ਪੁਤਿਨ ਦੀ ਬ੍ਰਿਟੇਨ ਅਤੇ ਯੂਐੱਸ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾਉਣ ਦੀ ਤਿਆਰੀ

ਰੂਸ ਦੇ ਇਕ ਚੋਟੀ ਦੇ ਫੌਜੀ ਮਾਹਰ ਨੇ ਦਾਅਵਾ ਕੀਤਾ ਹੈ, ਕਿ ਵਲਾਦੀਮੀਰ ਪੁਤਿਨ ਨੇ ਪ੍ਰਮਾਣੂ ਅਭਿਆਸ 'ਚ ਬ੍ਰਿਟੇਨ ਅਤੇ ਅਮਰੀਕਾ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾਉਣ ਦੀ ਰੀਹਰਸਲ ਕੀਤੀ ਹੈ।
ਪੁਤਿਨ ਦੀ ਬ੍ਰਿਟੇਨ ਅਤੇ ਯੂਐੱਸ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾਉਣ ਦੀ ਤਿਆਰੀ

ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਅੱਠ ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਜਿਉਂ-ਜਿਉਂ ਦਿਨ ਬੀਤਦੇ ਗਏ, ਯੁੱਧ ਹੋਰ ਵੀ ਭਿਆਨਕ ਹੁੰਦਾ ਜਾ ਰਿਹਾ ਹੈ। ਪਹਿਲਾਂ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ, ਕਿ ਰੂਸ ਯੂਕਰੇਨ 'ਤੇ ਪ੍ਰਮਾਣੂ ਹਮਲਾ ਕਰ ਸਕਦਾ ਹੈ, ਪਰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੀਤੇ ਦਿਨ ਇਸ ਤੋਂ ਇਨਕਾਰ ਕੀਤਾ ਸੀ। ਹਾਲਾਂਕਿ ਰੂਸ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨਾਲ ਲਗਾਤਾਰ ਨਾਰਾਜ਼ਗੀ ਜ਼ਾਹਰ ਕਰਦਾ ਰਿਹਾ ਹੈ।

ਪਰਮਾਣੂ ਹਮਲੇ ਤੋਂ ਇਨਕਾਰ ਕਰਨ ਦੇ ਬਾਵਜੂਦ ਇਸ ਨਾਲ ਸਬੰਧਤ ਅਭਿਆਸ ਕਰ ਰਿਹਾ ਹੈ। ਰੂਸ ਦੇ ਇਕ ਚੋਟੀ ਦੇ ਫੌਜੀ ਮਾਹਰ ਨੇ ਦਾਅਵਾ ਕੀਤਾ ਹੈ ਕਿ ਵਲਾਦੀਮੀਰ ਪੁਤਿਨ ਨੇ ਪ੍ਰਮਾਣੂ ਅਭਿਆਸ 'ਚ ਬ੍ਰਿਟੇਨ ਅਤੇ ਅਮਰੀਕਾ ਨੂੰ ਦੁਨੀਆ ਦੇ ਨਕਸ਼ੇ ਤੋਂ ਹਟਾਉਣ ਦੀ ਰੀਹਰਸਲ ਕੀਤੀ ਹੈ। ਰੂਸ ਦੀ ਰਾਸ਼ਟਰੀ ਰੱਖਿਆ ਮੈਗਜ਼ੀਨ ਦੇ ਮੁੱਖ ਸੰਪਾਦਕ ਕਰਨਲ ਇਗੋਰ ਕੋਰੋਚੇਂਕੋ ਨੇ ਕਿਹਾ ਕਿ ਇਹ ਅਭਿਆਸ ਬ੍ਰਿਟੇਨ ਅਤੇ ਸੰਯੁਕਤ ਰਾਜ ਅਮਰੀਕਾ ਨੂੰ ਜਵਾਬੀ ਹਮਲਿਆਂ ਵਿੱਚ ਖਤਮ ਕਰਨ ਦੀ ਕੋਸ਼ਿਸ਼ ਕਰਨ ਲਈ ਕੀਤਾ ਗਿਆ ਸੀ।

