ਦੁਨੀਆਂ ਦੇ ਮਹਾਨ ਸਪਿੰਨਰ ਸ਼ੇਨ ਵਾਰਨ ਦਾ ਕੁਝ ਦਿਨਾਂ ਪਹਿਲੇ ਦੇਹਾਂਤ ਹੋ ਗਿਆ ਸੀ। ਮਰਹੂਮ ਆਸਟਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਅਤੇ ਉਨ੍ਹਾਂ ਦੀ ਪ੍ਰੇਮਿਕਾ ਲਿਜ਼ ਹਰਲੇ ਦੀ ਜ਼ਿੰਦਗੀ 'ਤੇ ਇਕ ਵੈੱਬ ਸੀਰੀਜ਼ ਬਣਨ ਵਾਲੀ ਹੈ।
ਸ਼ੇਨ ਵਾਰਨ ਦੇ ਜੀਵਨ 'ਤੇ ਆਧਾਰਿਤ ਇਹ ਮਿੰਨੀ ਸੀਰੀਜ਼ ਅਗਲੇ ਸਾਲ 'ਚੈਨਲ ਨਾਇਨ' 'ਤੇ ਦਿਖਾਈ ਜਾਵੇਗੀ। ਸੀਰੀਜ਼ ਵਿੱਚ ਅਭਿਨੇਤਾ ਦੇ ਜੀਵਨ ਨਾਲ ਸਬੰਧਤ ਵੱਖ-ਵੱਖ ਸਕੈਂਡਲਾਂ ਤੋਂ ਇਲਾਵਾ, ਮੁੱਖ ਫੋਕਸ ਲਿਜ਼ ਹਰਲੇ ਨਾਲ ਉਸਦੇ ਰਿਸ਼ਤੇ 'ਤੇ ਹੋਵੇਗਾ। ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਵਾਰਨ ਦਾ ਰੋਲ ਕੌਣ ਕਰੇਗਾ । ਪਰ ਜੇਕਰ ਖਬਰਾਂ ਦੀ ਮੰਨੀਏ ਤਾਂ ਇਸ ਦੇ ਲਈ 44 ਸਾਲ ਦੇ ਨਿਰਮਾਤਾ ਐਡੀ ਪਰਫੈਕਟ ਰੋਲ ਨਿਭਾ ਸਕਦੇ ਹਨ।
ਇਸ ਤੋਂ ਪਹਿਲਾਂ ਉਹ ਸ਼ੇਨ ਵਾਰਨ: ਦ ਮਿਊਜ਼ੀਕਲ ਵਿੱਚ ਕੰਮ ਕਰ ਚੁੱਕੇ ਹਨ। "ਦ ਕੈਸਲ" ਸਟਾਰ ਸਟੀਫਨ ਕਰੀ ਅਤੇ ਉਸਦਾ ਭਰਾ ਬਰਨਾਰਡ ਕਰੀ ਵੀ ਇਸ ਸੂਚੀ ਵਿੱਚ ਹਨ। ਸਿਮੋਨ ਅਤੇ ਸ਼ੇਨ ਬਚਪਨ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਅਤੇ ਪਸੰਦ ਕਰਦੇ ਸਨ। ਦੋਵਾਂ ਨੇ ਸਾਲ 1995 'ਚ ਵਿਆਹ ਕੀਤਾ ਸੀ। ਦੋਵਾਂ ਦੇ ਤਿੰਨ ਬੱਚੇ ਵੀ ਹਨ। ਉਨ੍ਹਾਂ ਦੇ ਬੱਚਿਆਂ ਦੇ ਨਾਮ ਸਮਰ, ਜੈਕਸਨ ਅਤੇ ਬਰੁਕ ਹਨ। ਸ਼ਾਦੀ ਹੋਣ ਤੋਂ ਬਾਅਦ ਵੀ ਸ਼ੇਨ ਵਾਰਨ ਦੇ ਕਈ ਔਰਤਾਂ ਨਾਲ ਸਬੰਧ ਸਨ।
