ਭਾਰਤ ਸਾਡਾ ਪੁਰਾਣਾ ਸਾਥੀ,ਰੂਸੀ ਬਾਜ਼ਾਰ 'ਚ ਖੁੱਲ੍ਹਣਗੇ ਭਾਰਤੀ ਸਟੋਰ : ਪੁਤਿਨ

ਪੁਤਿਨ ਨੇ ਕਿਹਾ ਕਿ ਸਾਲ ਦੇ ਪਹਿਲੇ ਤਿੰਨ ਮਹੀਨਿਆਂ 'ਚ ਰੂਸ ਅਤੇ ਬ੍ਰਿਕਸ ਦੇਸ਼ਾਂ ਵਿਚਾਲੇ ਵਪਾਰ 38 ਫੀਸਦੀ ਵਧ ਕੇ 45 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਰੂਸ ਨੇ ਹਾਲ ਹੀ ਦੇ ਦਿਨਾਂ ਵਿੱਚ ਰਿਕਾਰਡ ਤੇਲ ਦੀ ਸਪਲਾਈ ਕੀਤੀ ਹੈ।
ਭਾਰਤ ਸਾਡਾ ਪੁਰਾਣਾ ਸਾਥੀ,ਰੂਸੀ ਬਾਜ਼ਾਰ 'ਚ ਖੁੱਲ੍ਹਣਗੇ ਭਾਰਤੀ ਸਟੋਰ : ਪੁਤਿਨ

ਰੂਸ ਅਤੇ ਭਾਰਤ ਵਿਚਾਲੇ ਪੁਰਾਣੇ ਸਬੰਧ ਹਨ ਅਤੇ ਰੂਸ ਹਰ ਮਸਲੇ ਵਿਚ ਭਾਰਤ ਨਾਲ ਖੜਾ ਦਿਸਦਾ ਹੈ। ਰੂਸ ਅਤੇ ਭਾਰਤ ਦੀ ਆਪਸ 'ਚ ਕਾਫੀ ਪੁਰਾਣੀ ਦੋਸਤੀ ਹੈ। ਬ੍ਰਿਕਸ ਵਪਾਰ ਫੋਰਮ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬ੍ਰਿਕਸ ਦੇਸ਼ਾਂ ਨਾਲ ਵਪਾਰਕ ਸਬੰਧਾਂ ਨੂੰ ਵਧਾਉਣ 'ਤੇ ਜ਼ੋਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸਾਲ ਦੇ ਪਹਿਲੇ ਤਿੰਨ ਮਹੀਨਿਆਂ 'ਚ ਰੂਸ ਅਤੇ ਬ੍ਰਿਕਸ ਦੇਸ਼ਾਂ ਵਿਚਾਲੇ ਵਪਾਰ 38 ਫੀਸਦੀ ਵਧ ਕੇ 45 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਰੂਸ ਨੇ ਹਾਲ ਹੀ ਦੇ ਦਿਨਾਂ ਵਿੱਚ ਰਿਕਾਰਡ ਤੇਲ ਦੀ ਸਪਲਾਈ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ 24 ਫਰਵਰੀ ਨੂੰ ਰੂਸ ਵੱਲੋਂ ਯੂਕਰੇਨ 'ਤੇ ਹਮਲਾ ਕਰਨ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਰੂਸ ਦੇ ਤੇਲ 'ਤੇ ਪਾਬੰਦੀਆਂ ਸਮੇਤ ਕਈ ਹੋਰ ਪਾਬੰਦੀਆਂ ਲਗਾ ਦਿੱਤੀਆਂ ਹਨ।

ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਕਿਹਾ ਹੈ ਕਿ ਰੂਸ ਅਤੇ ਭਾਰਤ ਰੂਸ ਵਿੱਚ ਭਾਰਤੀ ਸੁਪਰਮਾਰਕੀਟਾਂ ਦੀ ਚੇਨ ਖੋਲ੍ਹਣ ਲਈ ਗੱਲਬਾਤ ਕਰ ਰਹੇ ਹਨ, ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਰੂਸ ਵਿੱਚ ਭਾਰਤੀ ਸਟੋਰਾਂ ਦੀਆਂ ਕਿਹੜੀਆਂ ਚੇਨਾਂ ਖੁੱਲ੍ਹਣਗੀਆਂ। ਇਸ ਦੇ ਨਾਲ ਹੀ ਰੂਸੀ ਬਾਜ਼ਾਰ ਵਿੱਚ ਚੀਨੀ ਕਾਰਾਂ ਅਤੇ ਉਪਕਰਨਾਂ ਦੀ ਹਿੱਸੇਦਾਰੀ ਵਧਾਉਣ ਲਈ ਵੀ ਗੱਲਬਾਤ ਕੀਤੀ ਜਾ ਰਹੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਬ੍ਰਿਕਸ ਦੇਸ਼ਾਂ ਵਿਚ ਰੂਸ ਦੀ ਮੌਜੂਦਗੀ ਵਧ ਰਹੀ ਹੈ। ਚੀਨ ਅਤੇ ਭਾਰਤ ਨੂੰ ਰੂਸੀ ਤੇਲ ਦੇ ਨਿਰਯਾਤ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਰੂਸੀ ਰਾਸ਼ਟਰਪਤੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਸੀਂ ਵਾਰ-ਵਾਰ ਕਿਹਾ ਹੈ ਕਿ ਅਸੀਂ ਮਿਲ ਕੇ ਟਕਰਾਅ ਦਾ ਹੱਲ, ਅੱਤਵਾਦ ਦਾ ਮੁਕਾਬਲਾ, ਸੰਗਠਿਤ ਅਪਰਾਧ, ਨਵੀਂ ਤਕਨੀਕ ਨਾਲ ਅਪਰਾਧ, ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨਾ ਅਤੇ ਖਤਰਨਾਕ ਲਾਗਾਂ ਦੇ ਫੈਲਣ ਵਰਗੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹਾਂ।

ਪੁਤਿਨ ਨੇ ਕਿਹਾ ਕਿ ਬ੍ਰਿਕਸ ਦੇਸ਼ਾਂ ਦੇ ਨਾਲ ਮਿਲ ਕੇ ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਵਿਕਲਪਿਕ ਤੰਤਰ ਤਿਆਰ ਕਰ ਰਹੇ ਹਾਂ। ਅਸੀਂ ਬ੍ਰਿਕਸ ਦੇਸ਼ਾਂ ਦੇ ਬੈਂਕਾਂ ਨਾਲ ਰੂਸ ਦੀ ਵਿੱਤੀ ਮੈਸੇਜਿੰਗ ਪ੍ਰਣਾਲੀ ਨੂੰ ਜੋੜਨ ਦੀ ਵੀ ਤਿਆਰੀ ਕਰ ਰਹੇ ਹਾਂ। ਅਸੀਂ ਬ੍ਰਿਕਸ ਦੇਸ਼ਾਂ ਦੀ ਮੁਦਰਾ ਦੇ ਆਧਾਰ 'ਤੇ ਅੰਤਰਰਾਸ਼ਟਰੀ ਮੁਦਰਾ ਬਣਾਉਣ ਦੀਆਂ ਸੰਭਾਵਨਾਵਾਂ ਦੀ ਵੀ ਖੋਜ ਕਰ ਰਹੇ ਹਾਂ।

Related Stories

No stories found.
logo
Punjab Today
www.punjabtoday.com