ਅੱਜ ਹੈ ਵਿਸ਼ਵ ਰੈੱਡ ਕਰਾਸ ਦਿਵਸ

ਵਿਸ਼ਵ ਰੈੱਡ ਕਰਾਸ ਦਿਵਸ ਜਿਸ ਨੂੰ ਰੈੱਡ ਕ੍ਰਿਸੈਂਟ ਦਿਵਸ ਵੀ ਕਿਹਾ ਜਾਂਦਾ ਹੈ ਹਰ ਸਾਲ 8 ਮਈ ਨੂੰ ਮਨਾਇਆ ਜਾਂਦਾ ਹੈ।
ਅੱਜ ਹੈ ਵਿਸ਼ਵ ਰੈੱਡ ਕਰਾਸ ਦਿਵਸ
Updated on
2 min read

ਇਸ ਦਿਨ ਰੈੱਡ ਕਰਾਸ ਦੇ ਸੰਸਥਾਪਕ ਹੈਨਰੀ ਡੁਨੇਟ ਦਾ ਜਨਮ ਦਿਵਸ ਹੁੰਦਾ ਹੈ। ਹੈਨਰੀ ਡੁਨੇਟ ਦਾ ਜਨਮ 8 ਮਈ 1828 ਨੂੰ ਹੋਇਆ ਸੀ। ਹੈਨਰੀ ਡੁਨੇਟ ਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ ਵੀ ਮਿਲਿਆ ਹੋਇਆ ਹੈ। ਇਸ ਦਿਨ ਨੂੰ ਦੁਨੀਆਂ ਦੀਆਂ ਸਾਰੀਆਂ ਰੈੱਡਕ੍ਰਾਸ ਸੁਸਾਇਟੀਆਂ ਵੱਲੋਂ ਮਨਾਇਆ ਜਾਂਦਾ ਹੈ। ਰੈੱਡ ਕਰਾਸ ਸੁਸਾਇਟੀਆਂ ਦੇਸ਼ ਅਤੇ ਦੁਨੀਆਂ ਦੀ ਭਲਾਈ ਵਾਸਤੇ ਕੰਮ ਕਰਦੀਆਂ ਹਨ। ਕਿਤੇ ਕੋਈ ਵੀ ਤ੍ਰਾਸਦੀ ਹੋਵੇ, ਅਕਾਲ ਹੋਵੇ ਜਾਂ ਕੋਈ ਹੜ੍ਹ, ਭੂਚਾਲ ਜਾਂ ਜੰਗ ਵਰਗੇ ਹਾਲਾਤ ਹੋਣ, ਉਨ੍ਹਾਂ ਜਗ੍ਹਾਵਾਂ ਤੇ ਜਾ ਕੇ ਰੈੱਡ ਕਰਾਸ ਸੁਸਾਇਟੀਆਂ ਪੀੜਤਾਂ ਦੀ ਮਦਦ ਕਰਦੀਆਂ ਹਨ।

ਰੈੱਡ ਕਰਾਸ ਦਿਵਸ ਨੂੰ ਪਹਿਲੀ ਵਾਰੀ 8 ਮਈ 1948 ਨੂੰ ਮਨਾਇਆ ਗਿਆ ਸੀ। ਦੂਜੀ ਵਿਸ਼ਵ ਜੰਗ ਵੇਲੇ 1946 ਵਿਚ ਟੋਕੀਓ ਪ੍ਰਪੋਜ਼ਲ ਨੂੰ ਲਾਗੂ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ ਜਾਣਾ ਸ਼ੁਰੂ ਹੋ ਗਿਆ। 1984 ਵਿੱਚ ਵਿੱਚ ਇਸਦਾ ਨਾਮ ਵਿਸ਼ਵ ਰੈੱਡ ਕਰਾਸ ਅਤੇ ਰੈੱਡ ਕ੍ਰਿਸੈਂਟ ਦਿਵਸ ਰੱਖ ਦਿੱਤਾ ਗਿਆ ਸੀ।

ਰੈੱਡ ਕਰਾਸ ਅਤੇ ਰੈੱਡ ਕ੍ਰਿਸੈਂਟ ਮੂਵਮੈਂਟ ਹਿਊਮੈਨਿਟੀ, ਬਿਨਾਂ ਭੇਦਭਾਵ, ਨਿਊਟ੍ਰੈਲਿਟੀ, ਇੰਡੀਪੈਂਡੈਂਸ, ਯੂਨਿਟੀ, ਯੂਨੀਵਰਸੈਲਿਟੀ ਦੇ ਪ੍ਰਿੰਸੀਪਲਾਂ ਉੱਤੇ ਕੰਮ ਕਰਦੀ ਹੈ।

