ਪੁਤਿਨ ਨਾਟੋ ਦੀ ਇੱਕ ਇੰਚ ਜ਼ਮੀਨ ਨਹੀਂ ਲੈ ਸਕਦਾ ਦੇਵਾਂਗੇ ਜ਼ੋਰਦਾਰ ਜਵਾਬ:ਬਿਡੇਨ

ਬਿਡੇਨ ਨੇ ਆਪਣੇ ਸੰਬੋਧਨ 'ਚ ਕਿਹਾ,''ਅਮਰੀਕਾ ਅਤੇ ਉਸ ਦੇ ਸਹਿਯੋਗੀ ਪੁਤਿਨ ਅਤੇ ਉਸ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ।''
ਪੁਤਿਨ ਨਾਟੋ ਦੀ ਇੱਕ ਇੰਚ ਜ਼ਮੀਨ ਨਹੀਂ ਲੈ ਸਕਦਾ ਦੇਵਾਂਗੇ ਜ਼ੋਰਦਾਰ ਜਵਾਬ:ਬਿਡੇਨ

ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਕਿਸੇ ਨੂੰ ਨਾਟੋ ਦੀ ਜ਼ਮੀਨ ਦਾ ਇਕ ਇੰਚ ਵੀ ਹਥਿਆਉਣ ਨਹੀਂ ਦੇਣਗੇ ਅਤੇ ਇਸ ਦੀ ਰੱਖਿਆ ਕਰਨਗੇ।

ਅਮਰੀਕੀ ਰਾਸ਼ਟਰਪਤੀ ਦੀ ਇਹ ਚਿਤਾਵਨੀ ਪੁਤਿਨ ਵੱਲੋਂ ਯੂਕਰੇਨ ਖਿਲਾਫ ਜੰਗ ਤੇਜ਼ ਕਰਨ ਤੋਂ ਬਾਅਦ ਆਈ ਹੈ। ਉਨ੍ਹਾਂ ਨੇ ਵ੍ਹਾਈਟ ਹਾਊਸ 'ਚ ਇਕ ਸੰਬੋਧਨ 'ਚ ਕਿਹਾ, ''ਅਮਰੀਕਾ ਆਪਣੇ ਨਾਟੋ ਸਹਿਯੋਗੀਆਂ ਦੇ ਨਾਲ ਨਾਟੋ ਖੇਤਰ ਦੇ ਹਰ ਇੰਚ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਦੂਜੇ ਪਾਸੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਭਾਰਤ ਨੇ ਇੱਕ ਵਾਰ ਫਿਰ ਰੂਸ ਨਾਲ ਆਪਣੀ ਦੋਸਤੀ ਦਾ ਰੋਲ ਨਿਭਾਇਆ ਹੈ।

ਭਾਰਤ ਅਤੇ ਚੀਨ ਸਮੇਤ ਚਾਰ ਦੇਸ਼ਾਂ ਨੇ ਅਮਰੀਕਾ ਦੁਆਰਾ ਲਿਆਂਦੇ ਗਏ ਨਿੰਦਾ ਪ੍ਰਸਤਾਵ ਦੇ ਸਮਰਥਨ ਵਿੱਚ ਵੋਟਿੰਗ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ। ਬਿਡੇਨ ਨੇ ਕਿਹਾ, "ਮਿਸਟਰ ਪੁਤਿਨ, ਮੇਰੀ ਗੱਲ ਨੂੰ ਗਲਤ ਨਾ ਸਮਝੋ। ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਮਿਲਟਰੀ ਅਲਾਇੰਸ (ਨਾਟੋ) ਵਿੱਚ ਸ਼ਾਮਲ ਹੋਣ ਲਈ ਅਰਜ਼ੀ ਦਾਖਲ ਕਰ ਰਿਹਾ ਹੈ।

