ਪੁਤਿਨ ਦੀ ਚੇਤਾਵਨੀ,ਪਾਬੰਦੀਆਂ ਜਾਰੀ ਰਹਿਣ ਤੇ ਯੂਰਪ ਨੂੰ ਭੁਗਤਣੇ ਪੈਣਗੇ ਨਤੀਜੇ

ਫਿਨਲੈਂਡ ਦੀ ਖੋਜ ਤੋਂ ਪਤਾ ਲੱਗਿਆ ਹੈ, ਕਿ ਯੂਕਰੇਨ ਵਿੱਚ 100 ਦਿਨਾਂ ਦੀ ਫੌਜੀ ਕਾਰਵਾਈ ਵਿੱਚ, ਰੂਸ ਨੇ ਯੂਰਪੀਅਨ ਦੇਸ਼ਾਂ ਤੋਂ ਆਪਣੀ ਆਮਦਨ ਦਾ 60% ਤੋਂ ਵੱਧ ਕਮਾਇਆ।
ਪੁਤਿਨ ਦੀ ਚੇਤਾਵਨੀ,ਪਾਬੰਦੀਆਂ ਜਾਰੀ ਰਹਿਣ ਤੇ ਯੂਰਪ ਨੂੰ ਭੁਗਤਣੇ ਪੈਣਗੇ ਨਤੀਜੇ

ਰੂਸ-ਯੂਕਰੇਨ ਜੰਗ ਦੇ ਵਿਚਕਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਰਵੱਈਆ ਕਾਫੀ ਹਮਲਾਵਰ ਹੋ ਗਿਆ ਹੈ। ਅਧਿਕਾਰੀਆਂ ਨਾਲ ਬੈਠਕ 'ਚ ਉਨ੍ਹਾਂ ਨੇ ਯੂਰਪੀ ਦੇਸ਼ਾਂ ਨੂੰ ਚਿਤਾਵਨੀ ਦਿੱਤੀ। ਪੁਤਿਨ ਨੇ ਕਿਹਾ- ਜੇਕਰ ਯੂਰਪੀ ਦੇਸ਼ ਰੂਸ 'ਤੇ ਪਾਬੰਦੀਆਂ ਜਾਰੀ ਰੱਖਦੇ ਹਨ ਤਾਂ ਉਥੋਂ ਦੇ ਲੋਕਾਂ ਨੂੰ ਨਤੀਜੇ ਭੁਗਤਣੇ ਪੈਣਗੇ। ਇਸ ਦਾ ਅਸਰ ਤੇਲ ਅਤੇ ਗੈਸ ਦੀਆਂ ਕੀਮਤਾਂ 'ਤੇ ਪਵੇਗਾ।

ਇਸ ਦੇ ਨਾਲ ਹੀ ਡੋਨੇਟਸਕ ਦੇ 2 ਸ਼ਹਿਰਾਂ 'ਚ ਰੂਸੀ ਹਮਲੇ 'ਚ 5 ਲੋਕ ਮਾਰੇ ਗਏ ਅਤੇ 3 ਜ਼ਖਮੀ ਹੋ ਗਏ। ਜ਼ਖ਼ਮੀਆਂ ਵਿੱਚ ਇੱਕ 12 ਸਾਲਾ ਬੱਚਾ ਵੀ ਸ਼ਾਮਲ ਹੈ। ਇਹ ਹਮਲੇ ਬਖਮੁਤ ਅਤੇ ਸਿਵਰਸਕ ਸ਼ਹਿਰਾਂ ਵਿੱਚ ਹੋਏ। ਜਾਣਕਾਰੀ ਮੁਤਾਬਕ ਗੋਲੀਬਾਰੀ ਰੁਕਣ ਤੋਂ ਬਾਅਦ 8 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਨ੍ਹਾਂ ਵਿੱਚੋਂ 5 ਲੋਕਾਂ ਦੀ ਮੌਤ ਆਈਸੀਯੂ ਵਿੱਚ ਹੋਈ ਹੈ।

