ਯੂਕਰੇਨ ਨੂੰ ਲੈ ਕੇ ਅਮਰੀਕਾ ਅਤੇ ਰੂਸ ਵਿਚਾਲੇ ਤਣਾਅ ਵਧ ਗਿਆ ਹੈ। ਅਮਰੀਕਾ ਦਾ ਕਹਿਣਾ ਹੈ ਕਿ ਜੇਕਰ ਰੂਸ ਯੂਕਰੇਨ 'ਚ ਦਖਲਅੰਦਾਜ਼ੀ ਕਰਦਾ ਹੈ ਤਾਂ ਉਸ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਅਮਰੀਕਾ ਨੇ ਰੂਸ ਤੋਂ ਹਮਲੇ ਦਾ ਖਦਸ਼ਾ ਜਤਾਇਆ ਹੈ ਅਤੇ ਆਪਣੇ ਡਿਪਲੋਮੈਟਾਂ ਦੇ ਪਰਿਵਾਰਾਂ ਨੂੰ ਯੂਕਰੇਨ ਤੋਂ ਬਾਹਰ ਨਿਕਲਣ ਲਈ ਕਿਹਾ ਹੈ।
ਇਹ ਚੇਤਾਵਨੀ ਉਸ ਵੱਲੋਂ ਆਪਣੇ ਨਾਗਰਿਕਾਂ ਨੂੰ ਲੈ ਕੇ ਵੀ ਜਾਰੀ ਕੀਤੀ ਗਈ ਹੈ।ਇੰਨਾ ਹੀ ਨਹੀਂ ਅਮਰੀਕਾ ਨੇ ਇਕ ਟਰੈਵਲ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਯੂਕਰੇਨ ਨਾ ਆਓ ਕਿਉਂਕਿ ਕਿਸੇ ਵੀ ਸਮੇਂ ਰੂਸ ਤੋਂ ਹਮਲਾ ਹੋ ਸਕਦਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਰੂਸ ਤੋਂ ਫੌਜੀ ਕਾਰਵਾਈ ਦਾ ਖਤਰਾ ਵਧ ਗਿਆ ਹੈ।
ਅਮਰੀਕਾ ਵੱਲੋਂ ਜਾਰੀ ਐਡਵਾਈਜ਼ਰੀ 'ਚ ਆਪਣੇ ਕਰਮਚਾਰੀਆਂ ਨੂੰ ਵਾਪਸ ਆਉਣ ਦਾ ਹੁਕਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡਿਪਲੋਮੈਟਾਂ ਦੇ ਪਰਿਵਾਰਾਂ ਨੂੰ ਵੀ ਕੀਵ ਛੱਡਣ ਲਈ ਕਿਹਾ ਗਿਆ ਹੈ। ਅਮਰੀਕਾ ਦਾ ਕਹਿਣਾ ਹੈ ਕਿ ਰੂਸ ਤੋਂ ਫੌਜੀ ਕਾਰਵਾਈ ਦਾ ਖਤਰਾ ਬਣਿਆ ਹੋਇਆ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਸਾਵਧਾਨੀ ਵਰਤਣ ਤੋਂ ਪਹਿਲਾਂ ਦੇਸ਼ ਛੱਡ ਦੇਣਾ ਚਾਹੀਦਾ ਹੈ।
ਅਮਰੀਕੀ ਵਿਦੇਸ਼ ਵਿਭਾਗ ਦੀ ਰਿਪੋਰਟ 'ਚ ਕਿਹਾ ਗਿਆ ਹੈ, 'ਇਸ ਤਰ੍ਹਾਂ ਦੀਆਂ ਖਬਰਾਂ ਹਨ ਕਿ ਰੂਸ ਦੁਆਰਾ ਯੂਕਰੇਨ 'ਤੇ ਹਮਲਾ ਹੋ ਸਕਦਾ ਹੈ। ਖਾਸ ਤੌਰ 'ਤੇ ਰੂਸ ਦੇ ਕੰਟਰੋਲ ਵਾਲੇ ਕ੍ਰੀਮੀਆ ਅਤੇ ਪੂਰਬੀ ਯੂਕਰੇਨ 'ਚ ਅਨਿਸ਼ਚਿਤਤਾ ਦੀ ਸਥਿਤੀ ਬਣੀ ਹੋਈ ਹੈ।ਯੂਕਰੇਨ, ਜੋ ਕਿ ਸੋਵੀਅਤ ਸੰਘ ਦਾ ਹਿੱਸਾ ਸੀ, ਨਾਲ ਰੂਸ ਦੇ ਸਬੰਧ ਹੁਣ ਸੁਖਾਵੇਂ ਨਹੀਂ ਰਹੇ।
2014 ਵਿੱਚ, ਰੂਸ ਨੇ ਕ੍ਰੀਮੀਆ, ਜਿਸ ਨੂੰ ਰੂਸ ਦਾ ਬੰਦਰਗਾਹ ਸ਼ਹਿਰ ਕਿਹਾ ਜਾਂਦਾ ਹੈ, ਨੂੰ ਆਪਣੇ ਨਾਲ ਮਿਲਾ ਲਿਆ। ਪਰ ਅੱਜ ਵੀ ਦੋਹਾਂ ਦੇਸ਼ਾਂ ਵਿਚਾਲੇ ਫੌਜੀ ਤਣਾਅ ਬਰਕਰਾਰ ਹੈ। ਰੂਸ ਨੇ ਇਸ ਸਮੇਂ ਯੂਕਰੇਨ ਦੀ ਸਰਹੱਦ ਤੇ 1 ਲੱਖ ਦੇ ਕਰੀਬ ਸੈਨਿਕ ਤਾਇਨਾਤ ਕੀਤੇ ਹਨ। ਇਸ ਕਾਰਨ ਤਣਾਅ ਕਾਫੀ ਵੱਧ ਗਿਆ ਹੈ ਅਤੇ ਅਮਰੀਕਾ ਵੀ ਇਸ ਵਿੱਚ ਕੁੱਦ ਗਿਆ ਹੈ।
ਅਮਰੀਕਾ ਦਾ ਕਹਿਣਾ ਹੈ ਕਿ ਜੇਕਰ ਰੂਸ ਨੇ ਯੂਕਰੇਨ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਅਮਰੀਕਾ ਨਾਲ ਮੁਕਾਬਲਾ ਕਰਨਾ ਹੋਵੇਗਾ। ਦਰਅਸਲ ਯੂਕਰੇਨ ਦੇ ਪੱਛਮੀ ਦੇਸ਼ਾਂ ਨਾਲ ਚੰਗੇ ਸਬੰਧ ਹਨ ਅਤੇ ਇਹ ਵੀ ਰੂਸ ਨਾਲ ਵਿਗੜਦੇ ਸਬੰਧਾਂ ਦਾ ਇੱਕ ਕਾਰਨ ਹੈ।