ਬਚ ਕਿਵੇਂ ਗਿਆ : ਰਸ਼ਦੀ ਨੇ ਇਸਲਾਮ 'ਤੇ ਕੀਤਾ ਹਮਲਾ, ਇਸ ਲਈ ਕੀਤਾ ਹਮਲਾ: ਮਤਾਰ

ਮਤਾਰ ਨੇ ਕਿਹਾ ਕਿ, ਮੈਂ ਰਸ਼ਦੀ ਦੇ ਨਾਵਲ ਦੇ ਕੁਝ ਪੰਨੇ ਪੜ੍ਹੇ ਸਨ। ਮੈਂ ਉਸ (ਰਸ਼ਦੀ) ਬਾਰੇ ਸਿਰਫ਼ ਇਹੀ ਕਹਾਂਗਾ ਕਿ ਮੈਂ ਉਸ ਵਿਅਕਤੀ ਨੂੰ ਪਸੰਦ ਨਹੀਂ ਕਰਦਾ।
ਬਚ ਕਿਵੇਂ ਗਿਆ : ਰਸ਼ਦੀ ਨੇ ਇਸਲਾਮ 'ਤੇ ਕੀਤਾ ਹਮਲਾ, ਇਸ ਲਈ ਕੀਤਾ ਹਮਲਾ: ਮਤਾਰ

ਨਿਊਯਾਰਕ ਵਿਚ ਭਾਰਤੀ ਮੂਲ ਦੇ ਬ੍ਰਿਟਿਸ਼-ਅਮਰੀਕੀ ਲੇਖਕ ਸਲਮਾਨ ਰਸ਼ਦੀ 'ਤੇ ਕਾਤਲਾਨਾ ਹਮਲੇ ਦਾ ਦੋਸ਼ੀ ਵਿਅਕਤੀ ਉਸ ਦੇ ਬਚਣ 'ਤੇ ਹੈਰਾਨ ਹੈ। 24 ਸਾਲ ਦੇ ਹਾਦੀ ਮਤਾਰ ਨੇ 12 ਜੁਲਾਈ ਨੂੰ ਸਵੇਰੇ 11 ਵਜੇ ਰਸ਼ਦੀ 'ਤੇ ਚਾਕੂ ਨਾਲ 10-15 ਵਾਰ ਹਮਲਾ ਕੀਤਾ ਸੀ। ਦੋਸ਼ੀ ਮਤਾਰ ਨੇ ਕਿਹਾ- ਜਦੋਂ ਮੈਂ ਸੁਣਿਆ ਕਿ ਉਹ ਬਚ ਗਿਆ ਤਾਂ ਮੈਂ ਹੈਰਾਨ ਰਹਿ ਗਿਆ, ਮੈਂ ਨਹੀਂ ਸੋਚਿਆ ਸੀ ਕਿ ਉਹ ਬਚਣਗੇ।

ਮਤਾਰ ਨੇ ਕਿਹਾ ਕਿ ਮੈਂ ਈਰਾਨ ਦੇ ਧਾਰਮਿਕ ਆਗੂ ਅਯਾਤੁੱਲਾ ਦਾ ਸਨਮਾਨ ਕਰਦਾ ਹਾਂ। ਮੈਨੂੰ ਲੱਗਦਾ ਹੈ ਕਿ ਉਹ ਇੱਕ ਮਹਾਨ ਵਿਅਕਤੀ ਹੈ। ਮੈਂ ਰਸ਼ਦੀ ਦੇ ਨਾਵਲ ਦੇ ਕੁਝ ਪੰਨੇ ਪੜ੍ਹੇ ਸਨ। ਮੈਂ ਉਸ (ਰਸ਼ਦੀ) ਬਾਰੇ ਸਿਰਫ਼ ਇਹੀ ਕਹਾਂਗਾ, ਕਿ ਮੈਂ ਉਸ ਵਿਅਕਤੀ ਨੂੰ ਪਸੰਦ ਨਹੀਂ ਕਰਦਾ। ਮੈਨੂੰ ਨਹੀਂ ਲੱਗਦਾ ਕਿ ਉਹ ਚੰਗਾ ਇਨਸਾਨ ਹੈ। ਉਸਨੇ ਇਸਲਾਮ 'ਤੇ ਹਮਲਾ ਕੀਤਾ। ਉਸਨੇ ਇਸਲਾਮ ਦੇ ਵਿਸ਼ਵਾਸੀਆਂ ਦੇ ਵਿਸ਼ਵਾਸਾਂ 'ਤੇ ਹਮਲਾ ਕੀਤਾ।

