ਅੱਜ ਹੈ ਵਿਸ਼ਵ ਅਥਲੈਟਿਕ ਦਿਵਸ

ਵਿਸ਼ਵ ਅਥਲੈਟਿਕ ਦਿਵਸ ਹਰ ਸਾਲ 7 ਮਈ ਨੂੰ ਮਨਾਇਆ ਜਾਂਦਾ ਹੈ।
ਅੱਜ ਹੈ ਵਿਸ਼ਵ ਅਥਲੈਟਿਕ ਦਿਵਸ

ਵਿਸ਼ਵ ਅਥਲੈਟਿਕ ਦਿਵਸ ਹਰ ਸਾਲ 7 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ "ਅੰਤਰਰਾਸ਼ਟਰੀ ਐਸੋਸੀਏਸ਼ਨ ਆੱਫ ਅਥਲੈਟਿਕ ਫੈਡਰੇਸ਼ਨ" ਦੀ ਇੱਕ ਸਮਾਜਿਕ ਜ਼ਿੰਮੇਵਾਰੀ ਪ੍ਰਾਜੈਕਟ "ਅਥਲੈਟਿਕਸ ਫਾੱਰ ਬੈਟਰ ਵਰਲਡ" ਦੇ ਨਾਮ ਨਾਲ ਸਥਾਪਨਾ ਹੋਈ ਸੀ। ਅੰਤਰਰਾਸ਼ਟਰੀ ਐਸੋਸੀਏਸ਼ਨ ਆੱਫ਼ ਅਥਲੈਟਿਕ ਫੈਡਰੇਸ਼ਨਜ਼ ਦਾ ਪੁਰਾਣਾ ਨਾਮ ਅੰਤਰਰਾਸ਼ਟਰੀ ਐਮਚਿਓਰ ਅਥਲੈਟਿਕ ਫੈਡਰੇਸ਼ਨ ਸੀ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਕਾਰਨ ਨੌਜਵਾਨਾਂ ਦੀ ਅਥਲੈਟਿਕਸ ਦੇ ਵਿਚ ਪਾਰਟੀਸਿਪੇਸ਼ਨ ਨੂੰ ਵਧਾਉਣਾ ਹੈ ਅਤੇ ਚੰਗੀ ਸਿਹਤ ਤੇ ਫਿਟਨੈੱਸ ਦੇ ਫਾਇਦਿਆਂ ਬਾਰੇ ਜਾਣੂ ਕਰਵਾਉਣਾ ਹੈ।

ਵਿਸ਼ਵ ਅਥਲੈਟਿਕ ਦਿਵਸ ਦੀ ਮਨਾਏ ਜਾਣ ਦੀ ਸ਼ੁਰੂਆਤ 1996 ਵਿੱਚ ਅੰਤਰਰਾਸ਼ਟਰੀ ਐਸੋਸੀਏਸ਼ਨ ਆੱਫ ਅਥਲੈਟਿਕ ਫੈਡਰੇਸ਼ਨ ਦੇ ਪ੍ਰਧਾਨ, ਪਰਾਈਮੋ ਨੋਬਿਓਲੋ ਦੁਆਰਾ ਕੀਤੀ ਗਈ ਸੀ। ਉਸ ਸਾਲ ਤੋਂ ਲੈ ਕੇ ਹਰ ਸਾਲ ਅੰਤਰਰਾਸ਼ਟਰੀ ਐਸੋਸੀਏਸ਼ਨ ਫਾੱਰ ਅਥਲੈਟਿਕ ਫੈਡਰੇਸ਼ਨ, ਵਰਲਡ ਅਥਲੈਟਿਕ ਫੈਡਰੇਸ਼ਨ, ਅਤੇ ਅੰਤਰਰਾਸ਼ਟਰੀ ਅਥਲੈਟਿਕਸ ਬਾਡੀ ਵੱਲੋਂ ਮਿਲ ਕੇ ਇਸ ਦਿਵਸ ਨੂੰ ਮਨਾਇਆ ਜਾਂਦਾ ਹੈ ਅਤੇ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਜਾਂਦੇ ਹਨ।

ਇਸ ਦਿਵਸ ਦੀ ਮਹੱਤਤਾ ਇਸ ਗੱਲ ਵਿੱਚ ਹੈ ਕਿ ਵਿਸ਼ਵ ਭਰ ਦੀਆਂ ਅਥਲੈਟਿਕ ਫੈਡਰੇਸ਼ਨਾਂ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਫਿੱਟ ਰਹਿਣ ਦੇ ਅਤੇ ਚੰਗੀ ਸਿਹਤ ਰੱਖਣ ਦੇ ਫ਼ਾਇਦੇ ਦਰਸਾਉਂਦੀਆਂ ਹਨ। ਇਸ ਪ੍ਰੋਗਰਾਮ ਦੇ ਜ਼ਰੀਏ ਲੋਕਾਂ ਨੂੰ ਇਹੀ ਸਿਖਾਇਆ ਜਾਂਦਾ ਹੈ ਕਿ ਬੰਦੇ ਨੂੰ ਹਰ ਰੋਜ਼ ਕੁਝ ਸਮਾਂ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ।

