ਪੁਤਿਨ ਦਾ ਭਾਸ਼ਣ ਲੇਖਕ ਹੁਣ ਮੋਸਟ ਵਾਂਟੇਡ, ਯੂਕਰੇਨ ਦੇ ਹੱਕ 'ਚ ਬੋਲਿਆ ਸੀ

ਰੂਸੀ ਪੁਲਿਸ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਭਾਸ਼ਣਕਾਰ ਅੱਬਾਸ ਗਾਲਿਮੋਵ ਨੂੰ ਮੋਸਟ ਵਾਂਟੇਡ ਘੋਸ਼ਿਤ ਕਰ ਦਿੱਤਾ ਹੈ। ਉਸ 'ਤੇ ਯੂਕਰੇਨ ਯੁੱਧ ਨੂੰ ਲੈ ਕੇ ਰੂਸ ਦੀ ਆਲੋਚਨਾ ਕਰਨ ਦਾ ਦੋਸ਼ ਹੈ।
ਪੁਤਿਨ ਦਾ ਭਾਸ਼ਣ ਲੇਖਕ ਹੁਣ ਮੋਸਟ ਵਾਂਟੇਡ, ਯੂਕਰੇਨ ਦੇ ਹੱਕ 'ਚ ਬੋਲਿਆ ਸੀ

ਪੁਤਿਨ ਆਪਣੇ ਖਿਲਾਫ ਬੋਲਣ ਵਾਲੇ ਨੂੰ ਸਖਤ ਸਜ਼ਾ ਦੇ ਰਿਹਾ ਹੈ। ਯੂਕਰੇਨ ਯੁੱਧ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਰੂਸ ਇਕ-ਇਕ ਕਰਕੇ ਹਟਾ ਰਿਹਾ ਹੈ। ਹੁਣ ਰੂਸੀ ਪੁਲਿਸ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਭਾਸ਼ਣਕਾਰ ਅੱਬਾਸ ਗਾਲਿਮੋਵ ਨੂੰ ਮੋਸਟ ਵਾਂਟੇਡ ਘੋਸ਼ਿਤ ਕਰ ਦਿੱਤਾ ਹੈ। ਉਸ 'ਤੇ ਯੂਕਰੇਨ ਯੁੱਧ ਨੂੰ ਲੈ ਕੇ ਰੂਸ ਦੀ ਆਲੋਚਨਾ ਕਰਨ ਦਾ ਦੋਸ਼ ਹੈ।

ਰੂਸੀ ਮੀਡੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗ੍ਰਹਿ ਮੰਤਰਾਲੇ ਦੇ ਡੇਟਾਬੇਸ ਵਿਚ ਉਸ ਦਾ ਨਾਂ ਸਭ ਤੋਂ ਵੱਧ ਲੋੜੀਂਦੇ ਲੋਕਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਹੈ ਕਿ ਅੱਬਾਸ ਨੇ ਕਿਹੜਾ ਕਾਨੂੰਨ ਤੋੜਿਆ ਹੈ, ਜਿਸ ਕਾਰਨ ਉਸਨੂੰ ਇਸ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਕ ਰੂਸ ਵੱਲੋਂ ਮੋਸਟ ਵਾਂਟੇਡ ਐਲਾਨੇ ਗਏ ਅੱਬਾਸ ਗਾਲਿਮੋਵ ਨੇ 2008 ਤੋਂ 2012 ਤੱਕ ਵਲਾਦੀਮੀਰ ਪੁਤਿਨ ਦੇ ਭਾਸ਼ਣ ਲਿਖੇ ਸਨ। ਉਸ ਸਮੇਂ ਦੌਰਾਨ ਪੁਤਿਨ ਰੂਸ ਦੇ ਪ੍ਰਧਾਨ ਮੰਤਰੀ ਸਨ।

