ਅੱਜ ਹੈ ਵਿਸ਼ਵ ਮਧੂਮੱਖੀ ਦਿਵਸ

ਵਿਸ਼ਵ ਮਧੂਮੱਖੀ ਦਿਵਸ ਹਰ ਸਾਲ 20 ਮਈ ਨੂੰ ਮਨਾਇਆ ਜਾਂਦਾ ਹੈ। 20 ਮਈ ਦੇ ਦਿਨ ਦੀ ਚੋਣ ਇਸ ਕਾਰਨ ਕੀਤੀ ਗਈ ਕਿਉਂਕਿ 20 ਮਈ ਨੂੰ ਸਲੋਵੇਨੀਆ ਦੀ ਸਭ ਤੋਂ ਪੁਰਾਣੀ ਮਧੂਮੱਖੀ ਪਾਲਕ ਐਂਟਨ ਜਾਨਸਾ ਦਾ ਜਨਮਦਿਨ ਹੁੰਦਾ ਹੈ।
ਅੱਜ ਹੈ ਵਿਸ਼ਵ ਮਧੂਮੱਖੀ ਦਿਵਸ

ਵਿਸ਼ਵ ਮਧੂਮੱਖੀ ਦਿਵਸ ਹਰ ਸਾਲ 20 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਏ ਜਾਣ ਦੀ ਸ਼ੁਰੂਆਤ ਸਲੋਵੇਨੀਆ ਦੇਸ਼ ਵੱਲੋਂ ਕੀਤੀ ਗਈ ਅਤੇ ਸਲੋਵੇਨੀਆ ਨੇ ਸੰਯੁਕਤ ਰਾਸ਼ਟਰ ਨੂੰ ਵੀ ਗੁਜ਼ਾਰਿਸ਼ ਕੀਤੀ ਸੀ ਕਿ 20 ਮਈ ਨੂੰ ਅੰਤਰਰਾਸ਼ਟਰੀ ਮਧੂਮੱਖੀ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਨੇ ਇਸ ਨੂੰ ਸਵੀਕਾਰ ਕਰਦਿਆਂ 17 ਨਵੰਬਰ 2017 ਨੂੰ ਇੱਕ ਮਤਾ ਪਾਸ ਕੀਤਾ ਜਿਸਤੋਂ ਬਾਅਦ 20 ਮਈ 2018 ਤੋਂ ਲੈ ਕੇ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੈ। 20 ਮਈ ਦੇ ਦਿਨ ਦੀ ਚੋਣ ਇਸ ਕਾਰਨ ਕੀਤੀ ਗਈ ਕਿਉਂਕਿ 20 ਮਈ ਨੂੰ ਸਲੋਵੇਨੀਆ ਦੀ ਸਭ ਤੋਂ ਪੁਰਾਣੀ ਮਧੂਮੱਖੀ ਪਾਲਕ ਐਂਟਨ ਜਾਨਸਾ ਦਾ ਜਨਮਦਿਨ ਹੁੰਦਾ ਹੈ। ਐਂਟਨ ਜਾਨਸਾ 20 ਮਈ 1734 ਨੂੰ ਜਨਮੀ ਸੀ।

ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਇਹ ਹੈ ਕਿ ਸਾਡੇ ਇਕੋਸਿਸਟਮ ਦੇ ਵਿੱਚ ਮਧੂਮੱਖੀਆਂ ਦੇ ਰੋਲ ਨੂੰ ਸਮਝਿਆ ਜਾ ਸਕੇ। ਮਧੂਮੱਖੀਆਂ ਨੂੰ ਧਰਤੀ ਦੇ ਸਭ ਤੋਂ ਮਿਹਨਤੀ ਕ੍ਰੀਏਚਰਜ਼ ਵਿੱਚੋਂ ਇੱਕ ਸਮਝਿਆ ਜਾਂਦਾ ਹੈ ਜਿਨ੍ਹਾਂ ਤੋਂ ਇਨਸਾਨਾਂ ਤੋਂ ਇਲਾਵਾ ਪੌਦਿਆਂ ਅਤੇ ਵਾਤਾਵਰਨ ਨੂੰ ਵੀ ਫਾਇਦਾ ਮਿਲਦਾ ਹੈ। ਮਧੂਮੱਖੀਆਂ ਇੱਕ ਫੁੱਲ ਤੋਂ ਦੂਜੇ ਫੁੱਲ ਤਕ ਪੋਲਨਜ਼ ਕੈਰੀ ਕਰਦੀਆਂ ਹਨ ਜਿਸ ਕਾਰਨ ਬਹੁਤ ਸਾਰੇ ਫਲਾਂ ਅਤੇ ਬੀਜਾਂ ਦੀ ਪੈਦਾਵਾਰ ਹੁੰਦੀ ਹੈ। ਮਧੂਮੱਖੀਆਂ ਨੂੰ ਪੋਲੀਨੇਟਰਜ਼ ਵੀ ਕਿਹਾ ਜਾਂਦਾ ਹੈ। ਪੌਲੀਨੇਟਰਜ਼ ਦੇ ਵਿਚ ਮਧੂਮੱਖੀਆਂ ਤੋਂ ਇਲਾਵਾ ਪੰਛੀ ਅਤੇ ਚਮਗਾਦੜ ਵੀ ਆਉਂਦੇ ਹਨ ਜੋ ਦੁਨੀਆਂ ਦੀ 35 ਫ਼ੀਸਦ ਫ਼ਸਲ ਦੇ ਉੱਤੇ ਫ਼ਰਕ ਪਾਉਂਦੇ ਹਨ ਅਤੇ ਉਨ੍ਹਾਂ ਦੀ ਪ੍ਰੋਡਕਸ਼ਨ ਵਧਾਉਂਦੇ ਹਨ।

