ਤਾਈਵਾਨ ਦੇ ਰਾਸ਼ਟਰਪਤੀ ਦੀ ਚੀਨ ਤੇ ਤਿੱਖੀ ਟਿੱਪਣੀ, ਦਬਾਅ ਅੱਗੇ ਨਹੀਂ ਝੁਕਾਂਗੇ

ਚੀਨ ਦਾ ਮੰਨਣਾ ਹੈ, ਕਿ ਤਾਈਵਾਨ ਉਸ ਦਾ ਖੇਤਰ ਹੈ। ਚੀਨ ਦਾ ਕਹਿਣਾ ਹੈ ਕਿ ਲੋੜ ਪੈਣ 'ਤੇ ਉਸ 'ਤੇ ਜ਼ਬਰਦਸਤੀ ਕਬਜ਼ਾ ਕੀਤਾ ਜਾ ਸਕਦਾ ਹੈ।
ਤਾਈਵਾਨ ਦੇ ਰਾਸ਼ਟਰਪਤੀ ਦੀ ਚੀਨ ਤੇ ਤਿੱਖੀ ਟਿੱਪਣੀ, ਦਬਾਅ ਅੱਗੇ ਨਹੀਂ ਝੁਕਾਂਗੇ

ਚੀਨ ਲਗਾਤਾਰ ਦੂਜੇ ਦੇਸ਼ਾਂ ਦੇ ਉੱਤੇ ਕਬਜ਼ਾ ਕਰਨ ਦੀ ਨੀਤੀ ਤੋਂ ਬਾਜ਼ ਨਹੀਂ ਆ ਰਿਹਾ ਹੈ। ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਸ਼ਕਤੀਸ਼ਾਲੀ ਚੀਨ ਦੇ ਦਬਾਅ ਅੱਗੇ ਝੁਕਣ ਲਈ ਤਿਆਰ ਨਹੀਂ ਹੈ। ਉਸ ਨੇ ਚੀਨ ਦੇ ਲਗਾਤਾਰ ਵਧਦੇ ਫੌਜੀ ਅਤੇ ਕੂਟਨੀਤਕ ਦਬਾਅ ਦੇ ਮੱਦੇਨਜ਼ਰ ਆਪਣੀ ਆਜ਼ਾਦੀ ਅਤੇ ਲੋਕਤੰਤਰ ਨੂੰ ਬਰਕਰਾਰ ਰੱਖਣ ਦਾ ਵਾਅਦਾ ਕੀਤਾ ਹੈ।

ਆਪਣੇ ਨਵੇਂ ਸਾਲ ਦੇ ਸੰਬੋਧਨ ਵਿੱਚ, ਰਾਸ਼ਟਰਪਤੀ ਨੇ ਕਿਹਾ, "ਲੋਕਤੰਤਰ ਅਤੇ ਆਜ਼ਾਦੀ ਕੋਈ ਅਪਰਾਧ ਨਹੀਂ ਹੈ ਅਤੇ ਤਾਈਵਾਨ ਹਾਂਗਕਾਂਗ ਦਾ ਸਮਰਥਨ ਕਰਨਾ ਜਾਰੀ ਰੱਖੇਗਾ। ਆਪਣੀ ਚਿੰਤਾ ਦਿਖਾਉਣ ਦੇ ਨਾਲ-ਨਾਲ, ਅਸੀਂ ਆਪਣੀ ਮਿਹਨਤ ਨਾਲ ਪ੍ਰਾਪਤ ਕੀਤੀ ਆਜ਼ਾਦੀ ਦੀ ਕਦਰ ਕਰਾਂਗੇ ਅਤੇ ਲੋਕਤੰਤਰ ਨੂੰ ਮਜ਼ਬੂਤ ​​ਬਣਾਵਾਂਗੇ।

