ਬ੍ਰਿਟਿਸ਼ ਹੋਮ ਸੈਕਟਰੀ ਨੇ ਬਿਆਨ ਦਿਤਾ ਹੈ ਕਿ ਪਾਕਿਸਤਾਨੀ ਗੋਰਿਆਂ ਨਾਲ ਰੇਪ ਕਰਦੇ ਹਨ। ਬ੍ਰਿਟੇਨ ਦੀ ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਨੇ ਅਜਿਹਾ ਵੱਡਾ ਬਿਆਨ ਦਿੱਤਾ ਹੈ, ਜਿਸ ਕਾਰਨ ਪਾਕਿਸਤਾਨ ਨੂੰ ਅੱਗ ਲੱਗ ਗਈ ਅਤੇ ਉਹ ਭੜਕ ਉੱਠਿਆ ਹੈ।
ਬ੍ਰਿਟੇਨ ਦੀ ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਨੇ ਬਿਆਨ ਦਿੱਤਾ ਹੈ ਕਿ ਪਾਕਿਸਤਾਨੀ ਮੂਲ ਦੇ ਨਾਗਰਿਕ ਗੋਰਿਆਂ ਨਾਲ ਬਲਾਤਕਾਰ ਕਰਦੇ ਹਨ, ਉਨ੍ਹਾਂ ਨੂੰ ਨਸ਼ੇ ਦਿੰਦੇ ਹਨ। ਬ੍ਰਿਟਿਸ਼ ਗ੍ਰਹਿ ਸਕੱਤਰ ਦੇ ਇਸ ਬਿਆਨ ਤੋਂ ਪਾਕਿਸਤਾਨ ਗੁੱਸੇ 'ਚ ਆ ਗਿਆ ਹੈ। ਪਾਕਿਸਤਾਨ ਨੇ ਇਸ ਬਿਆਨ ਨੂੰ 'ਪੱਖਪਾਤੀ' ਕਰਾਰ ਦਿੱਤਾ ਹੈ। ਪਾਕਿਸਤਾਨ ਨੇ ਕਿਹਾ ਕਿ ਇਹ ਬਿਆਨ 'ਜ਼ੇਨੋਫੋਬਿਕ' ਹੈ। ਜ਼ੈਨੋਫੋਬਿਕ ਦਾ ਮਤਲਬ ਹੈ ਵਿਦੇਸ਼ੀਆਂ ਨਾਲ ਪੱਖਪਾਤੀ ਸਲੂਕ ਵਾਲਾ ਬਿਆਨ ਹੈ।
ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਵੀ ਇਸ ਦੇ ਨਤੀਜੇ ਭੁਗਤਣ ਦੀ ਗੱਲ ਕਹੀ ਹੈ। ਬ੍ਰਿਟਿਸ਼ ਸਕੱਤਰ ਦੇ ਬਿਆਨ ਤੋਂ ਬਾਅਦ ਪੂਰੀ ਦੁਨੀਆ 'ਚ ਰਹਿਣ ਵਾਲੇ ਪਾਕਿਸਤਾਨੀ ਮੂਲ ਦੇ ਨਾਗਰਿਕ ਨਿਸ਼ਾਨੇ 'ਤੇ ਆ ਗਏ ਹਨ। ਇਸ ਬਿਆਨ ਤੋਂ ਬਾਅਦ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਪ੍ਰਤੀਕਿਰਿਆ ਦਿੱਤੀ ਹੈ। ਇਸ ਬਿਆਨ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ 'ਇਸ ਤਰ੍ਹਾਂ ਦੀਆਂ ਟਿੱਪਣੀਆਂ ਖਤਰਨਾਕ ਸਾਬਤ ਹੋਣਗੀਆਂ।'
ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਮਤਾਜ਼ ਜ਼ਹਾਰਾ ਬਲੋਚ ਨੇ ਕਿਹਾ ਕਿ ਨੈਸ਼ਨਲ ਸੋਸਾਇਟੀ ਫਾਰ 'ਦਿ ਪ੍ਰੀਵੈਂਸ਼ਨ ਆਫ ਕਰੂਏਲਟੀ ਟੂ ਚਿਲਡਰਨ' (ਐੱਨ.ਐੱਸ.ਪੀ.ਸੀ.ਸੀ.) ਨੇ 'ਬ੍ਰੇਵਰਮੈਨ ਦੇ ਬਾਲ ਅਪਰਾਧ ਅਤੇ ਜਿਨਸੀ ਸ਼ੋਸ਼ਣ ਦੇ ਬਿਆਨ' 'ਤੇ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਸਿਰਫ ਇਕ ਵਿਅਕਤੀ ਹੈ, ਜੋ 'ਬਲਾਤਕਾਰ ਅਤੇ ਸ਼ੋਸ਼ਣ' ਕਰਦਾ ਹੈ। ਇਹ ਕਹਿਣਾ ਕਿ ਉਹ ਉਸ 'ਬੈਕਗ੍ਰਾਉਂਡ' ਤੋਂ ਆਏ ਹਨ' ਪੂਰੀ ਤਰ੍ਹਾਂ ਬਕਵਾਸ ਹੈ। ਅਜਿਹੀਆਂ ਟਿੱਪਣੀਆਂ 'ਨਸਲੀ' ਹੀ ਹੋ ਸਕਦੀਆਂ ਹਨ। ਦਰਅਸਲ, ਬਰਤਾਨਵੀ ਸਕੱਤਰ ਆਪਣੇ ਬੇਬਾਕ ਬਿਆਨਾਂ ਅਤੇ ਪ੍ਰਵਾਸੀਆਂ ਵਿਰੁੱਧ ਸਖ਼ਤ ਰੁਖ਼ ਲਈ ਜਾਣੇ ਜਾਂਦੇ ਹਨ।
ਜਦੋਂ ਉਹ 2020 ਵਿੱਚ ਅਟਾਰਨੀ ਜਨਰਲ ਸੀ, ਉਦੋਂ ਵੀ ਉਸਨੇ ਪ੍ਰਵਾਸੀਆਂ ਵਿਰੁੱਧ ਟਿੱਪਣੀਆਂ ਕੀਤੀਆਂ ਸਨ। ਦੂਜੇ ਪਾਸੇ ਬ੍ਰਿਟੇਨ ਦੇ ਗ੍ਰਹਿ ਸਕੱਤਰ ਦੇ ਬਿਆਨ ਤੋਂ ਬਾਅਦ ਪੀਐੱਮ ਸੁਨਕ ਨੇ ਬਾਲ ਅਪਰਾਧਾਂ ਅਤੇ ਜਿਨਸੀ ਸ਼ੋਸ਼ਣ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਖਿਲਾਫ ਸਖਤ ਸਟੈਂਡ ਲੈਣ ਦੇ ਹੁਕਮ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਅਜਿਹੇ ਅਪਰਾਧਾਂ ਨੂੰ ਰੋਕਣ ਲਈ 'ਸਪੈਸ਼ਲ ਟਾਸਕ ਫੋਰਸ' ਦੇ ਗਠਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲੀ ਤਰਜੀਹ ਹੈ।