ਅੱਬਾਸ ਕਈ ਸਾਲਾਂ ਤੋਂ ਰੂਸ ਤੋਂ ਬਾਹਰ ਰਹਿ ਰਿਹਾ ਹੈ ਅਤੇ ਪੁਤਿਨ 'ਤੇ ਤਾਨਾਸ਼ਾਹ ਹੋਣ ਦਾ ਦੋਸ਼ ਲਾਉਂਦਾ ਰਿਹਾ ਹੈ। ਪਿਛਲੇ ਮਹੀਨੇ ਹੀ ਰੂਸ ਦੇ ਨਿਆਂ ਮੰਤਰਾਲੇ ਨੇ ਅੱਬਾਸ ਨੂੰ ਵਿਦੇਸ਼ੀ ਏਜੰਟ ਕਰਾਰ ਦਿੱਤਾ ਸੀ। ਮੰਤਰਾਲੇ ਨੇ ਕਿਹਾ ਸੀ ਕਿ ਉਹ ਵਿਦੇਸ਼ੀ ਏਜੰਟਾਂ ਦੁਆਰਾ ਤਿਆਰ ਕੀਤੇ ਏਜੰਡੇ ਨੂੰ ਫੈਲਾਉਂਦੇ ਹਨ। ਯੂਕਰੇਨ ਯੁੱਧ ਦੀ ਆਲੋਚਨਾ ਕਰਕੇ ਫੌਜ ਦਾ ਅਪਮਾਨ ਕਰਦਾ ਹੈ।

ਅੱਬਾਸ ਗਾਲਿਮੋਵ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਰੂਸ ਵਿੱਚ ਪੁਤਿਨ ਦੇ ਖਿਲਾਫ ਲੋਕਾਂ ਦੇ ਵਿਦਰੋਹ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਯੂਕਰੇਨ ਯੁੱਧ ਨੂੰ ਲੈ ਕੇ ਚਿੰਤਤ ਹਨ। ਰੂਸ ਹੁਣ ਫਾਸ਼ੀਵਾਦੀ ਦੇਸ਼ ਬਣ ਗਿਆ ਹੈ। ਸਮਾਚਾਰ ਏਜੰਸੀ ਏਪੀ ਨੇ ਜਦੋਂ ਅੱਬਾਸ ਨੂੰ ਮੋਸਟ ਵਾਂਟੇਡ ਲਿਸਟ ਵਿੱਚ ਸ਼ਾਮਿਲ ਕੀਤੇ ਜਾਣ ਦੇ ਬਾਰੇ ਵਿੱਚ ਸਵਾਲ ਕੀਤਾ ਤਾਂ ਉਸਨੇ ਕਿਹਾ ਕਿ ਰੂਸ ਉਨ੍ਹਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਲਈ ਤਿਆਰ ਹੈ ਜੋ ਪੁਤਿਨ ਦੇ ਕਹਿਣ ਦੀ ਪਾਲਣਾ ਨਹੀਂ ਕਰਦੇ ਹਨ।

ਰੂਸ ਯੂਕਰੇਨ ਯੁੱਧ ਦੇ ਖਿਲਾਫ ਬੋਲਣ ਵਾਲੇ ਬੱਚਿਆਂ ਨੂੰ ਵੀ ਨਹੀਂ ਬਖਸ਼ ਰਿਹਾ ਹੈ। ਰੂਸ ਦੇ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੇ ਮੀਡੀਆ ਹਾਊਸ ਓਵੀਡੀ-ਇਨਫੋ ਇੰਗਲਿਸ਼ ਦੇ ਮੈਨੇਜਰ ਡੈਨ ਸਟੋਰੀਏਵ ਨੇ ਅਲ ਜਜ਼ੀਰਾ ਨੂੰ ਦੱਸਿਆ ਕਿ ਪਿਛਲੇ ਸਾਲ 544 ਨਾਬਾਲਗਾਂ ਨੂੰ ਯੁੱਧ ਦੇ ਖਿਲਾਫ ਲਿਖਣ, ਬੋਲਣ ਜਾਂ ਵਿਰੋਧ ਕਰਨ 'ਤੇ ਸਜ਼ਾ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲੜਾਈ ਦਾ ਹਿੰਸਕ ਪ੍ਰਦਰਸ਼ਨ ਕਰਨ ਵਾਲੇ ਕਈ ਨਾਬਾਲਗਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

Related Stories

No stories found.
logo
Punjab Today
www.punjabtoday.com