ਵਰਲਡ ਟੂਰਿਜ਼ਮ ਡੇ : ਬੈਂਕਾਕ ਦੁਨੀਆ ਭਰ ਦੇ ਸੈਲਾਨੀਆਂ ਦੀ ਹੈ ਪਹਿਲੀ ਪਸੰਦ

ਦੁਨੀਆ ਵਿੱਚ ਕੋਰੋਨਾ ਤੋਂ ਬਾਅਦ, ਲੋਕ ਹੌਲੀ-ਹੌਲੀ 'ਹੌਲੀਡੇ' ਮਨਾਉਣ ਲੱਗੇ ਪਏ ਹਨ। ਅੱਜ ਵਿਸ਼ਵ ਸੈਰ-ਸਪਾਟਾ ਦਿਵਸ ਦੇ ਮੌਕੇ 'ਤੇ ਜਾਣਦੇ ਹਾਂ ਦੁਨੀਆ ਦੇ 5 ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਬਾਰੇ।
ਵਰਲਡ ਟੂਰਿਜ਼ਮ ਡੇ : ਬੈਂਕਾਕ ਦੁਨੀਆ ਭਰ ਦੇ ਸੈਲਾਨੀਆਂ ਦੀ ਹੈ ਪਹਿਲੀ ਪਸੰਦ

ਦੁਨੀਆਂ ਭਰ 'ਚ ਅੱਜ ਵਰਲਡ ਟੂਰਿਜ਼ਮ ਡੇ ਮਨਾਇਆ ਜਾ ਰਿਹਾ ਹੈ। ਅੱਜ ਅਸੀਂ ਤੁਹਾਨੂੰ 5 ਅਜਿਹੇ ਟੂਰਿਸਟ ਸਥਾਨ ਦਸਾਂਗੇ, ਜਿਥੇ ਸਭ ਤੋਂ ਵੱਧ ਟੂਰਿਸਟ ਆਉਂਦੇ ਹਨ। ਬੈਂਕਾਕ ਦੁਨੀਆ ਭਰ ਦੇ ਸੈਲਾਨੀਆਂ ਦੀ ਪਹਿਲੀ ਪਸੰਦ ਹੈ।

ਗਲੋਬਲ ਡੈਸਟੀਨੇਸ਼ਨਸ ਸਿਟੀ ਇੰਡੈਕਸ ਦੀ ਰਿਪੋਰਟ ਮੁਤਾਬਕ- ਪਿਛਲੇ ਸਾਲ ਹੀ 2 ਕਰੋੜ ਤੋਂ ਜ਼ਿਆਦਾ ਲੋਕ ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਛੁੱਟੀਆਂ ਮਨਾਉਣ ਆਏ ਸਨ। ਇੱਥੋਂ ਦੇ ਮੰਦਰ ਅਤੇ ਰਾਤ ਦਾ ਜੀਵਨ ਸਭ ਤੋਂ ਸ਼ਾਨਦਾਰ ਹੈ। ਇੰਨਾ ਹੀ ਨਹੀਂ ਇੱਥੇ ਸਿਆਮ ਓਸ਼ੀਅਨ ਵਰਲਡ ਐਕੁਏਰੀਅਮ ਮੌਜੂਦ ਹੈ, ਜੋ ਦੱਖਣ ਪੂਰਬੀ ਏਸ਼ੀਆ ਦਾ ਸਭ ਤੋਂ ਵੱਡਾ ਐਕੁਏਰੀਅਮ ਹੈ। ਇਸ ਤੋਂ ਇਲਾਵਾ, ਸ਼ਹਿਰ ਸਫਾਰੀ ਵਰਲਡ ਦਾ ਵੀ ਘਰ ਹੈ, ਜੋ ਦੁਨੀਆ ਦੀ ਸਭ ਤੋਂ ਵੱਡੀ ਖੁੱਲੀ ਜੰਗਲ ਸਫਾਰੀ ਹੋਣ ਦਾ ਦਾਅਵਾ ਕਰਦਾ ਹੈ।

ਗਲੋਬਲ ਡੈਸਟੀਨੇਸ਼ਨਸ ਸਿਟੀ ਇੰਡੈਕਸ ਦੀ ਸੂਚੀ ਵਿੱਚ ਦੂਜਾ ਸਥਾਨ ਪੈਰਿਸ ਦਾ ਹੈ, ਜਿਸਨੂੰ ਲਾਈਟਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਪੈਰਿਸ ਇਕ ਅਜਿਹਾ ਸ਼ਹਿਰ ਹੈ, ਜਿਸ ਦਾ ਨਾਂ ਕਈ ਫਿਲਮਾਂ ਦੇ ਟਾਈਟਲ ਰੱਖਣ ਲਈ ਵੀ ਵਰਤਿਆ ਗਿਆ ਹੈ। ਪੈਰਿਸ ਕਲਾ ਅਤੇ ਫੈਸ਼ਨ ਦਾ ਇੱਕ ਪ੍ਰਮੁੱਖ ਕੇਂਦਰ ਹੈ। ਪੈਰਿਸ ਵਿੱਚ ਆਈਫਲ ਟਾਵਰ ਅਤੇ ਲੂਵਰ ਮਿਊਜ਼ੀਅਮ ਦੇਖਣ ਲਈ ਜ਼ਰੂਰੀ ਸਥਾਨ ਹਨ।