ਮਤਾਰ ਸ਼ੀਆ ਕੱਟੜਪੰਥ ਅਤੇ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਦਾ ਹਮਦਰਦ ਹੈ। ਜਾਂਚ ਏਜੰਸੀਆਂ ਇਸ ਐਂਗਲ ਤੋਂ ਜਾਂਚ ਕਰ ਰਹੀਆਂ ਸਨ, ਪਰ ਦੋਸ਼ੀ ਨੇ ਦੱਸਿਆ ਕਿ ਉਹ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਦੇ ਸੰਪਰਕ 'ਚ ਨਹੀਂ ਸੀ। ਉਸ ਨੇ ਇਹ ਹਮਲਾ ਕਿਸੇ ਦੇ ਕਹਿਣ 'ਤੇ ਨਹੀਂ ਕੀਤਾ। ਮਤਾਰ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਟਵੀਟ ਤੋਂ ਪਤਾ ਲੱਗਾ ਹੈ, ਕਿ ਰਸ਼ਦੀ ਚੌਟਾਉਕਾ ਇੰਸਟੀਚਿਊਟ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣਗੇ।

33 ਸਾਲ ਪਹਿਲਾਂ ਰਸ਼ਦੀ ਨੂੰ ਮਾਰਨ ਦਾ ਫਤਵਾ ਜਾਰੀ ਕੀਤਾ ਗਿਆ ਸੀ। ਇਹ ਫਤਵਾ ਉਨ੍ਹਾਂ ਦੀ ਕਿਤਾਬ 'ਦਿ ਸੈਟੇਨਿਕ ਵਰਸੇਜ਼' ਦੇ ਸਬੰਧ 'ਚ ਜਾਰੀ ਕੀਤਾ ਗਿਆ ਸੀ। ਇਸਲਾਮਿਕ ਕੱਟੜਪੰਥੀ ਕਿਤਾਬ ਤੋਂ ਭੜਕ ਗਏ ਸਨ। ਨਿਊਯਾਰਕ 'ਚ ਉਸ 'ਤੇ ਹੋਏ ਹਮਲੇ ਨੂੰ ਇਸ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ ਦੋਸ਼ੀ ਮਤਾਰ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਉਸ ਨੇ ਹਮਲਾ ਕਿਉਂ ਕੀਤਾ ਸੀ।

ਲੇਖਕ ਸਲਮਾਨ ਰਸ਼ਦੀ ਨੇ 34 ਸਾਲ ਪਹਿਲਾਂ ਯਾਨੀ 1988 ਵਿੱਚ ਆਪਣੀ ਕਿਤਾਬ ' ਦਿ ਸੈਟੇਨਿਕ ਵਰਸਿਜ਼' ਲਿਖੀ ਸੀ। ਇਸ ਕਿਤਾਬ ਦੇ ਕਾਰਨ ਸਲਮਾਨ ਰਸ਼ਦੀ 'ਤੇ ਪੈਗੰਬਰ ਦੀ ਬੇਅਦਬੀ ਦਾ ਦੋਸ਼ ਲਗਾਇਆ ਗਿਆ ਸੀ। 1989 ਵਿੱਚ, ਈਰਾਨ ਦੀ ਇਸਲਾਮੀ ਕ੍ਰਾਂਤੀ ਦੇ ਨੇਤਾ, ਅਯਾਤੁੱਲਾ ਖੋਮੇਨੀ ਨੇ ਰਸ਼ਦੀ ਦੇ ਖਿਲਾਫ ਮੌਤ ਦਾ ਫਤਵਾ ਜਾਰੀ ਕੀਤਾ ਸੀ।

Related Stories

No stories found.
logo
Punjab Today
www.punjabtoday.com