ਤਾਨਾਸ਼ਾਹ ਦੀ ਪੌਪ ਸਟਾਰ ਧੀ ਨੇ ਬਣਾਈ 2 ਹਜ਼ਾਰ ਕਰੋੜ ਦੀ ਜਾਇਦਾਦ, ਹੋਈ ਜੇਲ੍ਹ

ਗੁਲਨਾਰਾ ਨੂੰ ਜਨਤਕ ਫੰਡਾਂ ਵਿੱਚ ਗਬਨ ਕਰਨ ਦੇ ਦੋਸ਼ 'ਚ ਉਮਰ ਕੈਦ (14 ਸਾਲ) ਵਜੋਂ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਪਰ ਮਾਰਚ 2019 'ਚ, ਉਸਨੂੰ ਘਰ ਵਿੱਚ ਨਜ਼ਰਬੰਦੀ ਦੇ ਨਿਯਮਾਂ ਨੂੰ ਤੋੜਨ ਲਈ ਜੇਲ੍ਹ ਭੇਜ ਦਿੱਤਾ ਗਿਆ।
ਤਾਨਾਸ਼ਾਹ ਦੀ ਪੌਪ ਸਟਾਰ ਧੀ ਨੇ ਬਣਾਈ 2 ਹਜ਼ਾਰ ਕਰੋੜ ਦੀ ਜਾਇਦਾਦ, ਹੋਈ ਜੇਲ੍ਹ
Updated on
2 min read

ਇਸਲਾਮ ਕਰੀਮੋਵ ਨੇ 1989 ਤੋਂ 2016 ਤੱਕ, ਰਾਸ਼ਟਰਪਤੀ ਵਜੋਂ ਉਜ਼ਬੇਕਿਸਤਾਨ 'ਤੇ ਰਾਜ ਕੀਤਾ। ਉਸਦੀ ਧੀ ਉਜ਼ਬੇਕਿਸਤਾਨ ਦੀ ਰਾਜਕੁਮਾਰੀ ਗੁਲਨਾਰਾ ਕਰੀਮੋਵ ਕੋਲ 2,000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੋਣ ਦਾ ਪਤਾ ਲੱਗਾ ਹੈ। ਰਾਜਕੁਮਾਰੀ ਇਸ ਸਮੇਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਹੀ ਹੈ।

ਇਸ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਕਿਵੇਂ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਇਸਲਾਮ ਕਰੀਮੋਵ ਦੀ ਵੱਡੀ ਧੀ ਗੁਲਨਾਰਾ ਕਰੀਮੋਵ ਨੇ ਲੰਡਨ ਤੋਂ ਹਾਂਗਕਾਂਗ ਤੱਕ ਲਗਭਗ 2000 ਕਰੋੜ ਰੁਪਏ (240 ਮਿਲੀਅਨ ਅਮਰੀਕੀ ਡਾਲਰ) ਦੀ ਜਾਇਦਾਦ ਬਣਾਈ। ਬੀਬੀਸੀ ਨੇ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਪੌਪ ਸਟਾਰ ਵਜੋਂ ਜਾਣੇ ਜਾਂਦੀ ਉਜ਼ਬੇਕ ਪੈਰਿਸ ਹਿਲਟਨ ਅਤੇ ਗੁਲਨਾਰਾ ਨੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਰਾਹੀਂ ਪ੍ਰਾਪਤ ਕੀਤੇ ਫੰਡਾਂ ਨਾਲ ਕਈ ਘਰ ਅਤੇ ਇੱਕ ਜੈੱਟ ਜਹਾਜ਼ ਖਰੀਦਣ ਲਈ ਬ੍ਰਿਟਿਸ਼ ਕੰਪਨੀਆਂ ਦੀ ਵਰਤੋਂ ਕੀਤੀ।

ਰਿਪੋਰਟ 'ਚ ਬ੍ਰਿਟਿਸ਼ ਕੰਪਨੀਆਂ 'ਤੇ ਭ੍ਰਿਸ਼ਟਾਚਾਰ 'ਚ ਸ਼ਾਮਲ ਹੋਣ ਦਾ ਦੋਸ਼ ਵੀ ਲਗਾਇਆ ਗਿਆ ਹੈ। ਰਿਪੋਰਟ ਕਰੀਮੋਵ ਦੀ ਦੌਲਤ ਦੇ ਸਬੰਧ ਵਿੱਚ ਲੰਡਨ ਅਕਾਊਂਟਿੰਗ ਫਰਮ ਅਤੇ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਦੀ ਭੂਮਿਕਾ ਬਾਰੇ ਨਵੇਂ ਸਵਾਲ ਅਤੇ ਸ਼ੰਕੇ ਖੜ੍ਹੇ ਕਰਦੀ ਹੈ। ਇਹ ਰਿਪੋਰਟ ਲੰਡਨ ਅਤੇ ਇਸ ਦੇ ਆਲੇ-ਦੁਆਲੇ ਪੰਜ ਜਾਇਦਾਦਾਂ 'ਤੇ ਕੇਂਦਰਿਤ ਹੈ, ਜਿਨ੍ਹਾਂ ਦੀ ਕੀਮਤ ਲਗਭਗ 500 ਕਰੋੜ ਰੁਪਏ ਹੈ।