ਪੁਤਿਨ ਨੇ ਬੈਠਕ 'ਚ ਕਿਹਾ, ਯੂਰਪੀ ਦੇਸ਼ ਰੂਸ ਤੋਂ ਦਰਾਮਦ ਘੱਟ ਕਰਨ ਦੇ ਤਰੀਕੇ ਲੱਭ ਰਹੇ ਹਨ,ਪਰ ਇਸ ਨਾਲ ਤੇਲ ਅਤੇ ਗੈਸ ਦੀਆਂ ਕੀਮਤਾਂ ਵਧਣਗੀਆਂ, ਜਿਸ ਨਾਲ ਉਨ੍ਹਾਂ ਦੇ ਆਪਣੇ ਸ਼ੇਅਰ ਬਾਜ਼ਾਰ ਨੂੰ ਨੁਕਸਾਨ ਹੋਵੇਗਾ। ਆਮ ਜਨਤਾ ਨੂੰ ਵੀ ਮਹਿੰਗਾਈ ਦੀ ਮਾਰ ਝੱਲਣੀ ਪਵੇਗੀ। ਫਿਨਲੈਂਡ ਦੀ ਖੋਜ ਤੋਂ ਪਤਾ ਲੱਗਿਆ ਹੈ ਕਿ ਯੂਕਰੇਨ ਵਿੱਚ 100 ਦਿਨਾਂ ਦੀ ਫੌਜੀ ਕਾਰਵਾਈ ਵਿੱਚ, ਰੂਸ ਨੇ ਯੂਰਪੀਅਨ ਦੇਸ਼ਾਂ ਤੋਂ ਆਪਣੀ ਆਮਦਨ ਦਾ 60% ਤੋਂ ਵੱਧ ਕਮਾਇਆ। ਕਿਉਂਕਿ, ਰੂਸ ਅਤੇ ਯੂਰਪੀ ਦੇਸ਼ਾਂ ਵਿੱਚ ਤੇਲ ਅਤੇ ਗੈਸ ਦਾ ਵਪਾਰ ਜਾਰੀ ਸੀ।

ਮਾਹਿਰਾਂ ਦਾ ਕਹਿਣਾ ਹੈ ਕਿ ਰੂਸ 'ਤੇ ਲਗਾਈਆਂ ਗਈਆਂ ਪਾਬੰਦੀਆਂ ਦਾ ਉਲਟਾ ਅਸਰ ਸਿਰਫ਼ ਉਨ੍ਹਾਂ ਦੇਸ਼ਾਂ 'ਤੇ ਹੀ ਹੋਇਆ ਜਿਨ੍ਹਾਂ ਨੇ ਇਹ ਪਾਬੰਦੀਆਂ ਲਗਾਈਆਂ ਸਨ। ਜੇਕਰ ਇਹ ਪਾਬੰਦੀਆਂ ਹੋਰ ਵੀ ਜਾਰੀ ਰਹੀਆਂ ਤਾਂ ਵਿਸ਼ਵ ਪੱਧਰ 'ਤੇ ਤੇਲ ਅਤੇ ਗੈਸ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਵੇਗਾ। ਜਿਸ ਦਾ ਅਸਰ ਆਮ ਆਦਮੀ ਦੀ ਜੇਬ 'ਤੇ ਪਵੇਗਾ। ਪੁਤਿਨ ਨੇ ਆਪਣੇ ਸੰਸਦ ਮੈਂਬਰਾਂ ਨਾਲ ਬੈਠਕ 'ਚ ਪੱਛਮੀ ਦੇਸ਼ਾਂ ਨੂੰ ਸਿੱਧੇ ਯੁੱਧ 'ਚ ਸ਼ਾਮਲ ਹੋਣ ਦੀ ਚੁਣੌਤੀ ਦਿੱਤੀ।