ਹਿਊਮੈਨਿਟੀ ਤੋਂ ਭਾਵ ਹੈ ਕਿ ਰੈੱਡ ਕਰਾਸ ਸੋਸਾਇਟੀ ਦਾ ਮਕਸਦ ਇਹੀ ਹੈ ਕਿ ਜਿੱਥੇ ਵੀ ਕੋਈ ਤਰਾਸਦੀਆਂ ਹਨ ਅਤੇ ਲੋਕ ਪਰੇਸ਼ਾਨ ਹਨ ਉਨ੍ਹਾਂ ਨੂੰ ਉਹ ਖ਼ਤਮ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਹ ਕੰਮ ਸੋਸਾਇਟੀ ਬਿਨਾਂ ਕਿਸੇ ਭੇਦਭਾਵ ਤੋਂ ਕਰਦੀ ਹੈ। ਰੈੱਡ ਕਰਾਸ ਸੋਸਾਇਟੀ ਕੋਈ ਨਾਗਰਿਕਤਾ ਜਾਤੀ ਧਰਮ ਦੇ ਆਧਾਰ ਤੇ ਕਿਸੇ ਨਾਲ ਭੇਦਭਾਵ ਨਹੀਂ ਕਰਦੀ। ਇਹ ਲੋੜਵੰਦਾਂ ਦੀ ਹੀ ਮਦਦ ਕਰਦੀ ਹੈ। ਇੰਡੀਪੈਂਡੈਂਸ ਤੋਂ ਭਾਵ ਹੈ ਕਿ ਸੋਸਾਇਟੀਆਂ ਨੂੰ ਕਿਸੇ ਵੀ ਰਾਜਨੀਤਕ ਪਾਰਟੀ ਜਾਂ ਕੁਝ ਹੋਰ ਸੁਸਾਇਟੀ ਨਾਲ ਜੁੜਨ ਲਈ ਨਹੀਂ ਕਿਹਾ ਜਾਂਦਾ ਹੈ। ਰੈੱਡਕ੍ਰਾਸ ਸੁਸਾਇਟੀਆਂ ਪੂਰੀ ਤਰ੍ਹਾਂ ਨਿਰਪੱਖ ਹੋ ਕੇ ਕੰਮ ਕਰਦੀਆਂ ਹਨ। ਯੂਨਿਟ ਤੋਂ ਭਾਵ ਹੈ ਕਿ ਇਕ ਦੇਸ਼ ਦੇ ਵਿੱਚ ਸਿਰਫ਼ ਇੱਕ ਹੀ ਰੈੱਡ ਕਰਾਸ ਅਤੇ ਰੈੱਡ ਕ੍ਰਿਸੈਂਟ ਹੋਵੇਗੀ। ਉਨ੍ਹਾਂ ਦੀਆਂ ਲੋਕਲ ਲੈਵਲ ਤੇ ਸ਼ਾਖਾਵਾਂ ਜ਼ਰੂਰ ਹੋਣਗੀਆਂ ਪਰ ਉਪਰਲੀ ਅਥਾਰਟੀ ਸਿਰਫ਼ ਇੱਕ ਹੀ ਹੋਵੇਗੀ ਅਤੇ ਉਹ ਸਾਰੇ ਰਲ ਕੇ ਹੀ ਮਾਨਵਤਾ ਦੇ ਅਤੇ ਸਮਾਜ ਭਲਾਈ ਦੇ ਕੰਮ ਕਰਨਗੇ।

ਹਰ ਸਾਲ ਇਸ ਦਿਵਸ ਨੂੰ ਕਿਸੇ ਥੀਮ ਉੱਤੇ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਦਾ ਥੀਮ ਹੈ "ਬੀ ਹਿਊਮਨਕਾਈਂਡ" । ਇਸ ਦਾ ਭਾਵ ਹੈ ਕਿ ਸਾਨੂੰ ਨੇਕੀ ਉੱਤੇ ਕੰਮ ਕਰਨਾ ਚਾਹੀਦਾ, ਭਾਵੇਂ ਉਹ ਕੰਮ ਛੋਟਾ ਹੀ ਕਿਉਂ ਨਾ ਹੋਵੇ। ਰੈੱਡ ਕਰਾਸ ਸੁਸਾਇਟੀ ਇਸ ਗੱਲ ਵਿੱਚ ਵਿਸ਼ਵਾਸ ਕਰਦੀ ਹੈ ਕਿ ਨੇਕੀ ਦੇ ਕੰਮ ਦਾ ਰਿਪਲ ਇਫੈਕਟ ਹੁੰਦਾ ਹੈ, ਅਤੇ ਕੋਈ ਇੱਕ ਕੰਮ ਕਰਦਾ ਹੈ ਉਸ ਨਾਲ ਦੂਜਿਆਂ ਨੂੰ ਵੀ ਇਸ ਤਰ੍ਹਾਂ ਦੇ ਕੰਮ ਕਰਨ ਦੀ ਚਿਣਗ ਜਾਗਦੀ ਹੈ ਅਤੇ ਇਹ ਇਕ ਜਗ੍ਹਾ ਤੋਂ ਦੂਜੀ ਜਗ੍ਹਾ, ਇਕ ਸੂਬੇ ਤੋਂ ਦੂਜੇ ਸੂਬੇ, ਇੱਕ ਦੇਸ਼ ਦੂਜੇ ਦੇਸ਼ ਤਕ ਫੈਲਦੀ ਹੈ।

ਅੱਜ ਵਿਸ਼ਵ ਰੈੱਡ ਕਰਾਸ ਅਤੇ ਰੈੱਡ ਕ੍ਰਿਸੈਂਟ ਦਿਵਸ ਵਾਲੇ ਦਿਨ ਅਸੀਂ ਵੀ ਪ੍ਰਣ ਲਈਏ ਕਿ ਅਸੀਂ ਵੀ ਸਮਾਜ ਵਿੱਚ ਚੰਗੇ ਕੰਮ ਕਰਾਂਗੇ ਅਤੇ ਚੰਗੀ ਸੋਚ ਉੱਤੇ ਪਹਿਰਾ ਦਿਆਂਗੇ।

Related Stories

No stories found.
logo
Punjab Today
www.punjabtoday.com