦੇ ਮਾਮਲੇ ਵਿੱਚ ਕਾਫ਼ੀ ਉਦਾਰ ਸੀ। ਈਰਾਨ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਔਰਤਾਂ ਲਈ ਇਸਲਾਮੀ ਹਿਜਾਬ ਪਹਿਨਣਾ ਲਾਜ਼ਮੀ ਹੈ। ਈਰਾਨੀ ਔਰਤਾਂ ਨੇ ਪੂਰੇ ਦੇਸ਼ ਵਿੱਚ ਹਿਜਾਬ ਵਿਰੋਧੀ ਮੁਹਿੰਮ ਚਲਾਈ ਅਤੇ ਸੋਸ਼ਲ ਮੀਡੀਆ 'ਤੇ ਬਿਨਾਂ ਹਿਜਾਬ ਦੇ ਵੀਡੀਓ ਪੋਸਟ ਕੀਤੇ। ਅਜਿਹਾ ਕਰਕੇ ਔਰਤਾਂ ਨੇ ਇਸਲਾਮਿਕ ਰੀਪਬਲਿਕ ਆਫ਼ ਈਰਾਨ ਦੇ ਸਖ਼ਤ ਹਿਜਾਬ ਨਿਯਮਾਂ ਨੂੰ ਵੀ ਤੋੜਿਆ।

Related Stories

No stories found.
logo
Punjab Today
www.punjabtoday.com