ਰੂਸੀ ਫੋਜ਼ ਨੇ ਹਲੀਨਾ ਨੂੰ 6 ਵਾਰ ਬੰਬ ਨਾਲ ਉਡਾਉਣ ਦੀ ਕੀਤੀ ਕੋਸ਼ਿਸ਼

ਰੂਸ ਹੁਣ ਤੱਕ 6 ਵਾਰ ਹਲੀਨਾ 'ਤੇ ਹਮਲਾ ਕਰ ਚੁੱਕਾ ਹੈ, ਜਿਸ 'ਚ ਉਹ ਵਾਲ-ਵਾਲ ਬਚ ਗਈ। ਇਸ ਸਭ ਦੇ ਬਾਵਜੂਦ ਉਹ ਨਿਡਰ ਹੋ ਕੇ ਸ਼ਹਿਰ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਰੂਸੀ ਫੋਜ਼ ਨੇ ਹਲੀਨਾ ਨੂੰ 6 ਵਾਰ ਬੰਬ ਨਾਲ ਉਡਾਉਣ ਦੀ ਕੀਤੀ ਕੋਸ਼ਿਸ਼

ਰੂਸ-ਯੂਕਰੇਨ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਯੂਕਰੇਨ ਦਾ ਖੇਰਸਨ ਸ਼ਹਿਰ ਪਿਛਲੇ ਸਾਲ ਰੂਸੀ ਹਮਲੇ ਤੋਂ ਬਾਅਦ ਹਰ ਘੰਟੇ ਬੰਬਾਰੀ ਜਾਂ ਗੋਲੀਬਾਰੀ ਦਾ ਸ਼ਹਿਰ ਬਣ ਗਿਆ ਹੈ। ਰੂਸੀ ਫੌਜ ਨੇ ਇਸ ਸ਼ਹਿਰ ਵਿੱਚ ਸਭ ਤੋਂ ਵੱਧ ਦਹਿਸ਼ਤ ਪੈਦਾ ਕੀਤੀ। ਉਥੇ ਆਮ ਨਾਗਰਿਕਾਂ ਨੂੰ ਮਾਰਨ ਤੋਂ ਇਲਾਵਾ ਮੇਅਰ ਨੂੰ ਵੀ ਅਗਵਾ ਕਰ ਲਿਆ ਗਿਆ।

ਯੂਕਰੇਨ 'ਚ ਇੱਕ ਮਹਿਲਾ ਮੇਅਰ ਹੈ, ਜੋ ਰੂਸੀ ਸੈਨਿਕਾਂ ਨੂੰ ਚੁਣੌਤੀ ਦਿੰਦੀ ਹੈ। ਇਸ ਮਹਿਲਾ ਮੇਅਰ ਦਾ ਨਾਂ ਹਲੀਨਾ ਲੁਹੋਵਾ ਹੈ। ਰੂਸ ਹੁਣ ਤੱਕ 6 ਵਾਰ ਹਲੀਨਾ 'ਤੇ ਹਮਲਾ ਕਰ ਚੁੱਕਾ ਹੈ, ਜਿਸ 'ਚ ਉਹ ਵਾਲ-ਵਾਲ ਬਚ ਗਈ। ਇਸ ਸਭ ਦੇ ਬਾਵਜੂਦ ਉਹ ਨਿਡਰ ਹੋ ਕੇ ਸ਼ਹਿਰ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਹਲੀਨਾ ਆਪਣੇ ਕੰਮ 'ਤੇ ਜਾਂਦੀ ਹੈ, ਦਫ਼ਨਾਉਣਾ, ਸਫਾਈ ਕਰਨਾ, ਸਭ ਕੁਝ ਠੀਕ ਕਰਨਾ ਅਤੇ ਲੋਕਾਂ ਨੂੰ ਖਾਣਾ ਦੇਣ ਦਾ ਕੰਮ ਕਰਦੀ ਹੈ । ਪਿਛਲੇ ਸਾਲ ਮਾਰਚ ਵਿੱਚ, ਰੂਸੀ ਬਲਾਂ ਨੇ ਹਲੀਨਾ ਦੇ ਘਰ ਨੂੰ ਸਾੜ ਦਿੱਤਾ ਸੀ, ਜਿਸ ਨਾਲ ਉਸਨੂੰ ਤੁਰੰਤ ਸ਼ਹਿਰ ਛੱਡਣ ਲਈ ਮਜਬੂਰ ਕੀਤਾ ਗਿਆ ਸੀ। ਰੂਸੀ ਫੌਜ ਨੇ ਖੇਰਸਨ ਨੂੰ ਰੂਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਉਥੋਂ ਦੇ ਬੱਚਿਆਂ ਨੂੰ ਜ਼ਬਰਦਸਤੀ ਰੂਸੀ ਸਿਖਾਈ ਜਾਂਦੀ ਸੀ, ਬਜ਼ਾਰ ਵਿਚ ਰੂਸੀ ਰਾਜ ਲਾਗੂ ਕੀਤਾ ਜਾਂਦਾ ਸੀ। ਜੂਨ ਵਿੱਚ, ਰੂਸੀ ਫੌਜ ਨੇ ਸ਼ਹਿਰ ਦੇ ਮੇਅਰ ਇਹੋਰ ਕੋਲੀਕਾਏਵ ਨੂੰ ਅਗਵਾ ਕਰ ਲਿਆ ਸੀ।

