ਅੱਜ ਅੰਤਰ-ਰਾਸ਼ਟਰੀ ਨਰਸ ਦਿਵਸ 12 ਮਈ 'ਤੇ ਵਿਸ਼ੇਸ਼

ਕੌਮਾਂਤਰੀ ਨਰਸ ਦਿਵਸ ਮਨਾਉਣ ਦੀ ਸ਼ੁਰੂਆਤ 1953 ਤੋਂ ਹੋਈ ਸੀ। ਇਸ ਦਿਨ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ।
ਅੱਜ ਅੰਤਰ-ਰਾਸ਼ਟਰੀ ਨਰਸ ਦਿਵਸ 12 ਮਈ 'ਤੇ ਵਿਸ਼ੇਸ਼

ਫਲੋਰੈਂਸ ਨਾਈਟਿੰਗੇਲ ਜਿਸਨੂੰ 'ਲੈਂਪ ਵਾਲੀ ਦੇਵੀ' ਵੀ ਕਹਿਆ ਜਾਂਦਾ ਹੈ ਦਾ ਜਨਮ ਫਲੋਂਰੈਂਸ, ਇਟਲੀ ਵਿੱਚ 12-5-1820 ਨੂੰ ਹੋਇਆ। ਬਚਪਨ ਤੋਂ ਹੀ ਪੜਨ ਲਿਖਣ ਅਤੇ ਸਮਾਜ ਸੇਵਾ ਵੱਲ ਰੁਚੀ ਸੀ।1853 ਵਿੱਚ ਉਸਨੇ ਨਰਸਿੰਗ ਦੀ ਟਰੇਨਿੰਗ ਕੀਤੀ ਅਤੇ ਇੰਗਲੈਂਡ ਦੇ ਇਕ ਹਸਪਤਾਲ ਵਿੱਚ ਕੰਮ ਕਰਨ ਲੱਗੀ।ਹਸਪਤਾਲ ਦੇ ਵਾਰਡਾਂ ਦੀ ਸਫਾਈ, ਰੋਗੀਆਂ ਲਈ ਗਰਮ ਪਾਣੀ,ਪੌਸ਼ਟਿਕ ਭੋਜਨ ਆਦਿ ਦਾ ਖਿਆਲ ਰੱਖਣਾ ਉਸਦਾ ਨਿੱਤ ਨੇਮ ਸੀ।1854 ਵਿੱਚ ਬਰਤਾਨੀਆ ਤੇ ਫਰਾਂਸ ਨੇ ਰੂਸ ਤੇ ਹਮਲਾ ਕਰ ਦਿੱਤਾ।ਜੰਗ ਸ਼ੁਰੂ ਹੋਈ ਤੇ ਵੱਡੀ ਗਿਣਤੀ ਵਿੱਚ ਫੌਜੀ ਜਖ਼ਮੀ ਹੋਏ।ਬਰਤਾਨੀਆ ਸਰਕਾਰ ਨੇ ਫਲੋਂਰੈਂਸ ਦੀ ਅਗਵਾਈ ਹੇਠ ਨਰਸਾਂ ਦੀ ਇਕ ਟੋਲੀ ਤੁਰਕੀ ਜਿਥੇ ਲੜਾਈ ਹੋ ਰਹੀ ਸੀ ਭੇਜੀ।ਹਸਪਤਾਲ ਦੀ ਹਾਲਤ ਬਹੁਤ ਖਸਤਾ ਸੀ ਪਰ ਉਸਨੇ ਦਿਨ ਰਾਤ ਨੀਂਦ ਦੀ ਬਿਨਾ ਪ੍ਰਵਾਹ ਕੀਤੇ ਤੜਫ ਰਹੇ ਫੌਜੀਆਂ ਦੀ ਮਲਮ ਪੱਟੀ ਤੇ ਸੇਵਾ ਕੀਤੀ। ਫੌਜੀਆਂ ਨੇ ਇਸ ਖੁਸ਼ਨੁਮਾ ਔਰਤ ਦਾ ਨਾਂ 'ਲੇਡੀ ਵਿਦ ਦਾ ਲੈਂਪ' ਰੱਖਿਆ।