ਰੂਸ ਪ੍ਰਮਾਣੂ ਹਮਲਿਆਂ 'ਚ ਕਮਜ਼ੋਰ ਸੀ। ਕੋਰੋਚੇਂਕੋ ਨੇ ਰੂਸ ਦੇ ਇੱਕ ਸਰਕਾਰੀ ਟੀਵੀ ਚੈਨਲ ਨੂੰ ਦੱਸਿਆ ਕਿ ਰਣਨੀਤਕ ਸਿਖਲਾਈ ਅਭਿਆਸ ਦਾ ਉਦੇਸ਼ ਸੀ, ਜਿਸ ਨੂੰ ਆਪਰੇਸ਼ਨ ਥੰਡਰ ਵਜੋਂ ਜਾਣਿਆ ਜਾ ਰਿਹਾ ਹੈ। ਇਸਦੀ ਸ਼ੁਰੂਆਤ ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦੇ ਵਿਚਕਾਰ ਪੁਤਿਨ ਨੇ ਕੀਤੀ ਹੈ, ਜਿਸ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਉਨ੍ਹਾਂ ਅੱਗੇ ਕਿਹਾ ਕਿ ਸਾਡੇ ਕੋਲ ਅਮਰੀਕਾ ਵਿਚ ਕਾਮ ਸਟਾਲਿਨ ਦੇ ਨਾਂ 'ਤੇ ਇਕ ਸਮੁੰਦਰੀ ਸਟ੍ਰੇਟ ਅਤੇ ਗ੍ਰੇਟ ਬ੍ਰਿਟੇਨ ਦੀ ਜਗ੍ਹਾ ਐਟਲਾਂਟਿਕ ਮਹਾਸਾਗਰ ਹੋਵੇਗਾ। ਇਸ ਲਈ ਉਨ੍ਹਾਂ ਨੂੰ ਸ਼ਾਂਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਬਲੈਕਮੇਲ ਨਹੀਂ ਕਰ ਰਹੇ। ਇਹ ਬਿਲਕੁਲ ਉਹੀ ਹੈ, ਜੋ ਅਸੀਂ ਕਰਨ ਜਾ ਰਹੇ ਹਾਂ, ਇੱਕ ਵਾਰ ਜਦੋਂ ਹਮਲਾ ਸਾਡੇ 'ਤੇ ਹੁੰਦਾ ਹੈ, ਫੇਰ ਅਸੀਂ ਮਾਫ ਨਹੀਂ ਕਰਾਂਗੇ। ਪਿਛਲੇ ਦਿਨੀਂ ਅਭਿਆਸ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆ ਚੁੱਕੀਆਂ ਹਨ।

ਰੂਸੀ ਫੌਜ ਦੁਆਰਾ ਸੰਚਾਲਿਤ ਜ਼ਵੇਜ਼ਦਾ ਵੈਬਸਾਈਟ ਦੁਆਰਾ ਜਾਰੀ ਕੀਤੇ ਗਏ ਵੀਡੀਓ ਵਿੱਚ ਹਥਿਆਰਬੰਦ ਬਲਾਂ ਨੂੰ ਇੱਕ ਕੰਪਿਊਟਰ ਦੇ ਸਾਹਮਣੇ ਇੱਕ ਯਾਰਸ ਬੈਲਿਸਟਿਕ ਮਿਜ਼ਾਈਲ ਲਾਂਚ ਕਰਦੇ ਹੋਏ ਦਿਖਾਇਆ ਗਿਆ ਹੈ। ਹੋਰ ਫੁਟੇਜ ਦਰਸਾਉਂਦੀ ਹੈ, ਕਿ ਸਿਨਵਾ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਬਰੇਂਟ ਸਾਗਰ ਵਿੱਚ ਇੱਕ ਪਣਡੁੱਬੀ ਤੋਂ ਦਾਗੀ ਜਾ ਰਹੀ ਹੈ। ਕ੍ਰੇਮਲਿਨ ਨੇ ਇਹ ਵੀ ਇੱਕ ਬਿਆਨ ਦਿੱਤਾ ਕਿ ਅਭਿਆਸ ਲਈ ਨਿਰਧਾਰਤ ਸਾਰੇ ਕੰਮ ਪੂਰੇ ਹੋ ਗਏ ਹਨ ਅਤੇ ਮਿਜ਼ਾਈਲਾਂ ਜਿਨ੍ਹਾਂ ਦਾ ਪ੍ਰੀਖਣ ਕੀਤਾ ਗਿਆ ਸੀ, ਉਹ ਆਪਣੇ ਟੀਚੇ 'ਤੇ ਪਹੁੰਚ ਗਏ ਹਨ।

Related Stories

No stories found.
logo
Punjab Today
www.punjabtoday.com