ਰੂਸ 'ਆਤਮਘਾਤੀ ਡਰੋਨ' ਰਾਹੀ ਯੂਕਰੇਨ 'ਚ ਮਚਾ ਰਿਹਾ ਤਬਾਹੀ

ਰੂਸ ਨੇ ਡਰੋਨ ਰਾਹੀਂ ਯੂਕਰੇਨ 'ਤੇ ਹਮਲੇ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ਰਾਜਧਾਨੀ ਕੀਵ 'ਚ ਤਬਾਹੀ ਮਚ ਗਈ ਹੈ। ਵੱਡੀਆਂ ਇਮਾਰਤਾਂ ਜ਼ਮੀਨ 'ਤੇ ਡਿੱਗ ਰਹੀਆਂ ਹਨ।
ਰੂਸ 'ਆਤਮਘਾਤੀ ਡਰੋਨ' ਰਾਹੀ ਯੂਕਰੇਨ 'ਚ ਮਚਾ ਰਿਹਾ ਤਬਾਹੀ
Updated on
2 min read

ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਨੂੰ ਅੱਠ ਮਹੀਨੇ ਬੀਤ ਚੁੱਕੇ ਹਨ, ਪਰ ਇਹ ਰੁਕਣ ਦੀ ਬਜਾਏ ਵਧਦੀ ਹੀ ਜਾ ਰਹੀ ਹੈ। ਕਈ ਮਹੀਨਿਆਂ ਤੋਂ ਤੋਪਖਾਨੇ ਅਤੇ ਟੈਂਕਾਂ ਨਾਲ ਯੂਕਰੇਨ ਦੇ ਸ਼ਹਿਰਾਂ 'ਤੇ ਹਮਲੇ ਕਰ ਰਹੇ ਰੂਸ ਨੂੰ ਵੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਹੈ।

ਯੂਕਰੇਨ ਦੇ ਸੈਨਿਕਾਂ ਨੇ ਕਈ ਥਾਵਾਂ 'ਤੇ ਰੂਸੀ ਸੈਨਿਕਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਬੰਦੂਕਾਂ ਨਾਲ ਵਾਪਸ ਜਾਣ ਲਈ ਮਜ਼ਬੂਰ ਕੀਤਾ। ਇਸ ਦੇ ਨਾਲ ਹੀ ਰੂਸ ਨੇ ਇਕ ਨਵਾਂ ਤਰੀਕਾ ਲੱਭਿਆ ਹੈ, ਜਿਸ ਨਾਲ ਉਹ ਘੱਟ ਮਿਹਨਤ ਨਾਲ ਜ਼ਿਆਦਾ ਨੁਕਸਾਨ ਕਰ ਰਿਹਾ ਹੈ। ਰੂਸ ਨੇ ਡਰੋਨ ਰਾਹੀਂ ਯੂਕਰੇਨ 'ਤੇ ਹਮਲੇ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ਰਾਜਧਾਨੀ ਕੀਵ 'ਚ ਤਬਾਹੀ ਮਚ ਗਈ ਹੈ। ਵੱਡੀਆਂ ਇਮਾਰਤਾਂ ਜ਼ਮੀਨ 'ਤੇ ਡਿੱਗ ਰਹੀਆਂ ਹਨ।

ਇਸ ਕਾਰਨ ਯੂਕਰੇਨ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਈਰਾਨ 'ਚ ਬਣੇ ਇਹ 'ਕੈਮੀਕੇਜ਼ ਡਰੋਨ' ਰੂਸ ਲਈ ਕਾਫੀ ਕਾਰਗਰ ਸਾਬਤ ਹੋ ਰਹੇ ਹਨ। ਹੁਣ ਤੱਕ ਰੂਸ ਨੇ ਮਿਜ਼ਾਈਲਾਂ ਰਾਹੀਂ ਹੀ ਯੂਕਰੇਨ 'ਤੇ ਹਮਲਾ ਕੀਤਾ ਸੀ, ਜੋ ਇੰਨਾ ਸਫਲ ਨਹੀਂ ਹੋਇਆ ਸੀ। ਪਰ ਹੁਣ ਡਰੋਨ ਰਾਹੀਂ ਉਸ ਕੋਲ ਅਜਿਹਾ ਅਥਾਹ ਹਥਿਆਰ ਆ ਗਿਆ ਹੈ, ਜਿਸ ਨਾਲ ਉਹ ਯੂਕਰੇਨ ਨੂੰ ਤਬਾਹ ਕਰ ਰਿਹਾ ਹੈ।

