
ਦੱਖਣੀ ਅਮਰੀਕਾ ਮਹਾਦੀਪ ਦੇ ਦੇਸ਼ ਬੋਲੀਵੀਆ 'ਚ ਵੱਡਾ ਸਿਆਸੀ ਹੰਗਾਮਾ ਹੋਇਆ। ਬੋਲੀਵੀਆ ਦੀ ਸੰਸਦ 'ਚ ਸੰਸਦ ਮੈਂਬਰਾਂ ਵਿਚਾਲੇ ਜ਼ਬਰਦਸਤ ਲੜਾਈ ਹੋਈ। ਮਹਿਲਾ ਸੰਸਦ ਮੈਂਬਰਾਂ ਨੇ ਇੱਕ ਦੂਜੇ ਦੇ ਵਾਲ ਖਿੱਚੇ। ਇਹ ਘਟਨਾ ਅੰਤਰਰਾਸ਼ਟਰੀ ਮੀਡੀਆ ਦੀਆਂ ਸੁਰਖੀਆਂ ਵਿੱਚ ਆ ਗਈ ਹੈ।
ਰਿਪੋਰਟ ਮੁਤਾਬਕ ਬੋਲੀਵੀਆ ਦੀ ਸੱਤਾਧਾਰੀ ਪਾਰਟੀ ਦੇ ਮੰਤਰੀ ਐਡੁਆਰਡੋ ਡੇਲ ਕੈਸਟੀਲੋ ਦਸੰਬਰ ਵਿੱਚ ਸਾਂਤਾ ਕਰੂਜ਼ ਖੇਤਰ ਦੇ ਗਵਰਨਰ ਦੀ ਗ੍ਰਿਫ਼ਤਾਰੀ ਬਾਰੇ ਰਿਪੋਰਟ ਪੇਸ਼ ਕਰ ਰਹੇ ਸਨ, ਜਦੋਂ ਵਿਰੋਧੀ ਧਿਰ ਦੇ ਆਗੂਆਂ ਨੇ ਸੰਸਦ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਵਿਰੋਧੀ ਧਿਰ ਦੇ ਨੇਤਾਵਾਂ ਖਾਸ ਕਰਕੇ ਮਹਿਲਾ ਸੰਸਦ ਮੈਂਬਰਾਂ ਨੇ ਬੈਨਰ ਲੈ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਜਵਾਬ ਵਿੱਚ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਵੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਸੰਸਦ ਭਵਨ ਵਿੱਚ ਹੀ ਦੋਵੇਂ ਧਿਰਾਂ ਆਪਸ ਵਿੱਚ ਭਿੜ ਗਈਆਂ। ਕੁਝ ਹੀ ਦੇਰ 'ਚ ਸੰਸਦ ਮੈਂਬਰਾਂ ਨੇ ਲੱਤਾਂ ਮਾਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਕੁਝ ਸੰਸਦ ਮੈਂਬਰਾਂ ਨੇ ਦਖਲ ਵੀ ਦਿੱਤਾ, ਜਿਸ ਦੀ ਵੀਡੀਓ ਸਾਹਮਣੇ ਆਈ ਹੈ। ਇੱਥੇ ਵਿਰੋਧੀ ਨੇਤਾਵਾਂ ਨੇ ਬੋਲੀਵੀਆ ਦੇ ਮੰਤਰੀ ਕੈਸਟੀਲੋ ਦੀ ਤਸਵੀਰ ਵਾਲੇ ਬੈਨਰ ਵੀ ਦਿਖਾਏ। ਕਈ ਬੈਨਰਾਂ 'ਤੇ ਲਿਖਿਆ ਹੋਇਆ ਸੀ- ਮਨਿਸਟਰ ਆਫ ਟੈਰਰ, ਮਤਲਬ ਦਹਿਸ਼ਤ ਦਾ ਮੰਤਰੀ। ਅਜਿਹੇ ਪੋਸਟਰਾਂ ਨੂੰ ਦੇਖ ਕੇ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਭੜਕ ਗਏ ਅਤੇ ਉਨ੍ਹਾਂ ਨੇ ਉਥੇ ਹੀ ਉਨ੍ਹਾਂ ਬੈਨਰ ਪਾੜਨੇ ਸ਼ੁਰੂ ਕਰ ਦਿੱਤੇ।
ਸਾਂਤਾ ਕਰੂਜ਼ ਖੇਤਰ ਦੇ ਗਵਰਨਰ ਅਤੇ ਵਿਰੋਧੀ ਧਿਰ ਦੇ ਨੇਤਾ ਲੁਈਸ ਫਰਨਾਂਡੋ ਕੈਮਾਚੋ ਦੀ ਗ੍ਰਿਫਤਾਰੀ 'ਤੇ ਬੋਲੀਵੀਆ ਦੇ ਮੰਤਰੀ ਐਡੁਆਰਡੋ ਡੇਲ ਕਾਸਤੀਲੋ ਨੇ ਸੰਸਦ 'ਚ ਕਿਹਾ ਕਿ ਇਹ ਕਾਨੂੰਨੀ ਕਾਰਵਾਈ ਹੈ। ਉਸੇ ਸਮੇਂ ਜਦੋਂ ਵਿਰੋਧੀ ਸੰਸਦ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੈਸਟੀਲੋ ਨੇ ਉਨ੍ਹਾਂ ਨੂੰ ਕੱਟੜਪੰਥੀ ਅਤੇ ਹਿੰਸਕ ਕਿਹਾ। ਇਸ ਤਰ੍ਹਾਂ ਵਿਵਾਦ ਵਧਦਾ ਗਿਆ। ਇਸ ਤੋਂ ਬਾਅਦ ਕੁਝ ਅਜਿਹਾ ਹੋਇਆ, ਜਿਸ ਦੀ ਉੱਥੋਂ ਦੇ ਲੋਕਾਂ ਨੂੰ ਉਮੀਦ ਨਹੀਂ ਹੋਵੇਗੀ। ਬੋਲੀਵੀਆ ਦਾ ਖੇਤਰਫਲ 1,098,581 ਵਰਗ ਕਿਲੋਮੀਟਰ (424,164 ਵਰਗ ਮੀਲ) ਹੈ। ਖੇਤਰਫਲ ਦੇ ਲਿਹਾਜ਼ ਨਾਲ, ਇਹ ਦੁਨੀਆ ਦਾ 28ਵਾਂ ਸਭ ਤੋਂ ਵੱਡਾ ਦੇਸ਼ ਹੈ ਅਤੇ ਦੱਖਣੀ ਅਮਰੀਕਾ ਦਾ 5ਵਾਂ ਸਭ ਤੋਂ ਵੱਡਾ ਦੇਸ਼ ਹੈ।