
ਯੂਕਰੇਨ ਨੇ ਦੋਸ਼ ਲਾਇਆ ਹੈ, ਕਿ ਰੂਸ ਯੂਕਰੇਨੀ ਔਰਤਾਂ ਅਤੇ ਬੱਚਿਆਂ ਨਾਲ ਬਲਾਤਕਾਰ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਦਾ ਦਾਅਵਾ ਹੈ ਕਿ ਰੂਸੀ ਸੈਨਿਕਾਂ ਨੂੰ ਉਨ੍ਹਾਂ ਦੀ "ਫੌਜੀ ਰਣਨੀਤੀ" ਦੇ ਹਿੱਸੇ ਵਜੋਂ ਯੂਕਰੇਨ ਵਿੱਚ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਲਈ 'ਵੀਆਗਰਾ' ਦਿਤਾ ਜਾ ਰਿਹਾ ਹੈ।
ਇੰਟਰਵਿਊ ਵਿੱਚ ਪ੍ਰਮਿਲਾ ਪੈਟਨ ਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਉਸ ਨੇ ਦਾਅਵਾ ਕੀਤਾ ਕਿ ਰੂਸੀ ਫ਼ੌਜੀ ਨਾ ਸਿਰਫ਼ ਔਰਤਾਂ ਬਲਕਿ ਬੱਚਿਆਂ ਅਤੇ ਮਰਦਾਂ ਦਾ ਵੀ ਜਿਨਸੀ ਸ਼ੋਸ਼ਣ ਕਰ ਰਹੇ ਸਨ। ਜਬਰ ਜਨਾਹ ਦਾ ਸ਼ਿਕਾਰ ਹੋਈਆਂ ਬੱਚੀਆਂ ਦੀ ਉਮਰ 4 ਤੋਂ 82 ਸਾਲ ਦਰਮਿਆਨ ਹੈ।
ਇਹ ਪੁੱਛੇ ਜਾਣ 'ਤੇ ਕਿ ਕੀ ਰੂਸ ਯੂਕਰੇਨ 'ਚ ਬਲਾਤਕਾਰ ਨੂੰ ਜੰਗ ਦੇ ਹਥਿਆਰ ਵਜੋਂ ਵਰਤ ਰਿਹਾ ਹੈ। ਪ੍ਰਮਿਲਾ ਪੈਟਨ ਨੇ ਜਵਾਬ ਦਿੱਤਾ, ਸਾਰੇ ਸਬੂਤ ਹਨ ਅਤੇ ਇਹ ਗੱਲ ਬਿਲਕੁਲ ਠੀਕ ਹੈ । ਸਤੰਬਰ ਦੇ ਅਖੀਰ ਵਿੱਚ ਜਾਰੀ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ, ਪੈਟਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੇ ਹਮਲਾ ਸ਼ੁਰੂ ਹੋਣ ਤੋਂ ਬਾਅਦ ਬਲਾਤਕਾਰ ਅਤੇ ਜਿਨਸੀ ਹਿੰਸਾ ਦੇ ਸੌ ਤੋਂ ਵੱਧ ਮਾਮਲੇ ਦਰਜ ਕੀਤੇ ਹਨ।
ਉਨ੍ਹਾਂ ਕਿਹਾ ਕਿ ਪੀੜਤ ਔਰਤਾਂ ਅਤੇ ਲੜਕੀਆਂ ਹੀ ਨਹੀਂ, ਬਲਕਿ ਮਰਦ ਅਤੇ ਬੱਚੇ ਵੀ ਹਨ। ਉਸ ਨੇ ਕਿਹਾ, ਔਰਤਾਂ ਨੂੰ ਕਈ ਦਿਨਾਂ ਤੱਕ ਰੱਖਿਆ ਜਾਂਦਾ ਹੈ ਅਤੇ ਬਲਾਤਕਾਰ ਕੀਤਾ ਜਾਂਦਾ ਹੈ, ਜਦੋਂ ਉਹ ਬੱਚਿਆਂ ਅਤੇ ਮਰਦਾਂ ਨਾਲ ਬਲਾਤਕਾਰ ਕਰ ਰਹੇ ਹੁੰਦੇ ਹਨ। ਜਦੋਂ ਤੁਸੀਂ ਸੁਣਦੇ ਹੋ ਕਿ ਔਰਤਾਂ ਵਿਆਗਰਾ ਨਾਲ ਲੈਸ ਰੂਸੀ ਸੈਨਿਕਾਂ ਬਾਰੇ ਗਵਾਹੀ ਦਿੰਦੀਆਂ ਹਨ, ਤਾਂ ਇਹ ਰੂਸੀ ਰਣਨੀਤੀ ਦਾ ਹਿੱਸਾ ਹੈ ।
ਉਸ ਨੇ ਕਿਹਾ ਕਿ ਇਹ ਸਪੱਸ਼ਟ ਤੌਰ 'ਤੇ ਰੂਸ ਦੀ ਫੌਜੀ ਰਣਨੀਤੀ ਦਾ ਹਿੱਸਾ ਹੈ। ਰਿਪੋਰਟ 'ਚ ਰੂਸੀ ਸੈਨਿਕਾਂ ਦੀ ਬੇਰਹਿਮੀ ਦਾ ਵਰਣਨ ਕਰਦੇ ਹੋਏ ਪੈਟਨ ਨੇ ਕਿਹਾ, ''ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਰੂਸੀ ਸੈਨਿਕ ਨਾ ਸਿਰਫ ਯੂਕਰੇਨ ਦੀਆਂ ਸੜਕਾਂ 'ਤੇ ਤਬਾਹੀ ਮਚਾ ਰਹੇ ਹਨ। ਨਾਗਰਿਕਾਂ ਵਿਰੁੱਧ ਜਿਨਸੀ ਹਿੰਸਾ ਵੀ ਕਰ ਰਹੇ ਹਨ । ਇਕੱਠੇ ਕੀਤੇ ਸਬੂਤਾਂ ਅਨੁਸਾਰ ਜਿਨਸੀ ਹਿੰਸਾ ਦੇ ਸ਼ਿਕਾਰ ਵਿਅਕਤੀਆਂ ਦੀ ਉਮਰ ਚਾਰ ਤੋਂ 82 ਸਾਲ ਦਰਮਿਆਨ ਹੈ। ਇਸ ਦੌਰਾਨ, ਰੂਸ ਨੇ ਵਾਰ-ਵਾਰ ਯੂਕਰੇਨ ਦੇ ਨਾਗਰਿਕਾਂ ਵਿਰੁੱਧ ਜੰਗੀ ਅਪਰਾਧਾਂ ਦੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਉਹ ਸਿਰਫ ਉਨ੍ਹਾਂ ਖੇਤਰਾਂ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ, ਜਿੱਥੋਂ ਨਾਗਰਿਕਾਂ ਨੂੰ ਕੱਢਿਆ ਗਿਆ ਹੈ।