ਪੁਤਿਨ ਨੇ ਕਿਹਾ ਸੀ, ਜੇਕਰ ਪੱਛਮੀ ਦੇਸ਼ ਯੂਕਰੇਨ ਦਾ ਸਮਰਥਨ ਕਰਨਾ ਚਾਹੁੰਦੇ ਹਨ ਤਾਂ ਸਾਡੇ ਖਿਲਾਫ ਜੰਗ 'ਚ ਸ਼ਾਮਲ ਹੋਵੋ। ਇਸ ਦੇ ਨਾਲ ਹੀ ਪੁਤਿਨ ਨੇ ਇਹ ਵੀ ਦਾਅਵਾ ਕੀਤਾ ਕਿ ਯੂਕਰੇਨ ਵਿੱਚ ਸਾਡੀ ਅਸਲ ਫੌਜੀ ਕਾਰਵਾਈ ਵੀ ਸਹੀ ਢੰਗ ਨਾਲ ਸ਼ੁਰੂ ਨਹੀਂ ਹੋਈ ਹੈ। ਇੱਕ ਰੂਸੀ ਕੰਪਨੀ ਅਤੇ ਕੈਨੇਡਾ ਵਿਚਕਾਰ ਸੌਦਾ ਹੋਣ ਜਾ ਰਿਹਾ ਹੈ। ਇਹ ਸੌਦਾ ਕੈਨੇਡਾ ਵਿੱਚ ਗੈਸ ਟਰਬਾਈਨ ਲਈ ਹੈ। ਕੰਪਨੀ ਮੁਤਾਬਕ- ਇਹ ਟਰਬਾਈਨ ਜਰਮਨੀ ਨੂੰ ਗੈਸ ਸਪਲਾਈ ਕਰਨ ਲਈ ਜ਼ਰੂਰੀ ਸਾਬਤ ਹੋਵੇਗੀ।

ਇਸ ਦੇ ਨਾਲ ਹੀ ਯੂਕਰੇਨ ਇਸ ਡੀਲ ਦਾ ਵਿਰੋਧ ਕਰ ਰਿਹਾ ਹੈ। ਯੂਕਰੇਨ ਦੇ ਊਰਜਾ ਮੰਤਰਾਲੇ ਨੇ ਕਿਹਾ- ਇਹ ਸੌਦਾ ਰੂਸ 'ਤੇ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਦੇ ਖਿਲਾਫ ਹੈ। ਗੈਸ ਨਾਲ ਸਬੰਧਤ ਕਿਸੇ ਵੀ ਉਪਕਰਨ ਨਾਲ ਲੈਣ-ਦੇਣ ਦੀ ਮਨਾਹੀ ਹੈ। ਯੂਕਰੇਨ ਦਾ ਮੰਨਣਾ ਹੈ ਕਿ ਜੇਕਰ ਇਹ ਡੀਲ ਹੋ ਜਾਂਦੀ ਹੈ ਤਾਂ ਸਾਥੀ ਯੂਰਪੀ ਦੇਸ਼ਾਂ ਨੂੰ ਰੂਸ ਦਾ ਸਾਹਮਣਾ ਕਰਨ ਦੀਆਂ ਚਾਲਾਂ 'ਤੇ ਮੁੜ ਨਜ਼ਰ ਮਾਰਨੀ ਚਾਹੀਦੀ ਹੈ ਕਿਉਂਕਿ ਜੇਕਰ ਇਨ੍ਹਾਂ ਪਾਬੰਦੀਆਂ 'ਤੇ ਸਹਿਮਤੀ ਨਹੀਂ ਬਣੀ ਤਾਂ ਅਸੀਂ ਸਾਰੇ ਇਕੱਠੇ ਹੋਣ ਦੀ ਗੱਲ ਕਿਵੇਂ ਕਰ ਸਕਦੇ ਹਾਂ।

Related Stories

No stories found.
logo
Punjab Today
www.punjabtoday.com