ਰੂਸ ਦਾ ਬਾਲੀਵੁੱਡ, ਏਸ਼ੀਆਈ ਅਤੇ ਕੋਰੀਆਈ ਸਿਨੇਮਾ ਵੱਲ ਫੋਕਸ

ਯੂਕਰੇਨ ਅਤੇ ਰੂਸ ਦੇ ਵਿਚਾਲੇ ਯੁੱਧ ਦੇ ਕਾਰਨ, ਕਈ ਹਾਲੀਵੁੱਡ ਸਟੂਡੀਓਜ਼ ਨੇ ਰੂਸ ਵਿੱਚ ਆਪਣੀਆਂ ਫਿਲਮਾਂ ਦੀ ਰਿਲੀਜ਼ ਨੂੰ ਰੋਕ ਦਿੱਤਾ ਹੈ।
ਰੂਸ ਦਾ ਬਾਲੀਵੁੱਡ, ਏਸ਼ੀਆਈ ਅਤੇ ਕੋਰੀਆਈ ਸਿਨੇਮਾ ਵੱਲ ਫੋਕਸ

ਯੂਕਰੇਨ ਅਤੇ ਰੂਸ ਵਿਚਾਲੇ ਛਿੜੀ ਜੰਗ ਵਿਚ ਦੋਂਵੇ ਦੇਸ਼ਾਂ ਦਾ ਕਾਫੀ ਆਰਥਿਕ ਨੁਕਸਾਨ ਹੋ ਰਿਹਾ ਹੈ। ਯੂਕਰੇਨ ਅਤੇ ਰੂਸ ਦੇ ਵਿਚਾਲੇ ਯੁੱਧ ਦੇ ਕਾਰਨ, ਕਈ ਹਾਲੀਵੁੱਡ ਸਟੂਡੀਓਜ਼ ਨੇ ਰੂਸ ਵਿੱਚ ਆਪਣੀਆਂ ਫਿਲਮਾਂ ਦੀ ਰਿਲੀਜ਼ ਨੂੰ ਰੋਕ ਦਿੱਤਾ ਹੈ।

ਰੂਸ ਨੇ ਹਾਲੀਵੁੱਡ ਦੇ ਇਸ ਫੈਸਲੇ ਦੇ ਕੱਟ ਵਜੋਂ ਇੱਥੇ ਬਾਲੀਵੁੱਡ ਦੀਆਂ ਬਲਾਕਬਸਟਰ ਫਿਲਮਾਂ ਦਿਖਾਉਣ ਦਾ ਫੈਸਲਾ ਕੀਤਾ ਹੈ। ਰੂਸ ਦੇ ਵੇਦੋਮੋਸਤੀ ਅਖਬਾਰ ਮੁਤਾਬਕ ਰੂਸ ਸਿਨੇਮਾ ਨੈੱਟਵਰਕ ਹੁਣ ਬਾਲੀਵੁੱਡ, ਏਸ਼ੀਆਈ, ਲੈਟਿਨ ਅਤੇ ਕੋਰੀਅਨ ਫਿਲਮਾਂ ਦਿਖਾਏਗਾ। ਰੂਸ ਦੇ ਬਾਕਸ ਆਫਿਸ ਵਿੱਚ ਵਿਦੇਸ਼ੀ ਸਿਨੇਮਾ ਦਾ 75% ਹਿੱਸਾ ਹੈ।

ਸਿਨੇਮਾ ਦੇ ਅਧਿਕਾਰੀਆਂ ਮੁਤਾਬਕ ਇਸ ਫੈਸਲੇ ਦੇ ਦੋ ਕਾਰਨ ਹਨ। ਪਹਿਲੀ ਫਿਲਮ ਦੇਖਣਾ ਰੂਸੀਆਂ ਵਿੱਚ ਸਭ ਤੋਂ ਪ੍ਰਸਿੱਧ ਗਤੀਵਿਧੀਆਂ ਵਿੱਚੋਂ ਇੱਕ ਹੈ। ਸਿਨੇਮਾ ਮਾਹਰ ਅਲੈਕਸੀ ਵਸਿਆਸਿਨ ਦਾ ਕਹਿਣਾ ਹੈ ਕਿ ਰੂਸ ਵਿਚ ਪ੍ਰੋਜੈਕਟਰ ਲੈਂਪ ਅਤੇ ਹੋਰ ਚੀਜ਼ਾਂ ਦੀ ਕੀਮਤ ਵਿਚ 80% ਦਾ ਵਾਧਾ ਹੋਇਆ ਹੈ। ਹਾਲਾਂਕਿ ਇਸ ਦੇ ਬਾਵਜੂਦ ਅਸੀਂ ਟਿਕਟਾਂ ਸਸਤੀਆਂ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ।

ਰੂਸ ਦੇ ਪੰਜ ਵੱਡੇ ਸਿਨੇਮਾ ਨੈੱਟਵਰਕਾਂ ਦਾ ਕਹਿਣਾ ਹੈ ਕਿ ਟੈਕਸ ਵਾਧੇ ਤੋਂ ਬਾਅਦ ਵੀ ਫਿਲਮਾਂ ਦੀਆਂ ਟਿਕਟਾਂ ਵਿੱਚ ਕੋਈ ਵਾਧਾ ਨਹੀਂ ਹੋਵੇਗਾ। ਇਸ ਤੋਂ ਇਲਾਵਾ ਸਿਨੇਮਾ ਹਾਲਾਂ 'ਚ ਮਿਲਣ ਵਾਲੇ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ 'ਚ ਵਾਧਾ ਨਹੀਂ ਕੀਤਾ ਜਾਵੇਗਾ।

ਤਿੰਨ ਰੂਸੀ ਸਿਨੇਮਾ ਚੇਨਾਂ ਨੇ ਹਾਲ ਹੀ ਵਿੱਚ ਬਾਲੀਵੁੱਡ ਸਟਾਰ ਪ੍ਰਭਾਸ ਦੀ ਫਿਲਮ ਰਾਧੇ ਸ਼ਿਆਮ ਦੀ ਸਕ੍ਰੀਨਿੰਗ ਵੀ ਕੀਤੀ ਸੀ, ਜਿਸ ਦੇ ਸ਼ੋਅ ਹਾਊਸਫੁੱਲ ਸਨ। ਹਾਲੀਵੁੱਡ ਤੋਂ ਲੈ ਕੇ ਡਿਜ਼ਨੀ ਅਤੇ ਨੈੱਟਫਲਿਕਸ ਤੱਕ ਦੇ ਵੱਡੇ ਸਿਨੇਮਾ ਘਰਾਂ ਨੇ ਰੂਸ ਵਿੱਚ ਆਪਣੀਆਂ ਫਿਲਮਾਂ ਦੀ ਸਕ੍ਰੀਨਿੰਗ ਬੰਦ ਕਰ ਦਿੱਤੀ ਹੈ। ਇਸ ਤੋਂ ਇਲਾਵਾ ਵਾਰਨਰ ਬ੍ਰਦਰਜ਼ ਨੇ ਆਪਣੀ ਫਿਲਮ 'ਦ ਬੈਟਮੈਨ' ਨੂੰ ਰਿਲੀਜ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਨਾਲ ਹੀ ਕਾਨਸ ਅਤੇ ਐਮੀ ਐਵਾਰਡਜ਼ ਨੇ ਵੀ ਰੂਸ ਦਾ ਬਾਈਕਾਟ ਕੀਤਾ ਹੈ।

Related Stories

No stories found.
logo
Punjab Today
www.punjabtoday.com