
ਦੁਨੀਆਂ ਵਿਚ ਲੋਕਾਂ ਨੂੰ ਅਜੀਬ ਸੋਕ ਹੁੰਦੇ ਹਨ ਅਤੇ ਕਿਹਾ ਜਾਂਦਾ ਹੈ ਕਿ ਸੋਕ ਦੀ ਕੋਈ ਕੀਮਤ ਨਹੀਂ ਹੁੰਦੀ ਹੈ। ਹਰ ਵਿਅਕਤੀ ਨੂੰ ਬੁਢਾਪੇ ਤੋਂ ਡਰ ਲੱਗਦਾ ਹੈ। ਪਰ ਕੁੱਝ ਲੋਕ ਜਵਾਨ ਦਿਖਣ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ। ਕਿਹਾ ਜਾਂਦਾ ਹੈ ਕਿ ਹਰ ਕੋਈ ਜਵਾਨ ਦਿਖਣਾ ਚਾਹੁੰਦਾ ਹੈ ,ਪਰ ਸਮੇਂ ਦੇ ਨਾਲ ਵਿਅਕਤੀ ਦੀ ਜਵਾਨੀ ਜ਼ਰੂਰ ਘਟ ਜਾਂਦੀ ਹੈ।
ਪਰ ਇਸ ਕਹਾਵਤ ਨੂੰ ਇੱਕ ਔਰਤ ਨੇ ਝੂਠਾ ਸਾਬਤ ਕਰ ਦਿੱਤਾ ਹੈ ਅਤੇ ਉਹ 55 ਸਾਲ ਦੀ ਉਮਰ ਵਿੱਚ ਵੀ 30 ਸਾਲ ਦੀ ਲੱਗਦੀ ਹੈ। ਖੁਦ ਨੂੰ ਜਵਾਨ ਦਿਖਾਉਣ ਲਈ ਔਰਤ ਨੇ ਹੱਦ ਹੀ ਪਾਰ ਕਰ ਦਿੱਤੀ ਹੈ। ਮਹਿਲਾ ਨੇ 55 ਸਾਲ ਦੀ ਉਮਰ 'ਚ ਜਵਾਨ ਦਿਖਣ ਲਈ 200 ਤੋਂ ਜ਼ਿਆਦਾ ਪਲਾਸਟਿਕ ਸਰਜਰੀਆਂ ਕਰਵਾਇਆ ਹਨ। ਮਹਿਲਾ ਨੇ ਦੱਸਿਆ ਹੈ ਕਿ 55 ਸਾਲ ਦੀ ਉਮਰ 'ਚ 30 ਸਾਲ ਦੀ ਦਿਖਣ ਲਈ ਮਹਿਲਾ ਹੁਣ ਤੱਕ 8 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰ ਚੁੱਕੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਔਰਤ ਦੇ 6 ਬੱਚੇ ਹਨ, ਫਿਰ ਵੀ ਉਹ ਆਪਣੇ ਲਈ ਇੰਨਾ ਸਮਾਂ ਕੱਢਦੀ ਹੈ।
ਇਸ ਔਰਤ ਦਾ ਨਾਂ ਲੇਸੀ ਵਾਈਲਡ ਹੈ, ਜੋ ਕਿ ਇੱਕ ਟੀਵੀ ਸ਼ਖਸੀਅਤ ਅਤੇ ਮਾਡਲ ਹੈ ਅਤੇ ਅਮਰੀਕਾ ਦੇ ਵਰਜੀਨੀਆ ਦੀ ਵਸਨੀਕ ਹੈ। ਉਹ ਆਪਣੇ ਆਪ ਨੂੰ 'ਮਿਲੀਅਨ ਡਾਲਰ ਬਾਰਬੀ' ਦੱਸਦੀ ਹੈ। 'ਦਿ ਸਨ' ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਔਰਤ ਦਾ ਅਸਲੀ ਨਾਂ ਪੌਲਾ ਥੇਬਰਟ ਹੈ। ਪੌਲਾ ਦਾ ਕਹਿਣਾ ਹੈ ਕਿ ਉਸਦੀ ਉਮਰ ਦੀਆਂ ਔਰਤਾਂ ਉਸ ਨਾਲ ਈਰਖਾ ਕਰਦੀਆਂ ਹਨ ਅਤੇ ਮੁੰਡੇ ਉਸ ਨੂੰ ਡੇਟ ਕਰਨਾ ਚਾਹੁੰਦੇ ਹਨ। ਪਾਉਲਾ ਦੇ ਬੇਟੇ ਦੀ ਉਮਰ ਵੀ 35 ਸਾਲ ਹੈ, ਪਰ ਲੋਕ ਪਾਉਲਾ ਨੂੰ ਸਿਰਫ 30 ਸਾਲ ਦੀ ਹੀ ਮੰਨਦੇ ਹਨ। ਹਾਲਾਂਕਿ 200 ਸਰਜਰੀਆਂ ਤੋਂ ਬਾਅਦ ਹੁਣ ਡਾਕਟਰਾਂ ਨੇ ਪੌਲਾ ਨੂੰ ਸਰਜਰੀ ਨਾ ਕਰਨ ਦੀ ਸਲਾਹ ਦਿੱਤੀ ਹੈ।
ਮਹਿਲਾ ਨੇ ਦੱਸਿਆ ਹੈ ਕਿ ਉਹ 6 ਬੱਚਿਆਂ ਦੀ ਮਾਂ ਹੈ ਅਤੇ 2011 ਵਿੱਚ ਉਸਨੇ ਇੱਕ ਡਾਕੂਮੈਂਟਰੀ ਫਿਲਮ ਵਿੱਚ ਵੀ ਕੰਮ ਕੀਤਾ ਸੀ। ਲੇਸੀ ਨੇ ਦੱਸਿਆ ਕਿ ਉਸਨੇ 24 ਸਾਲ ਦੀ ਉਮਰ 'ਚ ਆਪਣੀ ਪਹਿਲੀ ਸਰਜਰੀ ਕਰਵਾਈ ਸੀ। ਔਰਤ ਨੇ ਦੱਸਿਆ ਹੈ ਕਿ ਉਸਦੇ ਲੜਕੇ ਦੀ ਉਮਰ 35 ਸਾਲ ਹੈ ਅਤੇ ਉਹ ਕੁਆਰਾ ਹੈ। ਔਰਤ ਨੇ ਕਿਹਾ ਕਿ ਉਹ ਹੋਰ ਮੁੰਡਿਆਂ ਨੂੰ ਡੇਟ ਕਰਨ ਲਈ ਤਿਆਰ ਰਹਿੰਦੀ ਹੈ। ਉਸਨੇ ਕਿਹਾ ਕਿ ਜੇਕਰ ਉਸ ਦਾ ਸਰੀਰ ਖਰਾਬ ਦਿਖੇਗਾ ਤਾਂ ਕੋਈ ਵੀ ਉਸਨੂੰ ਪਸੰਦ ਨਹੀਂ ਕਰੇਗਾ ਅਤੇ ਇਸੇ ਲਈ ਉਹ ਆਪਣੇ ਸਰੀਰ ਦਾ ਜ਼ਿਆਦਾ ਧਿਆਨ ਰੱਖਦੀ ਹੈ।