ਇਨ੍ਹਾਂ ਨੂੰ ਆਤਮਘਾਤੀ ਡਰੋਨ ਵੀ ਕਿਹਾ ਜਾ ਰਿਹਾ ਹੈ, ਕਿਉਂਕਿ ਇਹ ਵੱਡੀ ਮਾਤਰਾ ਵਿਚ ਵਿਸਫੋਟਕ ਲੈ ਕੇ ਜਾਂਦੇ ਹਨ ਅਤੇ ਟੀਚੇ ਦੇ ਨੇੜੇ ਪਹੁੰਚਣ 'ਤੇ ਇਹ ਫਟ ਜਾਂਦੇ ਹਨ। ਇਸ ਨਾਲ ਦੁਸ਼ਮਣ ਦਾ ਬਹੁਤ ਨੁਕਸਾਨ ਹੁੰਦਾ ਹੈ। ਇਨ੍ਹਾਂ ਦੇ ਜ਼ਰੀਏ ਰੂਸ ਨੇ ਹੁਣ ਯੂਕਰੇਨ ਦੇ ਸ਼ਹਿਰੀ ਕੇਂਦਰਾਂ, ਬੁਨਿਆਦੀ ਢਾਂਚੇ ਅਤੇ ਪਾਵਰ ਸਟੇਸ਼ਨਾਂ 'ਤੇ ਵੀ ਹਮਲਾ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਲਾਗਤ ਦੇ ਲਿਹਾਜ਼ ਨਾਲ ਵੀ ਇਹ ਬਹੁਤ ਸਸਤੇ ਹਨ।

ਰੱਖਿਆ ਮਾਹਿਰਾਂ ਦਾ ਕਹਿਣਾ ਹੈ, ਕਿ ਇਹ ਡਰੋਨ ਕਰੂਜ਼ ਮਿਜ਼ਾਈਲਾਂ ਤੋਂ ਵੀ ਜ਼ਿਆਦਾ ਘਾਤਕ ਸਾਬਤ ਹੋ ਰਹੇ ਹਨ। ਉਹ ਟੀਚੇ ਉੱਤੇ ਘੁੰਮਦੇ ਹਨ ਅਤੇ ਫਿਰ ਤੇਜ਼ੀ ਨਾਲ ਹੇਠਾਂ ਆ ਕੇ ਵਿਸਫੋਟ ਕਰਦੇ ਹਨ। ਏ ਸ਼ੇਪ 'ਚ ਬਣੇ ਇਹ ਡਰੋਨ ਤੇਜ਼ੀ ਨਾਲ ਉੱਡਦੇ ਹਨ।

ਯੂਕਰੇਨ ਲਈ ਵੱਡਾ ਤਣਾਅ ਇਹ ਹੈ, ਕਿ ਹੁਣ ਆਪਣੇ ਹਥਿਆਰ ਕਿੱਥੇ ਰੱਖਣੇ ਹਨ। ਇਹ ਆਤਮਘਾਤੀ ਡਰੋਨ 2,000 ਕਿਲੋਮੀਟਰ ਤੱਕ ਉੱਡ ਸਕਦੇ ਹਨ ਅਤੇ ਨਿਸ਼ਾਨੇ 'ਤੇ ਡਿੱਗਣ ਤੋਂ ਪਹਿਲਾਂ ਲੰਬੇ ਸਮੇਂ ਤੱਕ ਘੁੰਮ ਸਕਦੇ ਹਨ। ਇਨ੍ਹਾਂ ਡਰੋਨਾਂ ਦੇ ਹਮਲਿਆਂ ਨੇ ਯੂਕਰੇਨ ਦੀ ਪੂਰੀ ਰਣਨੀਤੀ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਹਾਲਾਂਕਿ ਇਨ੍ਹਾਂ ਹਮਲਿਆਂ ਲਈ ਦੁਨੀਆ ਭਰ 'ਚ ਰੂਸ ਦੀ ਨਿੰਦਾ ਵੀ ਹੋ ਰਹੀ ਹੈ। ਯੂਕਰੇਨ ਵੱਲੋਂ ਕਈ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਆਮ ਨਾਗਰਿਕਾਂ ਦੀ ਮੌਤ ਵੀ ਹੋ ਰਹੀ ਹੈ।

Related Stories

No stories found.
logo
Punjab Today
www.punjabtoday.com