ਮੂਸੇਵਾਲਾ ਤੋਂ ਬਾਅਦ ਮਸ਼ਹੂਰ ਅਮਰੀਕੀ ਰੈਪਰ 'ਟ੍ਰਬਲ' ਦੀ ਗੋਲੀ ਮਾਰ ਕੇ ਹੱਤਿਆ

ਅਟਲਾਂਟਾ ਰੈਪਰ ਟ੍ਰਬਲ ਦੀ ਜਾਰਜੀਆ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਰੈਪਰ ਦੀ ਲਾਸ਼ ਉਨ੍ਹਾਂ ਦੇ ਅਪਾਰਟਮੈਂਟ 'ਚ ਹੀ ਮਿਲੀ ਹੈ।
ਮੂਸੇਵਾਲਾ ਤੋਂ ਬਾਅਦ ਮਸ਼ਹੂਰ ਅਮਰੀਕੀ ਰੈਪਰ 'ਟ੍ਰਬਲ' ਦੀ ਗੋਲੀ ਮਾਰ ਕੇ ਹੱਤਿਆ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਸ਼ਹੂਰ ਅਮਰੀਕੀ ਰੈਪਰ ਟ੍ਰਬਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਹੈ। ਅਟਲਾਂਟਾ ਰੈਪਰ ਟ੍ਰਬਲ ਦੀ ਜਾਰਜੀਆ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਰੈਪਰ ਦੀ ਲਾਸ਼ ਉਨ੍ਹਾਂ ਦੇ ਅਪਾਰਟਮੈਂਟ 'ਚ ਹੀ ਮਿਲੀ ਹੈ।

ਪੁਲਿਸ ਮੁਤਾਬਕ ਰੈਪਰ ਦੇ ਸਰੀਰ 'ਤੇ ਗੋਲੀਆਂ ਦੇ ਨਿਸ਼ਾਨ ਸਨ। ਯੂਐਸ ਮੀਡਿਆ ਦੇ ਅਨੁਸਾਰ, ਰੌਕਡੇਲ ਕਾਉਂਟੀ ਸ਼ੈਰਿਫ ਦੇ ਬੁਲਾਰੇ ਜੇਡੇਡੀਆਹ ਕੈਂਟੀ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਰੈਪਰ ਟ੍ਰਬਲ ਦਾ ਅਸਲੀ ਨਾਮ ਮੈਰੀਅਲ ਸੇਮੋਂਟੇ ਓਰ ਸੀ। 34 ਸਾਲਾ ਰੈਪਰ ਦੀ ਲਾਸ਼ ਐਤਵਾਰ ਤੜਕੇ 3:20 ਵਜੇ ਲੇਕ ਸੇਂਟ ਜੇਮਸ ਅਪਾਰਟਮੈਂਟ 'ਚ ਜ਼ਮੀਨ 'ਤੇ ਪਈ ਮਿਲੀ। ਉਸਦੇ ਸਰੀਰ 'ਤੇ ਗੋਲੀ ਦਾ ਜ਼ਖ਼ਮ ਸੀ।

ਟ੍ਰਬਲ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਸ਼ੈਰਿਫ ਦੇ ਦਫਤਰ ਨੇ ਕਿਹਾ ਹੈ ਕਿ ਇਸ ਕਤਲ ਕੇਸ ਦੇ ਸ਼ੱਕੀ ਮਿਸ਼ੇਲ ਜੋਨਸ ਦੀ ਗ੍ਰਿਫਤਾਰੀ ਦਾ ਵਾਰੰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਅਜੇ ਉਸ ਨੂੰ ਹਿਰਾਸਤ 'ਚ ਲਿਆ ਜਾਣਾ ਬਾਕੀ ਹੈ। ਸ਼ੈਰਿਫ ਦੇ ਦਫਤਰ ਦੇ ਅਨੁਸਾਰ, ਟ੍ਰਬਲ ਇੱਕ "ਮਹਿਲਾ ਦੋਸਤ" ਨੂੰ ਮਿਲਣ ਲਈ ਜਾ ਰਿਹਾ ਸੀ, ਜੋ ਇਮਾਰਤ ਵਿੱਚ ਰਹਿੰਦੀ ਸੀ। ਇਸ ਔਰਤ ਨੂੰ ਹੀ ਝਗੜਾ ਅਤੇ ਕਤਲ ਦਾ ਕਾਰਨ ਦੱਸਿਆ ਜਾ ਰਿਹਾ ਹੈ।

ਉਨ੍ਹਾਂ ਦੇ ਦੇਹਾਂਤ 'ਤੇ ਸੋਗ ਜ਼ਾਹਰ ਕਰਦੇ ਹੋਏ, ਰਿਕਾਰਡਿੰਗ ਕੰਪਨੀ ਡੇਫ ਜੈਮ ਨੇ ਇਕ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ ਕਿ ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਟ੍ਰਬਲ ਦੇ ਬੱਚਿਆਂ, ਪਿਆਰਿਆਂ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ। ਉਸ ਦੇ ਸ਼ਹਿਰ ਲਈ ਇੱਕ ਸੱਚੀ ਆਵਾਜ਼ ਅਤੇ ਉਸ ਭਾਈਚਾਰੇ ਲਈ ਇੱਕ ਪ੍ਰੇਰਣਾ ਜਿਸਨੂੰ ਉਹ ਮਾਣ ਨਾਲ ਪੇਸ਼ ਕਰਦਾ ਸੀ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਦੋ ਗਾਇਕ ਸਿੱਧੂ ਮੂਸੇਵਾਲਾ ਅਤੇ ਕੇ.ਕੇ. ਮੂਸੇਵਾਲਾ ਦੀ ਮੌਤ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਅੱਜ ਵੀ ਦੁਖੀ ਹਨ। ਸਿੱਧੂ ਮੂਸੇਵਾਲਾ ਦੇ ਮਾਮਲੇ 'ਚ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸ ਮੁਤਾਬਕ ਪੰਜਾਬ ਪੁਲਿਸ ਨੇ ਗੋਲੀ ਚਲਾਉਣ ਵਾਲਿਆਂ ਦੀ ਪਛਾਣ ਕਰ ਲਈ ਹੈ। ਇਸ ਦੇ ਨਾਲ ਹੀ ਜੇਕਰ ਕੇਕੇ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੱਸ ਦੇਈਏ ਕਿ ਉਹ 7 ਦਿਨ ਪਹਿਲਾਂ ਕੋਲਕਾਤਾ 'ਚ ਲਾਈਵ ਪਰਫਾਰਮੈਂਸ ਦੇ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਹਸਪਤਾਲ ਪਹੁੰਚਦੇ ਹੀ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੇ ਜਾਣ ਨਾਲ ਪ੍ਰਸ਼ੰਸਕਾਂ ਨੂੰ ਡੂੰਘਾ ਸਦਮਾ ਲੱਗਾ ਹੈ।

Related Stories

No stories found.
logo
Punjab Today
www.punjabtoday.com