ਵਿਸ਼ਵ ਅਥਲੈਟਿਕ ਦਿਵਸ ਵਾਲੇ ਦਿਨ ਸਕੂਲ, ਕਾਲਜ ਅਤੇ ਹੋਰ ਕਈ ਸੰਸਥਾਵਾਂ ਵਿੱਚ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਦਾ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਧਿਆਨ ਕੇਂਦਰਤ ਹੋਵੇ। ਫਿੱਟ ਰਹਿਣ ਤੋਂ ਇਲਾਵਾ ਖੇਡਾਂ ਇਨਸਾਨ ਦੇ ਸਟੈਮਿਨਾ ਬਿਲਡਿੰਗ ਵਿੱਚ ਵੀ ਮਦਦ ਕਰਦੀਆਂ ਹਨ। ਕਿਹਾ ਜਾਂਦਾ ਹੈ ਕਿ ਚੰਗਾ ਮਨ ਚੰਗੀ ਸਿਹਤ ਦੇ ਵਿੱਚ ਹੀ ਹੁੰਦਾ ਹੈ। ਜੇਕਰ ਤੁਸੀਂ ਸਰੀਰਕ ਤੌਰ ਤੇ ਫਿੱਟ ਨਹੀਂ ਹੋ ਤਾਂ ਤੁਹਾਡਾ ਮਨ ਵੀ ਸਹੀ ਨਹੀਂ ਹੋਵੇਗਾ।

ਇਸੇ ਕਾਰਨ ਹੀ ਅੰਤਰਰਾਸ਼ਟਰੀ ਐਸੋਸੀਏਸ਼ਨ ਫਾਰ ਅਥਲੈਟਿਕ ਫੈਡਰੇਸ਼ਨ ਨੇ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣੇ ਸ਼ੁਰੂ ਕੀਤੇ ਤਾਂ ਜੋ ਇਨਸਾਨੀ ਜ਼ਿੰਦਗੀਆਂ ਵਿੱਚ ਫਿਜ਼ੀਕਲ ਐਕਟੀਵਿਟੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾ ਸਕੇ। ਹਾਲਾਂਕਿ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਕਾਰਨ ਲਾਕਡਾਊਨ ਹੋਣ ਕਰਕੇ ਇਸ ਪ੍ਰੋਗਰਾਮਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਮੁਸ਼ਕਿਲਾਂ ਵੀ ਆ ਰਹੀਆਂ ਹਨ। ਬਹੁਤੀਆਂ ਜਗ੍ਹਾਵਾਂ ਤੇ ਸਕੂਲ ਅਤੇ ਕਾਲਜ ਬੰਦ ਹੋਣ ਕਾਰਨ ਅਤੇ ਵਰਕ ਫਰੌਮ ਹੋਮ ਹੋਣ ਕਾਰਨ ਇਸ ਦਿਵਸ ਨੂੰ ਪਿਛਲੇ ਵਰ੍ਹੇ ਮਨਾਇਆ ਨਹੀਂ ਗਿਆ ਸੀ। ਪਰ ਇਸ ਵਰ੍ਹੇ ਵਿਸ਼ਵ ਅਥਲੈਟਿਕਸ ਫੈਡਰੇਸ਼ਨ ਅਤੇ ਅੰਤਰਰਾਸ਼ਟਰੀ ਐਸੋਸੀਏਸ਼ਨ ਆੱਫ ਅਥਲੈਟਿਕ ਫੈਡਰੇਸ਼ਨ ਵੱਲੋਂ ਕਈ ਪ੍ਰੋਗਰਾਮ ਉਲੀਕੇ ਗਏ ਹਨ।

ਦੱਸਣਯੋਗ ਹੈ ਕਿ ਭਾਰਤ ਦੀ ਸਰਵਉੱਚ ਅਥਲੈਟਿਕਸ ਬਾਡੀ "ਅਥਲੈਟਿਕਸ ਫੈਡਰੇਸ਼ਨ ਆੱਫ ਇੰਡੀਆ" ਦੀ ਸਥਾਪਨਾ 1946 ਵਿੱਚ ਹੋਈ ਸੀ ਅਤੇ ਇਹ ਅੰਤਰਰਾਸ਼ਟਰੀ ਐਸੋਸੀਏਸ਼ਨ ਆੱਫ ਅਥਲੈਟਿਕ ਫੈਡਰੇਸ਼ਨ ਤੋਂ ਇਲਾਵਾ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਵੀ ਮੈਂਬਰ ਹੈ। ਇਸ ਦੁਆਰਾ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਮੁਕਾਬਲਿਆਂ ਤੋਂ ਇਲਾਵਾ ਵੱਖ ਵੱਖ ਤਰ੍ਹਾਂ ਦੇ ਜ਼ਿਲ੍ਹਾ ਪੱਧਰੀ ਜੂਨੀਅਰ ਅਥਲੈਟਿਕ ਮੀਟ, ਬੱਚਿਆਂ ਦੀ ਅਥਲੈਟਿਕ ਮੀਟ ਅਤੇ ਹੋਰ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ।

ਵਿਸ਼ਵ ਅਥਲੈਟਿਕ ਦਿਵਸ ਵਾਲੇ ਦਿਨ ਅਸੀਂ ਵੀ ਇਹ ਅਪੀਲ ਕਰਦੇ ਹਾਂ ਕਿ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਅਥਲੈਟਿਕਸ ਦੇ ਤੇ ਵੀ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਸਰੀਰਕ ਤੌਰ ਤੇ ਵੀ ਫਿੱਟ ਰਹਿਣ। ਅਸੀਂ ਸਾਰੇ ਪਾਠਕਾਂ ਨੂੰ ਵੀ ਇਹ ਸਲਾਹ ਦਿੰਦੇ ਹਾਂ ਕਿ ਉਹ ਕਸਰਤ ਕਰਨ ਅਤੇ ਚੰਗੀ ਸਿਹਤ ਮਾਣਨ।

Related Stories

No stories found.
logo
Punjab Today
www.punjabtoday.com