ਯੂਕਰੇਨ 'ਤੇ ਹਮਲੇ ਕਾਰਣ ਸਾਡਾ ਕੋਈ ਨੁਕਸਾਨ ਨਹੀਂ, ਸਗੋਂ ਫਾਇਦਾ ਹੋਇਆ : ਪੁਤਿਨ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਕਹਿਣਾ ਹੈ, ਕਿ ਉਨ੍ਹਾਂ ਨੂੰ ਇਸ ਜੰਗ 'ਚ ਕੋਈ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਨਾਲ ਦੁਨੀਆ 'ਤੇ ਰੂਸ ਦਾ ਦਬਦਬਾ ਵਧੇਗਾ।
ਯੂਕਰੇਨ 'ਤੇ ਹਮਲੇ ਕਾਰਣ ਸਾਡਾ ਕੋਈ ਨੁਕਸਾਨ ਨਹੀਂ, ਸਗੋਂ ਫਾਇਦਾ ਹੋਇਆ : ਪੁਤਿਨ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ, ਯੂਕਰੇਨ ਅਤੇ ਰੂਸ ਵਿਚਾਲੇ ਲੜਾਈ ਨੂੰ 6 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਦੇ ਨਾਲ ਹੀ ਪੱਛਮੀ ਦੇਸ਼ਾਂ ਨੇ ਰੂਸ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਗਾਈਆਂ ਹਨ।

ਇਸ ਦੇ ਬਾਵਜੂਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਕਹਿਣਾ ਹੈ, ਕਿ ਉਨ੍ਹਾਂ ਨੂੰ ਇਸ ਜੰਗ 'ਚ ਕੋਈ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਨਾਲ ਦੁਨੀਆ 'ਤੇ ਰੂਸ ਦਾ ਦਬਦਬਾ ਵਧੇਗਾ। ਪੁਤਿਨ ਦਾ ਕਹਿਣਾ ਹੈ ਕਿ ਯੂਕਰੇਨ ਦੇ ਖਿਲਾਫ ਇਹ 'ਵਿਸ਼ੇਸ਼ ਫੌਜੀ ਕਾਰਵਾਈ' ਸੋਵੀਅਤ ਸੰਘ ਦੇ ਭੰਗ ਹੋਣ ਤੋਂ ਬਾਅਦ ਇੱਕ ਮੋੜ ਦੀ ਨਿਸ਼ਾਨਦੇਹੀ ਕਰਦੀ ਹੈ।

ਪੁਤਿਨ ਰੂਸ ਦੇ ਸ਼ਹਿਰ ਵਲਾਦੀਵੋਸਤੋਵ ਵਿੱਚ ਈਸਟਰਨ ਇਕਨਾਮਿਕ ਫੋਰਮ ਵਿੱਚ ਬੋਲ ਰਹੇ ਸਨ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਯੂਕਰੇਨ ਦਾ ਜ਼ਿਆਦਾ ਜ਼ਿਕਰ ਨਹੀਂ ਕੀਤਾ। ਹਾਲਾਂਕਿ, ਯੂਕਰੇਨ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਇਹੀ ਗੱਲ ਕਹੀ, ਇਸ ਯੁੱਧ ਵਿਚ ਸਾਡਾ ਸਿਰਫ ਲਾਭ ਹੈ ਹੋਇਆ ਹੈ, ਕੋਈ ਨੁਕਸਾਨ ਨਹੀਂ ਹੋਇਆ ਹੈ । ਪੁਤਿਨ ਨੇ ਕਿਹਾ, ਅਸੀਂ ਨਾ ਤਾਂ ਕੁਝ ਗੁਆਇਆ ਹੈ ਅਤੇ ਨਾ ਹੀ ਹੋਰ ਨੁਕਸਾਨ ਹੋਵੇਗਾ।

ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਕੰਮ ਜੋ ਬੇਲੋੜਾ ਅਤੇ ਨੁਕਸਾਨਦਾਇਕ ਹੈ, ਉਸਨੂੰ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਸ ਜੰਗ ਤੋਂ ਕੁਝ ਹਾਸਲ ਕੀਤਾ ਹੈ ਤਾਂ ਮੁੱਖ ਤੌਰ 'ਤੇ ਇਹ ਹੈ ਕਿ ਸਾਡੀ ਪ੍ਰਭੂਸੱਤਾ ਮਜ਼ਬੂਤ ​​ਹੋਈ ਹੈ। ਇਸ ਤੋਂ ਇਲਾਵਾ ਦੇਸ਼ ਅੰਦਰੋਂ ਮਜ਼ਬੂਤ ​​ਹੋਵੇਗਾ। ਉਸਨੇ ਇਹ ਵੀ ਮੰਨਿਆ ਕਿ ਇਸ ਯੁੱਧ ਨੇ ਰੂਸ ਦੇ ਅੰਦਰ ਅਤੇ ਦੁਨੀਆ ਭਰ ਵਿੱਚ ਧਰੁਵੀਕਰਨ ਕੀਤਾ ਹੈ।

ਜਿਕਰਯੋਗ ਹੈ ਕਿ 24 ਫਰਵਰੀ ਨੂੰ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਸੀ। ਰੂਸ ਇਸ ਨੂੰ ਸਪੈਸ਼ਲ ਆਪ੍ਰੇਸ਼ਨ ਕਹਿੰਦਾ ਹੈ। ਯੂਕਰੇਨ ਦੀ ਫੌਜ ਨੇ ਵੀ ਰੂਸ ਦਾ ਸਾਹਮਣਾ ਕੀਤਾ। ਇਸ ਜੰਗ 'ਚ ਦੋਵਾਂ ਪਾਸਿਆਂ ਦੇ ਕਈ ਸੈਨਿਕ ਮਾਰੇ ਜਾ ਚੁੱਕੇ ਹਨ, ਇਸ ਦੇ ਬਾਵਜੂਦ ਯੂਕਰੇਨ 'ਚ ਹੁਣ ਤੱਕ ਜੰਗ ਨਹੀਂ ਰੁਕੀ ਹੈ। ਇਸ ਦੇ ਨਾਲ ਹੀ ਪੁਤਿਨ ਭਾਵੇਂ ਇਸ ਜੰਗ ਤੋਂ ਬਹੁਤ ਕੁਝ ਹਾਸਲ ਕਰਨ ਦੀ ਗੱਲ ਕਰ ਰਹੇ ਹੋਣ, ਪਰ ਨਾਟੋ ਨੇ ਇਸ ਜੰਗ ਵਿਰੁੱਧ ਵੱਡੀ ਲਾਮਬੰਦੀ ਕੀਤੀ ਹੈ। ਨਾਟੋ ਨੇ ਪੂਰਬੀ ਯੂਰਪ ਵਿੱਚ ਆਪਣੀ ਸਥਿਤੀ ਮਜ਼ਬੂਤ ​​ਕੀਤੀ ਹੈ ਅਤੇ ਹੁਣ ਸਵੀਡਨ ਅਤੇ ਫਿਨਲੈਂਡ ਨੂੰ ਮੈਂਬਰ ਵਜੋਂ ਸ਼ਾਮਲ ਕਰਨ ਦੀ ਯੋਜਨਾ ਹੈ। ਜਦਕਿ ਯੂਕਰੇਨ 'ਤੇ ਰੂਸ ਦੇ ਹਮਲੇ ਦਾ ਉਦੇਸ਼ ਵੀ ਨਾਟੋ ਨੂੰ ਵਧਣ ਤੋਂ ਰੋਕਣਾ ਸੀ, ਜਿਸਨੂੰ ਰੋਕਣ 'ਚ ਰੂਸ ਅਸਫਲ ਰਿਹਾ ਹੈ ।

Related Stories

No stories found.
logo
Punjab Today
www.punjabtoday.com