ਸਲੋਵੇਨੀਆ ਮਧੂ ਮੱਖੀ ਪਾਲਣ ਦੇ ਵਿੱਚ ਇੱਕ ਵੱਡਾ ਦੇਸ਼ ਹੈ। ਸਲੋਵੇਨੀਆ ਦੇ ਵਿੱਚ ਤਕਰੀਬਨ ਸਾਢੇ ਗਿਆਰਾਂ ਹਜ਼ਾਰ ਮਧੂ ਮੱਖੀ ਪਾਲਕ ਹਨ ਅਤੇ ਦੋ ਲੱਖ ਤੋਂ ਵੀ ਵੱਧ ਮਧੂ ਮੱਖੀਆਂ ਦੀਆਂ ਕਲੋਨੀਆਂ ਹਨ। ਮਧੂ ਮੱਖੀਆਂ ਸ਼ਹਿਦ ਵੀ ਬਣਾਉਂਦੀਆਂ ਹਨ ਅਤੇ ਸਲੋਵੇਨੀਆ ਵਿੱਚ ਸ਼ਹਿਦ ਨੂੰ ਇਕ ਕੁਦਰਤੀ ਖਜ਼ਾਨਾ ਸਮਝਿਆ ਜਾਂਦਾ ਹੈ। ਸਲੋਵੇਨੀਆ ਦੀ ਇਕਾਨਮੀ ਦਾ ਕਾਫ਼ੀ ਹਿੱਸਾ ਮਧੂਮੱਖੀ ਪਾਲਣ ਦੇ ਉੱਤੇ ਚੱਲਦਾ ਹੈ। ਇਸ ਦਿਨ ਨੂੰ ਥੀਮ ਦੇ ਉੱਤੇ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਦਾ ਥੀਮ ਹੈ "ਬੀ ਐਂਗੇਜਡ"।

ਇਸ ਦਿਨ ਨੂੰ ਸੰਯੁਕਤ ਰਾਸ਼ਟਰ ਵੱਲੋਂ ਮਾਨਤਾ ਮਿਲਣ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਦੇਸ਼ ਇਸ ਦਿਨ ਨੂੰ ਮਨਾਉਂਦੇ ਹਨ ਅਤੇ ਆਪਣੇ ਕਿਸਾਨਾਂ ਅਤੇ ਨਾਗਰਿਕਾਂ ਨੂੰ ਮਧੂਮੱਖੀ ਪਾਲਣ ਦੇ ਕਿੱਤੇ ਬਾਰੇ ਜਾਣੂ ਕਰਵਾਉਂਦੇ ਹਨ। ਅੱਜ ਇਸ ਦਿਨ ਦੇ ਮੌਕੇ ਅਸੀਂ ਵੀ ਇਹ ਅਪੀਲ ਕਰਦੇ ਹਾਂ ਕਿ ਸਾਡੇ ਪੰਜਾਬ ਅਤੇ ਭਾਰਤ ਦੇ ਵਿੱਚ ਵੀ ਮਧੂਮੱਖੀ ਪਾਲਣ ਦਾ ਕੰਮ ਬਹੁਤ ਵਧੀਆ ਚੱਲ ਸਕਦਾ ਹੈ ਅਤੇ ਸਾਡੇ ਕਿਸਾਨਾਂ ਨੂੰ ਟਰਡੀਸ਼ਨਲ ਖੇਤੀ ਤੋ ਇਲਾਵਾ ਮਾਡਰਨ ਖੇਤੀ ਦੇ ਰੂਪ ਵਿੱਚ ਮਧੂਮੱਖੀ ਪਾਲਣ ਨੂੰ ਵੀ ਬਤੌਰ ਕਿੱਤਾ ਅਪਨਾਉਣਾ ਚਾਹੀਦਾ ਹੈ। ਪੰਜਾਬ ਵਿਚ ਕਈ ਕਿਸਾਨ ਮਧੂਮੱਖੀ ਪਾਲਣ ਦਾ ਕੰਮ ਕਰ ਰਹੇ ਹਨ ਅਤੇ ਉਹ ਚੰਗੀ ਕਮਾਈ ਵੀ ਕਰ ਰਹੇ ਹਨ। ਇਸ ਲਈ ਸਾਨੂੰ ਅਜਿਹੇ ਕਿੱਤੇ ਨੂੰ ਵੀ ਅਪਨਾਉਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ।

Related Stories

No stories found.
logo
Punjab Today
www.punjabtoday.com