ਰਾਸ਼ਟਰਪਤੀ ਜ਼ੇਲੇਨਸਕੀ ਨੇ ਫਿਰ ਹਲੀਨਾ ਨੂੰ ਖੇਰਸਨ ਸਿਟੀ ਮਿਲਟਰੀ ਐਡਮਨਿਸਟ੍ਰੇਸ਼ਨ ਦਾ ਮੁਖੀ ਨਿਯੁਕਤ ਕੀਤਾ। ਉਹ ਨਵੰਬਰ ਵਿਚ ਆਪਣੇ ਜੱਦੀ ਸ਼ਹਿਰ ਵਾਪਸ ਪਰਤ ਗਈ ਜਦੋਂ ਯੂਕਰੇਨ ਨੇ ਸ਼ਹਿਰ ਨੂੰ ਦੁਬਾਰਾ ਆਪਣੇ ਕਬਜ਼ੇ ਵਿਚ ਕਰ ਲਿਆ। ਫਿਰ ਖੇਰਸਨ ਪੂਰੀ ਤਰ੍ਹਾਂ ਬਰਬਾਦ ਹੋ ਗਿਆ। ਰੂਸੀ ਫੌਜ ਨੇ ਸ਼ਹਿਰ ਦਾ ਇੱਕ-ਇੱਕ ਸਮਾਨ ਲੁੱਟਿਆ ਗਿਆ। ਫਰਵਰੀ 2023 ਵਿੱਚ, ਹਲੀਨਾ ਹੁਣ ਯੂਕਰੇਨ ਦੀ ਇਕਲੌਤੀ ਮਹਿਲਾ ਮੇਅਰ ਹੈ। ਆਪਣੀ ਸਥਿਤੀ ਅਤੇ ਕੰਮ ਦੇ ਕਾਰਨ, ਹਲੀਨਾ ਰੂਸੀ ਫੌਜ ਦਾ ਨਿਸ਼ਾਨਾ ਬਣੀ ਰਹਿੰਦੀ ਹੈ।

ਹਲੀਨਾ ਹੁਣ ਤੱਕ ਛੇ ਵਾਰ ਰੂਸੀ ਫੌਜ ਦਾ ਨਿਸ਼ਾਨਾ ਬਣ ਚੁੱਕੀ ਹੈ। ਰੂਸੀ ਬਲਾਂ ਨੇ ਉਸ ਨੂੰ ਮਾਰਨ ਦੀਆਂ ਕਈ ਅਸਫਲ ਕੋਸ਼ਿਸ਼ਾਂ ਕੀਤੀਆਂ ਹਨ। ਰੂਸੀ ਫ਼ੌਜਾਂ ਹਲੀਨਾ ਦੀਆਂ ਹਰਕਤਾਂ 'ਤੇ ਨਜ਼ਰ ਰੱਖਦੀਆਂ ਹਨ। ਕੁਝ ਦਿਨ ਪਹਿਲਾਂ ਜਦੋਂ ਉਹ ਖੇਰਸੋਂ ਵਿੱਚ ਘੁੰਮ ਰਹੀ ਸੀ ਤਾਂ ਉਸ ਦੀ ਕਾਰ ਤੋਂ ਠੀਕ 200 ਗਜ਼ ਦੂਰ ਇੱਕ ਬੰਬ ਡਿੱਗਿਆ। ਉਹ ਇਸ ਹਮਲੇ 'ਚ ਬਾਲ-ਬਾਲ ਬਚ ਗਈ। ਹਲੀਨਾ ਹਰ ਰੋਜ਼ ਅੰਡਰਗਰਾਊਂਡ ਹੋ ਕੇ ਆਪਣੇ ਅਧਿਕਾਰੀ ਨਾਲ ਮੀਟਿੰਗ ਕਰਦੀ ਹੈ। ਉਹ ਸ਼ਹਿਰ ਵਿਚ ਘੁੰਮ ਕੇ ਲੋਕਾਂ ਦਾ ਹਾਲ-ਚਾਲ ਪੁੱਛਦੀ ਹੈ। ਉਹ ਇਸ ਗੱਲ ਦਾ ਪੂਰਾ ਧਿਆਨ ਰੱਖਦੀ ਹੈ ਕਿ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਿੱਚ ਕੋਈ ਭ੍ਰਿਸ਼ਟਾਚਾਰ ਜਾਂ ਗੜਬੜ ਨਾ ਹੋਵੇ।

Related Stories

No stories found.
logo
Punjab Today
www.punjabtoday.com