ਬਿਡੇਨ ਨੇ ਆਪਣੇ ਸੰਬੋਧਨ 'ਚ ਕਿਹਾ, ''ਅਮਰੀਕਾ ਅਤੇ ਉਸ ਦੇ ਸਹਿਯੋਗੀ ਪੁਤਿਨ ਅਤੇ ਉਸ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪੁਤਿਨ ਦੀਆਂ ਕਾਰਵਾਈਆਂ ਇਸ ਗੱਲ ਦਾ ਸੰਕੇਤ ਹਨ, ਕਿ ਉਹ ਸੰਘਰਸ਼ ਕਰ ਰਹੇ ਹਨ। ਬਿਡੇਨ ਨੇ ਇਹ ਵੀ ਕਿਹਾ ਕਿ ਉਹ ਅਮਰੀਕਾ ਦੇ ਸਹਿਯੋਗੀਆਂ ਦੇ ਸੰਪਰਕ ਵਿੱਚ ਹਨ। ਉਨ੍ਹਾਂ ਦੋਸ਼ ਲਾਇਆ ਕਿ ਨੋਰਡ ਸਟ੍ਰੀਮ ਪਾਈਪਲਾਈਨ ਜਾਣਬੁੱਝ ਕੇ ਲੀਕ ਕੀਤੀ ਗਈ ਹੈ।

ਪੁਤਿਨ ਨੇ ਸ਼ੁੱਕਰਵਾਰ ਨੂੰ ਰਾਏਸ਼ੁਮਾਰੀ ਦੇ ਆਧਾਰ 'ਤੇ ਯੂਕਰੇਨ ਦੇ ਡੋਨੇਟਸਕ, ਲੁਹਾਨਸਕ, ਖੇਰਸਨ ਅਤੇ ਜ਼ਪੋਰਿਝੀਆ ਖੇਤਰਾਂ ਨੂੰ ਆਪਣੇ ਨਾਲ ਜੋੜਨ ਦਾ ਐਲਾਨ ਕੀਤਾ। ਇਸ ਤੋਂ ਥੋੜ੍ਹੀ ਦੇਰ ਬਾਅਦ ਅਮਰੀਕਾ ਨੇ ਸੈਂਕੜੇ ਰੂਸੀ ਅਧਿਕਾਰੀਆਂ ਅਤੇ ਸੰਸਥਾਵਾਂ 'ਤੇ ਨਵੀਆਂ ਆਰਥਿਕ ਪਾਬੰਦੀਆਂ ਦਾ ਐਲਾਨ ਕੀਤਾ ਹੈ।

ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਵਿੱਚ ਅਮਰੀਕਾ ਅਤੇ ਅਲਬਾਨੀਆ ਦੁਆਰਾ ਪੇਸ਼ ਕੀਤੇ ਗਏ ਇੱਕ ਡਰਾਫਟ ਮਤੇ 'ਤੇ ਵੋਟਿੰਗ ਤੋਂ ਪਰਹੇਜ਼ ਕੀਤਾ, ਜਿਸ ਵਿੱਚ ਰੂਸ ਦੇ "ਗੈਰ-ਕਾਨੂੰਨੀ ਜਨਮਤ ਸੰਗ੍ਰਹਿ" ਅਤੇ ਯੂਕਰੇਨੀ ਖੇਤਰਾਂ 'ਤੇ ਉਸ ਦੇ ਕਬਜ਼ੇ ਦੀ ਨਿੰਦਾ ਕੀਤੀ ਗਈ ਸੀ। ਮਤੇ ਵਿੱਚ ਮੰਗ ਕੀਤੀ ਗਈ ਸੀ, ਕਿ ਰੂਸ ਤੁਰੰਤ ਯੂਕਰੇਨ ਤੋਂ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਵੇ। ਕੌਂਸਲ ਦੇ 15 ਦੇਸ਼ਾਂ ਨੇ ਮਤੇ 'ਤੇ ਵੋਟਿੰਗ ਕਰਨੀ ਸੀ, ਪਰ ਰੂਸ ਨੇ ਇਸ ਦੇ ਖਿਲਾਫ ਵੀਟੋ ਦੀ ਵਰਤੋਂ ਕੀਤੀ, ਜਿਸ ਕਾਰਨ ਮਤਾ ਪਾਸ ਨਹੀਂ ਹੋ ਸਕਿਆ। ਇਸ ਮਤੇ ਦੇ ਸਮਰਥਨ ਵਿਚ 10 ਦੇਸ਼ਾਂ ਨੇ ਵੋਟਿੰਗ ਕੀਤੀ ਅਤੇ ਚਾਰ ਦੇਸ਼ਾਂ ਚੀਨ, ਗੈਬੋਨ, ਭਾਰਤ ਅਤੇ ਬ੍ਰਾਜ਼ੀਲ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ।

Related Stories

No stories found.
logo
Punjab Today
www.punjabtoday.com