ਤਾਈਵਾਨ ਦੇ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਕਿਹਾ, "ਅਸੀਂ ਤਾਈਵਾਨ ਨੂੰ ਹੋਰ ਬਿਹਤਰ ਬਣਾਵਾਂਗੇ ਅਤੇ ਦੁਨੀਆ ਨੂੰ ਦਿਖਾਵਾਂਗੇ ਕਿ ਲੋਕਤੰਤਰੀ ਤਾਈਵਾਨ ਵਿੱਚ ਤਾਨਾਸ਼ਾਹ ਚੀਨ ਦੇ ਪਰਛਾਵੇਂ ਤੋਂ ਬਾਹਰ ਨਿਕਲਣ ਦੀ ਹਿੰਮਤ ਹੈ ਅਤੇ ਉਹ ਦਬਾਅ ਅੱਗੇ ਨਹੀਂ ਝੁਕੇਗਾ। ਤੁਹਾਨੂੰ ਦੱਸ ਦੇਈਏ ਕਿ ਦਹਾਕਿਆਂ ਤੋਂ ਵੱਖਰੇ ਸ਼ਾਸਨ ਦੇ ਬਾਅਦ ਵੀ ਚੀਨ ਤਾਇਵਾਨ ਨੂੰ ਇੱਕ ਵੱਖਰਾ ਸੂਬਾ ਮੰਨ ਰਿਹਾ ਹੈ।

ਤਾਈਵਾਨ ਨੇ ਅਮਰੀਕਾ ਸਮੇਤ ਹੋਰ ਲੋਕਤੰਤਰੀ ਦੇਸ਼ਾਂ ਨਾਲ ਰਣਨੀਤਕ ਸਬੰਧਾਂ ਨੂੰ ਵਧਾ ਕੇ ਚੀਨੀ ਹਮਲੇ ਦਾ ਮੁਕਾਬਲਾ ਕੀਤਾ ਹੈ। ਚੀਨ ਤਾਇਵਾਨ ਨੂੰ ਜੰਗ ਦੀ ਧਮਕੀ ਵੀ ਦਿੰਦਾ ਰਿਹਾ ਹੈ।ਚੀਨ ਦੇ ਵਧਦੇ ਫੌਜੀ ਅਤੇ ਕੂਟਨੀਤਕ ਦਬਾਅ ਦੇ ਵਿਚਕਾਰ, ਤਾਈਵਾਨ ਦੀ ਰਾਸ਼ਟਰਪਤੀ ਆਪਣੀ ਆਜ਼ਾਦੀ, ਲੋਕਤੰਤਰ ਅਤੇ ਵਿਸ਼ਵ ਨਾਲ ਜੁੜਨ ਲਈ ਸਹਿਮਤੀ ਬਣਾਈ ਰੱਖਣ ਦੀ ਚੁਣੌਤੀ 'ਤੇ ਧਿਆਨ ਕੇਂਦਰਤ ਕਰ ਰਹੀ ਹੈ।

ਤਾਈ ਇੰਗ-ਵੇਨ ਤਾਈਵਾਨ ਨੂੰ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਮੰਨਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਤਾਈਵਾਨ 'ਵਨ ਚਾਈਨਾ' ਦਾ ਹਿੱਸਾ ਨਹੀਂ ਹੈ। ਚੀਨ ਉਸ ਦੇ ਰਵੱਈਏ ਤੋਂ ਨਾਰਾਜ਼ ਹੈ। ਜਦੋਂ ਤੋਂ ਉਹ 2016 ਵਿੱਚ ਸੱਤਾ ਵਿੱਚ ਆਈ ਹੈ, ਚੀਨ ਤਾਈਵਾਨ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਰਿਹਾ ਹੈ।ਚੀਨ ਨੇ ਇਸ ਟਾਪੂ 'ਤੇ ਆਰਥਿਕ, ਫੌਜੀ ਅਤੇ ਕੂਟਨੀਤਕ ਦਬਾਅ ਵੀ ਵਧਾ ਦਿੱਤਾ ਹੈ। ਚੀਨ ਦਾ ਮੰਨਣਾ ਹੈ ਕਿ ਤਾਈਵਾਨ ਉਸ ਦਾ ਖੇਤਰ ਹੈ। ਚੀਨ ਦਾ ਕਹਿਣਾ ਹੈ ਕਿ ਲੋੜ ਪੈਣ 'ਤੇ ਉਸ 'ਤੇ ਜ਼ਬਰਦਸਤੀ ਕਬਜ਼ਾ ਕੀਤਾ ਜਾ ਸਕਦਾ ਹੈ।

Related Stories

No stories found.
logo
Punjab Today
www.punjabtoday.com