ਸ਼ੇਨ ਦਾ ਮੰਨਣਾ ਸੀ ਕਿ ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ, ਪਰ ਦੂਜੀਆਂ ਔਰਤਾਂ ਪ੍ਰਤੀ ਆਪਣੇ ਆਕਰਸ਼ਣ ਨੂੰ ਕਾਬੂ ਨਹੀਂ ਕਰ ਸਕਦਾ ਸੀ। ਜਦੋਂ ਸਿਮੋਨ ਨੂੰ ਸ਼ੇਨ ਦੇ ਵਿਆਹ ਤੋਂ ਬਾਹਰਲੇ ਸਬੰਧਾਂ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੇ ਤਲਾਕ ਲੈ ਲਿਆ ਸੀ। ਪੀਪਲ ਵਿਦ ਮਨੀ ਮੈਗਜ਼ੀਨ ਨੇ 2022 ਦੀਆਂ ਟੌਪ ਟੇਨ ਸਭ ਤੋਂ ਵੱਧ ਫੀਸ ਲੈਣ ਵਾਲੀਆਂ ਅਭਿਨੇਤਰੀਆਂ ਵਿੱਚ ਪਹਿਲੇ ਨੰਬਰ 'ਤੇ ਐਲਿਜ਼ਾਬੈਥ ਹਰਲੀ ਦਾ ਨਾਮ ਲਿਆ ਹੈ। ਉਸ ਦੀ ਕੁੱਲ ਕਮਾਈ 600 ਕਰੋੜ ਰੁਪਏ ਤੋਂ ਵੱਧ ਹੋਣ ਦਾ ਅੰਦਾਜ਼ਾ ਹੈ।
ਉਸਨੇ ਇਹ ਆਮਦਨ ਅਪ੍ਰੈਲ 2021 ਤੋਂ ਅਪ੍ਰੈਲ 2022 ਦਰਮਿਆਨ ਕੀਤੀ। ਇਸ ਵਿੱਚ ਉਸ ਦੀਆਂ ਫਿਲਮਾਂ, ਇਸ਼ਤਿਹਾਰਾਂ ਤੋਂ ਹੋਣ ਵਾਲੀ ਕਮਾਈ ਅਤੇ ਮੁਨਾਫੇ ਸ਼ਾਮਲ ਸਨ। ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ 1900 ਕਰੋੜ ਰੁਪਏ ਹੈ। 2017 ਵਿੱਚ, ਸ਼ੇਨ ਵਾਰਨ ਨੇ ਲੰਡਨ ਵਿੱਚ ਇੱਕ ਪੋਰਨ ਸਟਾਰ ਦੇ ਮੂੰਹ 'ਤੇ ਮੁੱਕਾ ਮਾਰਿਆ ਸੀ। ਹਾਲਾਂਕਿ ਬਾਅਦ 'ਚ ਉਸ 'ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ।
2003 ਵਿਚ, ਉਸ ਤੇ ਬਿਹਤਰ ਸਥਿਤੀ ਵਿਚ ਆਉਣ ਲਈ ਪਾਬੰਦੀਸ਼ੁਦਾ ਪਦਾਰਥ ਲੈਣ ਦਾ ਦੋਸ਼ ਲਗਾਇਆ ਗਿਆ ਸੀ। 1994 'ਚ ਉਸ 'ਤੇ ਸੱਟੇਬਾਜ਼ ਨਾਲ ਸੰਪਰਕ ਹੋਣ ਦਾ ਦੋਸ਼ ਲੱਗਾ ਸੀ। ਸਾਲ 2003 'ਚ ਡਰੱਗ ਲੈਣ ਕਾਰਨ ਉਸ 'ਤੇ ਕੁਝ ਸਮੇਂ ਲਈ ਪਾਬੰਦੀ ਲਗਾ ਦਿੱਤੀ ਗਈ ਸੀ। ਕਈ ਅਫੇਅਰ ਤੋਂ ਬਾਅਦ ਪਤਨੀ ਸਿਮੋਨ ਨਾਲ ਉਸਦਾ ਤਲਾਕ ਹੋ ਗਿਆ ਸੀ। ਜਦੋਂ ਐਲਿਜ਼ਾਬੈਥ ਨੂੰ ਉਸ ਦੇ ਦੂਜੇ ਅਫੇਅਰ ਬਾਰੇ ਪਤਾ ਲੱਗਾ ਤਾਂ ਉਸ ਨੇ ਵੀ ਉਸ ਨਾਲ ਸਬੰਧ ਤੋੜ ਲਏ ਸੀ।