
ਆਸਟ੍ਰੇਲੀਆ ਦੀਆਂ ਦੋ ਜੁੜਵਾਂ ਭੈਣਾਂ ਦੀ ਜੋੜੀ ਪੂਰੀ ਦੁਨੀਆ ਵਿਚ ਮਸ਼ਹੂਰ ਹੈ। ਇਨ੍ਹਾਂ ਭੈਣਾਂ ਦਾ ਸਿਰਫ਼ ਇੱਕੋ ਜਿਹਾ ਚਿਹਰਾ ਹੀ ਨਹੀਂ ਹੈ, ਇਹ ਸਭ ਕੁਝ ਇਕੱਠੇ ਕਰਨ ਲਈ ਜਾਣੀਆਂ ਜਾਂਦੀਆਂ ਹਨ। ਇੱਕੋ ਜਿਹੇ ਕੱਪੜੇ ਪਾਉਣ ਤੋਂ ਲੈ ਕੇ ਬਾਥਰੂਮ ਜਾਣ ਤੱਕ, ਦੋਵੇਂ ਭੈਣਾਂ ਸਾਰੇ ਕੰਮ ਮਿਲ ਕੇ ਕਰਦੀਆਂ ਹਨ। ਅਨੋਖੀ ਗੱਲ ਇਹ ਹੈ ਕਿ ਦੋਵੇਂ ਇੱਕੋ ਸਮੇਂ ਗਰਭਵਤੀ ਹੋਣਾ ਚਾਹੁੰਦੀਆਂ ਹਨ ਅਤੇ ਇਸਦੇ ਲਈ ਉਹ ਲਗਾਤਾਰ ਕੋਸ਼ਿਸ਼ਾਂ ਵੀ ਕਰ ਰਹੀਆਂ ਹਨ।
ਇਨ੍ਹਾਂ ਦੋਂਵੇ ਭੈਣਾਂ ਨੂੰ ਅਮਰੀਕੀ ਟੀਵੀ ਚੈਨਲ ਟੀਐਲਸੀ ਦੇ 'ਐਕਸਟ੍ਰੀਮ ਸਿਸਟਰਜ਼' ਨਾਂ ਦੇ ਰਿਐਲਿਟੀ ਸ਼ੋਅ ਵਿੱਚ ਦੇਖਿਆ ਜਾ ਚੁੱਕਾ ਹੈ। ਦੋਂਵੇ , 37, ਪਰਥ ਵਿੱਚ ਰਹਿੰਦੀਆਂ ਹਨ। ਦੋਵੇਂ 2021 ਵਿੱਚ ਇਕੱਠੇ ਗਰਭਵਤੀ ਹੋਣ ਦੀ ਕੋਸ਼ਿਸ਼ ਲਈ ਵਾਇਰਲ ਹੋਇਆ ਸਨ। ਦੋਂਵੇ ਭੈਣਾਂ ਆਪਣੇ ਮੰਗੇਤਰ ਬੇਨ ਬਾਇਰਨ ਤੋਂ ਇਕੱਠਿਆਂ ਗਰਭਵਤੀ ਹੋਣਾ ਚਾਹੁੰਦੀਆਂ ਹਨ।
ਜੁੜਵਾਂ ਹੋਣਾ ਇਸ ਗੱਲ ਵਿੱਚ ਵਿਲੱਖਣ ਹੈ ਕਿ ਜੁੜਵਾਂ ਭੈਣ-ਭਰਾ ਦੇ ਅਨੁਭਵ ਆਮ ਬੱਚਿਆਂ ਨਾਲੋਂ ਵੱਖਰੇ ਹੁੰਦੇ ਹਨ। ਅਕਸਰ ਜਦੋਂ ਉਹ ਇੱਕ ਸਮਾਨ ਪਹਿਰਾਵਾ ਪਹਿਨਦੇ ਹਨ, ਤਾਂ ਲੋਕਾਂ ਲਈ ਉਨ੍ਹਾਂ ਦੀ ਪਛਾਣ ਮੁਸ਼ਕਿਲ ਹੋ ਜਾਂਦੀ ਹੈ । ਐਨਾ ਅਤੇ ਲੂਸੀ ਨੇ ਨਿਊਯਾਰਕ ਪੋਸਟ ਨੂੰ ਦੱਸਿਆ ਕਿ ਕਿਵੇਂ ਉਹ ਆਪਣੇ ਰਿਸ਼ਤੇ ਨੂੰ ਇੱਕ ਵੱਖਰੇ ਪੱਧਰ 'ਤੇ ਲੈ ਜਾ ਰਹੀਆਂ ਹਨ । ਅੰਨਾ ਨੇ ਕਿਹਾ, 'ਜਦੋਂ ਉਹ ਟਾਇਲਟ ਜਾਂਦੀ ਹੈ, ਮੈਂ ਉਸ ਦੇ ਨਾਲ ਜਾਂਦੀ ਹਾਂ। ਜਦੋਂ ਉਹ ਇਸ਼ਨਾਨ ਕਰਨ ਜਾਂਦੀ ਹੈ, ਮੈਂ ਉਸ ਨਾਲ ਇਸ਼ਨਾਨ ਕਰਦੀ ਹਾਂ। ਅਸੀਂ ਕਦੇ ਵੀ ਵੱਖ ਨਹੀਂ ਹੁੰਦੇ।
ਮੈਨੂੰ ਨਹੀਂ ਲੱਗਦਾ ਕਿ ਅਸੀਂ ਇੱਕ ਦੂਜੇ ਤੋਂ ਬਿਨਾਂ ਕੁਝ ਵੀ ਕਰ ਸਕਾਂਗੇ। ਅਸੀਂ ਵਿਛੋੜੇ ਤੋਂ ਡਰਦੇ ਹਾਂ। ਅਸੀਂ ਇੱਕ ਦੂਜੇ ਨਾਲ ਬੰਨ੍ਹੇ ਹੋਏ ਹਾਂ। ਦੋਵੇਂ ਭੈਣਾਂ ਇੱਕੋ ਜਿਹੇ ਕੱਪੜੇ ਪਾਉਂਦੀਆਂ ਹਨ ਅਤੇ ਇੱਕੋ ਜਿਹਾ ਖਾਣਾ ਵੀ ਖਾਂਦੀਆਂ ਹਨ। ਲੂਸੀ ਕਹਿੰਦੀ ਹੈ, 'ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਹੁਣ ਬੱਚੇ ਚਾਹੁੰਦੀਆਂ ਹਾਂ।' ਸਾਡਾ ਸੁਪਨਾ ਇੱਕੋ ਸਮੇਂ ਇਕੱਠੇ ਗਰਭਵਤੀ ਹੋਣ ਦਾ ਹੈ।' ਦੋਵੇਂ ਭੈਣਾਂ ਬੇਨ ਨੂੰ 10 ਸਾਲਾਂ ਤੋਂ ਡੇਟ ਕਰ ਰਹੀਆਂ ਹਨ। ਤਿੰਨਾਂ ਦੀ ਮੁਲਾਕਾਤ ਫੇਸਬੁੱਕ 'ਤੇ ਇਕ ਆਪਸੀ ਦੋਸਤ ਦੇ ਜ਼ਰੀਏ ਹੋਈ ਸੀ। ਲੂਸੀ ਨੇ ਕਿਹਾ ਕਿ ਉਸਨੇ ਪਹਿਲਾਂ ਵੀ ਕਈ ਲੋਕਾਂ ਨੂੰ ਡੇਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਗੱਲ ਨਹੀਂ ਬਣੀ ਕਿਉਂਕਿ ਉਹ ਦੋਵੇਂ ਭੈਣਾਂ ਨੂੰ ਵੱਖ ਕਰਨਾ ਚਾਹੁੰਦੇ ਸਨ ।