ਇਸ ਰਿਪੋਰਟ ਵਿੱਚ ਅਜਿਹੀਆਂ ਕੰਪਨੀਆਂ ਨੂੰ ਜੁਰਮਾਨਾ ਅਤੇ ਇੱਥੋਂ ਤੱਕ ਕਿ ਸਜ਼ਾ ਦੇਣ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਜਿਸ ਨੇ ਕਰੀਮੋਵ ਨੂੰ ਗੈਰ-ਕਾਨੂੰਨੀ ਢੰਗ ਨਾਲ ਇੰਨੀ ਵੱਡੀ ਜਾਇਦਾਦ ਖਰੀਦਣ ਵਿਚ ਮਦਦ ਕੀਤੀ ਸੀ। ਇੰਨਾ ਹੀ ਨਹੀਂ ਗੁਲਨਾਰਾ ਕਰੀਮੋਵ 'ਤੇ ਅਮਰੀਕਾ 'ਚ ਕਈ ਤਰ੍ਹਾਂ ਦੇ ਧੋਖਾਧੜੀ ਦੇ ਇਲਜ਼ਾਮ ਲੱਗੇ ਹਨ। ਜੇਕਰ ਤੁਸੀਂ ਕਦੇ ਗੁਲਨਾਰਾ ਕਰੀਮੋਵ ਬਾਰੇ ਨਹੀਂ ਸੁਣਿਆ ਹੋਵੇਗਾ, ਤਾਂ ਤੁਹਾਨੂੰ ਦੱਸ ਦੇਈਏ ਕਿ 2005 ਦੇ ਆਸ-ਪਾਸ ਗੁਲਨਾਰਾ ਕਰੀਮੋਵ ਗੁਗੂਸ਼ਾ ਉਜ਼ਬੇਕਿਸਤਾਨ ਵਿੱਚ ਇੱਕ ਪੌਪ ਸਟਾਰ ਦੇ ਰੂਪ ਵਿੱਚ ਮਸ਼ਹੂਰ ਹੋ ਗਈ ਸੀ।

1989 ਤੋਂ 2016 ਤੱਕ, ਇਸਲਾਮ ਕਰੀਮੋਵ ਨੇ ਰਾਸ਼ਟਰਪਤੀ ਵਜੋਂ ਉਜ਼ਬੇਕਿਸਤਾਨ 'ਤੇ ਰਾਜ ਕੀਤਾ। ਉਸ ਨੂੰ ਉਜ਼ਬੇਕਿਸਤਾਨ ਦਾ ਤਾਨਾਸ਼ਾਹ ਵੀ ਕਿਹਾ ਜਾਂਦਾ ਹੈ। ਉਸ ਦੀ ਵੱਡੀ ਧੀ ਗੁਲਨਾਰਾ ਕਰੀਮੋਵ ਪਹਿਲੀ ਮਹਿਲਾ ਪੌਪ ਸਟਾਰ ਵਜੋਂ ਜਾਣੀ ਜਾਂਦੀ ਸੀ। 2016 ਵਿੱਚ ਉਸਦੇ ਪਿਤਾ ਇਸਲਾਮ ਕਰੀਮੋਵ ਦੀ ਮੌਤ ਤੋਂ ਦੋ ਸਾਲ ਪਹਿਲਾਂ, ਗੁਲਨਾਰਾ, 41, ਨੂੰ ਜਨਤਕ ਫੰਡਾਂ ਵਿੱਚ ਗਬਨ ਕਰਨ ਦੇ ਦੋਸ਼ ਵਿੱਚ ਉਮਰ ਕੈਦ (14 ਸਾਲ) ਵਜੋਂ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਪਰ ਤਿੰਨ ਸਾਲ ਬਾਅਦ, ਮਾਰਚ 2019 ਵਿੱਚ, ਉਸਨੂੰ ਘਰ ਵਿੱਚ ਨਜ਼ਰਬੰਦੀ ਦੇ ਨਿਯਮਾਂ ਨੂੰ ਤੋੜਨ ਲਈ ਜੇਲ੍ਹ ਭੇਜ ਦਿੱਤਾ ਗਿਆ। ਉਦੋਂ ਤੋਂ ਉਹ ਜੇਲ੍ਹ ਵਿੱਚ ਹੈ।

Related Stories

No stories found.
logo
Punjab Today
www.punjabtoday.com