ਉਸੇ ਸਾਲ 1854 ਵਿੱਚ ਕਰੀਮੀਆ ਦਾ ਯੁੱਧ ਛਿੜ ਗਿਆ ਜਿਥੇ ਫੌਜੀਆਂ ਦਾ ਇਲਾਜ਼ ਨਾ ਕਾਫੀ ਸੀ ਤਾਂ ਯੁੱਧ ਮੰਤਰੀ ਸਿਡਨੀ ਹਰਬਰਟ ਨੇ ਫਲੋਰੈਂਸ ਨੂੰ ਪੱਤਰ ਲਿਖਿਆ ਕਿ ਉਹ ਰਣਭੂਮੀ ਵਿੱਚ ਪਹੁੰਚ ਕੇ ਜਖ਼ਮੀ ਫੌਜੀਆਂ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਲਵੇ।ਉਹ ਉਥੇ ਪਹੁੰਚ ਕੇ ਸਿਰ ਤੇ ਸਫੈਦ ਟੋਪ ਪਾ ਕੇ ਤੇ ਕਾਲਾ ਚੋਲਾ ਪਹਿਨਕੇ ਫੌਜੀਆਂ ਦੀ ਹੱਥ ਵਿੱਚ ਲੈਂਪ ਲੈ ਕੇ ਰਾਤ ਦਿਨ ਮਲਮ ਪੱਟੀ ਤੇ ਸੇਵਾ ਕਰਦੀ।1907 ਵਿੱਚ ਉਸਨੂੰ ਇੰਗਲੈਂਡ ਦੀ ਮਹਾਰਾਣੀ ਨੇ ਨਿਜੀ ਤੌਰ ਤੇ ਬੁਲਾ ਕੇ 'ਆਰਟ ਆਫ ਮੈਰਿਟ' ਅਤੇ 1908 ਵਿੱਚ 'ਫਰੀਡਮ ਆਫ ਦਾ ਸਿਟੀ ਆਫ ਲੰਡਨ' ਦੀ ਉਪਾਧੀ ਦਿਤੀ।ਫਲੋਰੈਂਸ ਨੂੰ ਰੈੱਡ ਕਰਾਸ ਸੁਸਾਇਟੀ ਨੇ 'ਰੈੱਡ ਕਰਾਸ ਅੰਦੋਲਨ' ਦੀ ਆਗੂ ਐਲਾਨਿਆ।ਇਸ ਕਿਤੇ ਵਿੱਚ ਰਹਿੰਦੇ ਹੋਏ ਇਨਾਂ ਨੂੰ ਬਹੁਤ ਸਾਰੇ ਐਵਾਰਡਾਂ ਰਾਇਲ ਰੈਡ ਕਰਾਸ, ਆਡਰ ਆਫ ਮੈਰਿਟ ਆਦਿ ਨਾਲ ਵੀ ਸਨਮਾਨਿਆ ਗਿਆ।13 ਅਗਸਤ 1910 ਵਿੱਚ ਲੈਂਪ ਵਾਲੀ ਦੇਵੀ ਫਲੋਰੈਂਸ ਨਾਈਟਿੰਗੇਲ ਇੰਗਲੈਂਡ ਵਿੱਚ ਸੰਸਾਰ ਨੂੰ ਅਲਵਿਦਾ ਕਹਿ ਗਈ।

ਕੌਮਾਂਤਰੀ ਨਰਸ ਦਿਵਸ ਮਨਾਉਣ ਦੀ ਸ਼ੁਰੂਆਤ 1953 ਤੋਂ ਹੋਈ ਜੋ ਯੂਨਾਈਟਡ ਸਟੇਟਸ ਦੇ ਸਿਹਤ ਸਿਖਿਆ ਵਿਭਾਗ ਦੇ ਇਕ ਅਫਸਰ ਨੇ ਆਪਣੇ ਪੱਧਰ ਤੇ ਕੀਤੀ ਸੀ। ਇੰਟਰਨੈਸ਼ਨਲ ਕੌਂਸਲ ਆਫ ਨਰਸਿਜ਼ ਨੇ 1965 ਵਿੱਚ ਪਹਿਲੀਵਾਰ ਨਰਸਿਜ਼ ਦਿਵਸ ਮਨਾਇਆ।1974 ਤੋਂ ਇਸ ਸੰਸਥਾ ਨੇ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਨੂੰ ਨਰਸਿਜ਼ ਦਿਵਸ ਮਨਾਉਣ ਦੀ ਪ੍ਰਵਾਨਗੀ ਦਿੱਤੀ " ਕਈ ਦੇਸ਼ਾਂ ਵਿੱਚ 2003 ਤੋਂ 6 ਮਈ ਤੋਂ 12 ਮਈ ਤਕ ਨਰਸਿਜ਼ ਹਫਤਾ ਮਨਾਇਆ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ।

ਪੈਰਾਮੈਡੀਕਲ ਕਾਮਿਆਂ ਤੋਂ ਬਿਨਾਂ ਡਾਕਟਰ ਅਧੂਰਾ ਹੈ। ਡਾਕਟਰ ਦੇ ਕਹਿਣ ਤੇ ਨਰਸ ਆਪਣੇ ਵਾਰਡ ਵਿੱਚ ਦਾਖਲ ਮਰੀਜਾਂ ਨੂੰ ਸਮੇਂ ਸਿਰ ਦਵਾਈ ਦਿੰਦੀ ਤੇ ਉਨਾਂ ਦੀ ਸਿਹਤ ਦਾ ਖਿਆਲ ਰੱਖਦੀ ਹੈ।ਮਰੀਜਾਂ ਨਾਲ ਉਸਦਾ ਵਿਹਾਰ ਦੋਸਤਾਨਾ ਹੁੰਦਾ ਹੈ ਜੋ ਜਰੂਰੀ ਵੀ ਹੈ ਕਿਉਕਿ ਦਵਾਈ ਦੇ ਨਾਲ ਹੌਂਸਲਾ ਵੀ ਜਰੂਰੀ ਹੈ।ਜਨਤਕ ਸਿਹਤ ਕੇਂਦਰਾਂ ਵਿਚ ਕੁਝ ਕੁ ਨਰਸਾਂ ਦਾ ਵਿਹਾਰ ਸਦਾ ਸ਼ੱਕ ਦੇ ਘੇਰੇ ਵਿੱਚ ਰਿਹਾ ਹੈ ਕਿਉਕਿ ਇਨਾਂ ਕੇਂਦਰਾਂ ਵਿੱਚ ਜਾਣ ਵਾਲੇ ਮਰੀਜ ਅਨਪੜ੍ਹ ਤੇ ਗਰੀਬ ਹੁੰਦੇ ਹਨ ਉਹ ਇਨਾਂ ਨੂੰ ਟਿਚ ਹੀ ਜਾਣਦੀਆਂ ਹਨ।ਸਿੱਧੇ ਮੂੰਹ ਗੱਲ ਤੱਕ ਨਹੀਂ ਕਰਦੀਆਂ।ਦੇਸ਼ ਵਿੱਚ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ 4 ਲੱਖ ਡਾਕਟਰਾਂ ਤੇ 10 ਲੱਖ ਨਰਸਾਂ ਦੀ ਘਾਟ ਹੈ।ਨਰਸ ਦਿਵਸ ਮੌਕੇ ਤੇ ਨਰਸਾਂ ਨੂੰ ਇਹ ਪ੍ਣ ਕਰਨਾ ਚਾਹੀਦਾ ਹੈ ਕਿ ਉਹ ਆਪਣਾ ਹਰ ਕਾਰਜ ਮਨੁੱਖਤਾ ਦੀ ਸੇਵਾ 'ਚ ਲਾਉਣ ਤੇ ਲੋਕਾਂ ਦੀ ਵੱਧ ਤੋੰ ਵੱਧ ਸੇਵਾ ਕਰਨ।

Related Stories

No stories found.
logo
Punjab Today
www.punjabtoday.com