
ਅਮਰੀਕੀ ਸੈਨੇਟ ਨੇ ਇਕ ਇਤਹਾਸਿਕ ਫੈਸਲਾ ਲਿਆ ਹੈ। ਅਮਰੀਕੀ ਸੈਨੇਟ ਨੇ ਸੇਮ ਸੈਕਸ ਮੈਰਿਜ ਬਿੱਲ ਪਾਸ ਕਰ ਦਿੱਤਾ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਹੁਣ ਇਸਨੂੰ ਅੰਤਿਮ ਮਨਜ਼ੂਰੀ ਲਈ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਨੂੰ ਭੇਜਿਆ ਜਾਵੇਗਾ। ਇਸ ਤੋਂ ਬਾਅਦ ਰਾਸ਼ਟਰਪਤੀ ਬਿਡੇਨ ਬਿੱਲ 'ਤੇ ਦਸਤਖਤ ਕਰਨਗੇ ਅਤੇ ਇਸਨੂੰ ਕਾਨੂੰਨ ਬਣਾ ਦਿੱਤਾ ਜਾਵੇਗਾ।
ਇਹ ਸਾਰੀ ਪ੍ਰਕਿਰਿਆ ਜਨਵਰੀ ਤੋਂ ਪਹਿਲਾਂ ਪੂਰੀ ਕਰ ਲਈ ਜਾਵੇਗੀ। ਇਸ ਬਿੱਲ ਦੇ ਕਾਨੂੰਨ ਬਣਦੇ ਹੀ ਸਮਲਿੰਗੀ ਵਿਆਹ ਨੂੰ ਮਾਨਤਾ ਮਿਲੇਗੀ। ਦੂਜੇ ਸ਼ਬਦਾਂ ਵਿਚ, ਸਮਲਿੰਗੀ ਵਿਆਹ ਗਲਤ ਨਹੀਂ ਹੋਵੇਗਾ। 2015 'ਚ ਸੁਪਰੀਮ ਕੋਰਟ ਨੇ ਦੇਸ਼ ਭਰ 'ਚ ਇਸ 'ਤੇ ਪਾਬੰਦੀ ਲਗਾ ਦਿੱਤੀ ਸੀ।
ਸੈਨੇਟ 'ਚ ਇਸ ਬਿੱਲ ਦੇ ਪਾਸ ਹੋਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਰਾਸ਼ਟਰਪਤੀ ਜੋਅ ਬਿਡੇਨ ਨੇ ਕਿਹਾ-'ਪਿਆਰ ਪਿਆਰ ਹੁੰਦਾ ਹੈ' ਅਤੇ ਅਮਰੀਕਾ 'ਚ ਰਹਿਣ ਵਾਲੇ ਹਰ ਨਾਗਰਿਕ ਨੂੰ ਉਸ ਵਿਅਕਤੀ ਨਾਲ ਵਿਆਹ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ, ਜਿਸਨੂੰ ਉਹ ਪਿਆਰ ਕਰਦਾ ਹੈ। ਜੂਨ ਵਿੱਚ, ਸੁਪਰੀਮ ਕੋਰਟ ਨੇ ਗਰਭਪਾਤ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਇੱਕ ਫੈਸਲੇ ਨੂੰ ਪਲਟ ਦਿੱਤਾ ਸੀ । ਉਦੋਂ ਤੋਂ ਹੀ ਅਮਰੀਕਾ ਵਿਚ ਲੋਕਾਂ ਨੂੰ ਡਰ ਸੀ, ਕਿ ਸਮਲਿੰਗੀ ਵਿਆਹ ਵੀ ਖ਼ਤਰੇ ਵਿਚ ਪੈ ਸਕਦਾ ਹੈ। ਜਿਸ ਤੋਂ ਬਾਅਦ ਬਿਡੇਨ ਦੀ ਸਰਕਾਰ ਨੇ ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਵਾਲਾ ਇਹ ਬਿੱਲ ਲਿਆਂਦਾ ਸੀ।
ਇਸ ਬਿੱਲ ਨੂੰ ਜੁਲਾਈ 'ਚ ਹਾਊਸ ਆਫ ਰਿਪ੍ਰਜ਼ੈਂਟੇਟਿਵ 'ਚ ਪੇਸ਼ ਕੀਤਾ ਗਿਆ ਸੀ। ਸਦਨ ਨੇ ਫੈਸਲਾ ਕੀਤਾ ਸੀ ਕਿ ਬਿੱਲ ਨੂੰ ਕਾਨੂੰਨ ਦਾ ਰੂਪ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਇਸਨੂੰ 16 ਨਵੰਬਰ ਨੂੰ ਸੈਨੇਟ ਨੂੰ ਭੇਜਿਆ ਗਿਆ ਸੀ। ਬਿੱਲ ਨੂੰ ਪਾਸ ਕਰਨ ਲਈ 100 ਵਿੱਚੋਂ 61 ਮੈਂਬਰਾਂ ਦੀ ਵੋਟ ਦੀ ਲੋੜ ਸੀ। ਰਾਸ਼ਟਰਪਤੀ ਬਿਡੇਨ ਨੂੰ ਸਮਲਿੰਗੀ ਵਿਆਹ ਕਾਨੂੰਨ ਬਣਾਉਣ ਲਈ ਜਨਵਰੀ 2023 ਤੋਂ ਪਹਿਲਾਂ ਬਿੱਲ 'ਤੇ ਦਸਤਖਤ ਕਰਨੇ ਪੈਣਗੇ। ਅਜਿਹਾ ਇਸ ਲਈ ਕਿਉਂਕਿ ਜਨਵਰੀ 'ਚ ਪ੍ਰਤੀਨਿਧੀ ਸਭਾ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਕੰਟਰੋਲ 'ਚ ਆ ਜਾਵੇਗੀ।
ਇਸ ਤੋਂ ਬਾਅਦ ਬਿਡੇਨ ਨੂੰ ਹਰ ਵੱਡਾ ਫੈਸਲਾ ਲੈਣ ਲਈ ਸੰਸਦ 'ਚ ਵਿਰੋਧੀ ਧਿਰ ਯਾਨੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ 'ਤੇ ਭਰੋਸਾ ਕਰਨਾ ਹੋਵੇਗਾ, ਕਿਉਂਕਿ ਪ੍ਰਤੀਨਿਧੀ ਸਭਾ 'ਚ ਜੋ ਵੀ ਪਾਰਟੀ ਜਿੱਤਦੀ ਹੈ, ਉਹੀ ਪਾਰਟੀ ਸੰਸਦ 'ਤੇ ਹਾਵੀ ਹੁੰਦੀ ਹੈ। ਕਾਨੂੰਨ ਬਣਾਉਣ ਵਿਚ ਉਹੀ ਪਾਰਟੀ ਜ਼ਿਆਦਾ ਅਹਿਮ ਭੂਮਿਕਾ ਨਿਭਾਉਂਦੀ ਹੈ। ਭਾਰਤ ਵਿੱਚ ਵੀ ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਇਸ 'ਤੇ ਸਰਕਾਰ ਤੋਂ ਜਵਾਬ ਮੰਗਿਆ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸਮਲਿੰਗੀ ਵਿਆਹ ਦੀ ਇਜਾਜ਼ਤ ਨਾ ਦੇਣਾ ਭੇਦਭਾਵ ਹੈ।