ਸੈਲਾਨੀਆਂ ਦੀ ਤੀਜੀ ਪਸੰਦ ਲੰਡਨ ਹੈ, ਹਾਂ ਉਹ ਸ਼ਹਿਰ ਜਿਸ ਨੂੰ ਯੂਨੀਵਰਸਲ ਕੈਪੀਟਲ ਦਾ ਦਰਜਾ ਹਾਸਲ ਹੈ। ਲੰਡਨ ਵਿੱਚ ਬਕਿੰਘਮ ਪੈਲੇਸ ਸਭ ਤੋਂ ਪ੍ਰਸਿੱਧ ਸਥਾਨਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਲੰਡਨ ਦੇ ਟਾਵਰ ਬ੍ਰਿਜ ਦੀ ਖੂਬਸੂਰਤੀ ਨੂੰ ਦੇਖਣ ਲਈ ਦੂਰ-ਦੂਰ ਤੋਂ ਸੈਲਾਨੀ ਆਉਂਦੇ ਹਨ। ਇਸ ਤੋਂ ਇਲਾਵਾ ਲੰਡਨ ਦਾ 'ਦਿ ਲੰਡਨ ਆਈ' ਅਤੇ ਬ੍ਰਿਟਿਸ਼ ਮਿਊਜ਼ੀਅਮ ਵੀ ਬਹੁਤ ਮਸ਼ਹੂਰ ਹਨ। ਪਿਛਲੇ ਸਾਲ ਇੱਥੇ 1.90 ਕਰੋੜ ਲੋਕ ਸੈਲਾਨੀਆਂ ਵਜੋਂ ਆਏ ਸਨ।

ਜਦੋਂ ਦੁਬਈ ਦੀ ਗੱਲ ਆਉਂਦੀ ਹੈ, ਸਭ ਤੋਂ ਪਹਿਲਾਂ ਜੋ ਦਿਮਾਗ ਵਿੱਚ ਆਉਂਦਾ ਹੈ, ਉਹ ਹੈ ਬੁਰਜ ਖਲੀਫਾ, ਅਸਮਾਨ ਨੂੰ ਛੂਹਣ ਵਾਲੀ ਇਹ ਇਮਾਰਤ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੈ ਅਤੇ ਸੈਲਾਨੀ ਇਸ ਨੂੰ ਦੇਖਣ ਲਈ ਦੁਬਈ ਜ਼ਰੂਰ ਆਉਂਦੇ ਹਨ। ਬੁਰਜ ਖਲੀਫਾ ਤੋਂ ਇਲਾਵਾ ਇੱਥੇ ਬੁਰਜ ਅਲ ਅਰਬ ਵਰਗਾ ਲਗਜ਼ਰੀ ਹੋਟਲ ਹੈ, ਜੋ ਸਭ ਤੋਂ ਮਹਿੰਗੇ ਹੋਟਲਾਂ ਦੀ ਸੂਚੀ ਵਿੱਚ ਸ਼ਾਮਲ ਹੈ। ਇਸ ਦੇ ਨਾਲ ਹੀ, ਦੁਬਈ ਮਾਲ ਸ਼ਾਪਿੰਗ ਪ੍ਰੇਮੀਆਂ ਲਈ ਇੱਕ ਲਾਜ਼ਮੀ ਸਥਾਨ ਹੈ।

ਪੰਜਵੇਂ ਨੰਬਰ 'ਤੇ ਸਿੰਗਾਪੁਰ ਆਉਂਦਾ ਹੈ, ਭਾਵੇਂ ਇਹ ਏਸ਼ੀਆ ਦਾ ਸਭ ਤੋਂ ਛੋਟਾ ਦੇਸ਼ ਹੋਵੇ, ਪਰ ਸੁੰਦਰਤਾ ਦੇ ਮਾਮਲੇ 'ਚ ਸਭ ਤੋਂ ਉੱਪਰ ਹੈ। ਸ਼ਹਿਰ ਨੂੰ ਦੇਖਣ ਲਈ ਸਭ ਤੋਂ ਸ਼ਾਨਦਾਰ ਸਥਾਨ ਸਿੰਗਾਪੁਰ ਵ੍ਹੀਲ ਹੈ, ਜੋ ਦੁਨੀਆ ਦੇ ਸਭ ਤੋਂ ਉੱਚੇ ਪਹੀਏ ਦਾ ਖਿਤਾਬ ਰੱਖਦਾ ਹੈ। ਦੂਜੇ ਪਾਸੇ ਸਿੰਗਾਪੁਰ ਦਾ ਚਿੜੀਆਘਰ ਵੀ ਕਾਫੀ ਸ਼ਾਨਦਾਰ ਹੈ। ਇੱਥੇ ਜਾਨਵਰਾਂ ਦੀਆਂ 300 ਤੋਂ ਵੱਧ ਕਿਸਮਾਂ ਹਨ। ਇਸ ਤੋਂ ਇਲਾਵਾ ਚਾਈਨਾ ਟਾਊਨ ਅਤੇ ਸਿੰਗਾਪੁਰ ਦੇ ਯੂਨੀਵਰਸਲ ਸਟੂਡੀਓ ਵੀ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ। ਗਲੋਬਲ ਡੈਸਟੀਨੇਸ਼ਨ ਸਿਟੀਜ਼ ਇੰਡੈਕਸ ਮੁਤਾਬਕ ਪਿਛਲੇ ਸਾਲ ਇੱਥੇ 14 ਮਿਲੀਅਨ ਸੈਲਾਨੀ ਆਏ ਸਨ।

Related Stories

No stories found.
logo
Punjab Today
www.punjabtoday.com