ਬੀਤੇ ਦਿਨੀਂ ਐਲਾਨੇ ਗਏ ਪੁਲਿਟਜ਼ਰ ਪੁਰਸਕਾਰਾਂ ਦੇ ਵਿੱਚ ਚਾਰ ਭਾਰਤੀ ਪੱਤਰਕਾਰ ਅਦਨਾਨ ਆਬਿਦੀ, ਸਨਾ ਇਰਸ਼ਾਦ ਮੱਟੂ, ਅਮਿਤ ਦੇਵੇ ਅਤੇ ਦਾਨਿਸ਼ ਸਦੀਕੀ ਨੂੰ ਪੁਲਿਟਜ਼ਰ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਪੁਲਿਟਜ਼ਰ ਪੁਰਸਕਾਰ ਪੱਤਰਕਾਰਤਾ ਦੇ ਖੇਤਰ ਵਿਚ ਅਮਰੀਕਾ ਦਾ ਸਭ ਤੋਂ ਵੱਡਾ ਪੁਰਸਕਾਰ ਮੰਨਿਆ ਜਾਂਦਾ।
ਅਦਨਾਨ ਆਬਿਦੀ, ਸਨਾ ਇਰਸ਼ਾਦ ਮੱਟੂ ਅਤੇ ਅਮਿਤ ਦਵੇ ਨੂੰ ਕੋਰੋਨਾ ਕਾਲ ਦੇ ਵਿਚ ਭਾਰਤ ਵਿਚ ਕੀਤੀ ਕਿ ਫੋਟੋਗ੍ਰਾਫੀ ਲਈ ਇਹ ਐਵਾਰਡ ਦਿੱਤਾ ਗਿਆ ਹੈ ਜਦੋਂਕਿ ਰਾਇਟਰਜ਼ ਦੇ ਫੋਟੋਗ੍ਰਾਫਰ ਦਾਨਿਸ਼ ਸਦੀਕੀ ਨੌੰ ਵੀਹ ਕੋਰੋਨਾ ਕਾਲ ਵਿਚ ਕੀਤੀ ਗਈ ਫੋਟੋਗ੍ਰਾਫੀ ਕਾਰਨ ਇਹ ਪੁਰਸਕਾਰ ਮਿਲਿਆ ਹੈ ਪਰ ਉਨ੍ਹਾਂ ਨੂੰ ਇਹ ਐਵਾਰਡ ਮਰਨ ਉਪਰੰਤ ਮਿਲਿਆ ਹੈ ਕਿਉਂਕਿਲਲ਼ਅਫ਼ਗ਼ਾਨਿਸਤਾਨ ਦੇ ਵਿਚ ਪਿਛਲੇ ਸਾਲ ਤਾਲਿਬਾਨ ਹਮਲੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਦੱਸਣਯੋਗ ਹੈ ਕਿ ਪੁਲਿਟਜ਼ਰ ਪੁਰਸਕਾਰਾਂ ਦਾ ਇਹ ਇੱਕ ਸੌ ਛੇਵਾਂ ਅਡੀਸ਼ਨ ਸੀ। ਪੁਲਿਟਜ਼ਰ ਪੁਰਸਕਾਰ ਹਰ ਸਾਲ ਪੱਤਰਕਾਰੀ, ਲੇਖਣੀ, ਡਰਾਮਾ ਅਤੇ ਸੰਗੀਤ ਦੇ ਖੇਤਰ ਵਿੱਚ ਦਿੱਤੇ ਜਾਂਦੇ ਹਨ। ਪੁਲਿਟਜ਼ਰ ਪੁਰਸਕਾਰਾਂ ਦੀ ਸ਼ੁਰੂਆਤ 1917 ਦੇ ਵਿੱਚ ਜੋਸਫ਼ ਪੁਲਿਟਜ਼ਰ ਦੀ ਇੱਛਾ ਮੁਤਾਬਕ ਹੋਈ ਸੀ। ਜੋਸਫ ਪੁਲਿਟਜ਼ਰ ਨੇ ਵੀ ਬਤੌਰ ਅਖ਼ਬਾਰਾਂ ਦੇ ਪਬਲਿਸ਼ਰ ਬੜਾ ਨਾਮਣਾ ਖੱਟਿਆ ਸੀ। ਹੁਣ ਇਹ ਐਵਾਰਡ ਕੋਲੰਬੀਆ ਯੂਨੀਵਰਸਿਟੀ ਦੀ ਦੇਖ ਰੇਖ ਦੇ ਵਿਚ ਐਲਾਨੇ ਜਾਂਦੇ ਹਨ। ਪੁਲਿਟਜ਼ਰ ਪੁਰਸਕਾਰਾਂ ਦੇ ਜੇਤੂ ਨੂੰ ਪੰਦਰਾਂ ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਅਤੇ ਇਕ ਸਰਟੀਫਿਕੇਟ ਪ੍ਰਦਾਨ ਕੀਤਾ ਜਾਂਦਾ ਹੈ। ਪੱਤਰਕਾਰੀ ਦੇ ਪਬਲਿਕ ਸਰਵਿਸ ਕੈਟੇਗਰੀ ਦੇ ਵਿਜੇਤਾ ਨੂੰ ਗੋਲਡ ਮੈਡਲ ਵੀ ਦਿੱਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਚਾਰ ਭਾਰਤੀਅਾਂ ਤੋਂ ਇਲਾਵਾ ਬਰੇਕਿੰਗ ਨਿਊਜ਼ ਰਿਪੋਰਟਿੰਗ ਲਈ ਮਿਆਮੀ ਹੈਰਾਲਡ ਅਖ਼ਬਾਰ ਦੇ ਕਰਮਚਾਰੀ ਨੂੰ ਪੁਲਿਟਜ਼ਰ ਮਿਲਿਆ ਹੈ ।
ਸਾਰਵਜਨਿਕ ਸੇਵਾ ਦੇ ਖੇਤਰ ਵਿੱਚ ਕੈਪੀਟਲ ਹਿੱਲ ਤੇ ਹੋਏ ਹਮਲੇ ਦੀ ਕਵਰੇਜ ਕਰਨ ਲਈ ਵਾਸ਼ਿੰਗਟਨ ਪੋਸਟ ਨੂੰ ਪੁਲਿਟਜ਼ਰ ਪ੍ਰਾਈਜ਼ ਮਿਲਿਆ ਹੈ।
ਖੋਜੀ ਰਿਪੋਰਟਿੰਗ ਦੇ ਖੇਤਰ ਵਿਚ ਰਬੈਕਾ ਵਲਿੰਗਟਨ ਦੇ ਕੋਰੀ ਜਾਨਸਨ ਅਤੇ ਟੈਂਪਾ ਟਾਈਮਜ਼ ਦੇ ਐਲੀ ਮਰੇ ਨੂੰ ਫਲੋਰਿਡਾ ਦੇ ਬੈਟਰੀ ਰੀਸਾਈਕਲਿੰਗ ਪਲਾਂਟ ਦੇ ਅੰਦਰ ਜ਼ਹਿਰੀਲੇ ਖ਼ਤਰਿਆਂ ਨੂੰ ਉਜਾਗਰ ਕਰਨ ਲਈ ਇਹ ਐਵਾਰਡ ਦਿੱਤਾ ਗਿਆ ਹੈ।
ਰਾਸ਼ਟਰੀ ਤੇ ਅੰਤਰਰਾਸ਼ਟਰੀ ਰਿਪੋਰਟਿੰਗ ਵਾਸਤੇ ਨਿਊਯਾਰਕ ਟਾਈਮਜ਼ ਦੇ ਕਰਮਚਾਰੀਆਂ ਨੂੰ ਇਹ ਪੁਰਸਕਾਰ ਮਿਲਿਆ ਹੈ।
ਫੀਚਰ ਲੇਖਣੀ ਦੇ ਖੇਤਰ ਵਿੱਚ ਦਿ ਐਟਲਾਂਟਿਕ ਦੇ ਜੈਨੀਫਰ ਸੀਨੀਅਰ ਨੂੰ ਇਹ ਪੁਰਸਕਾਰ ਮਿਲਿਆ ਹੈ।
ਇਹ ਪੁਲਿਟਜ਼ਰ ਪੁਰਸਕਾਰ ਕੁੱਲ 21 ਖੇਤਰਾਂ ਵਿੱਚ ਦਿੱਤਾ ਜਾਂਦਾ ਹੈ। ਕੋਲੰਬੀਆ ਯੂਨੀਵਰਸਿਟੀ ਵਿਖੇ ਪੁਲਿਟਜ਼ਰ ਪੁਰਸਕਾਰ ਬੋਰਡ ਬਣਿਆ ਹੋਇਆ ਹੈ ਜੋ ਉਹ ਇਨ੍ਹਾਂ ਇਨਾਮਾਂ ਦੇ ਨਤੀਜੇ ਤੈਅ ਕਰਦਾ ਹੈ ਅਤੇ ਬਾਅਦ ਵਿਚ ਕੋਲੰਬੀਆ ਯੂਨੀਵਰਸਿਟੀ ਦੇ ਪ੍ਰਧਾਨ ਵੱਲੋਂ ਇਹ ਪੁਰਸਕਾਰ ਦਿੱਤੇ ਜਾਂਦੇ ਹਨ।
ਸਾਰੇ ਹੀ ਮਾਣ ਸਨਮਾਨ ਹਾਸਲ ਕਰਨ ਵਾਲੇ ਪੱਤਰਕਾਰਾਂ ਲੇਖਕਾਂ ਅਤੇ ਗੀਤਕਾਰਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ ਇਤਿਹਾਸ ਕਰਦੇ ਹਾਂ ਕਿ ਆਉਣ ਵਾਲੇ ਭਵਿੱਖ ਵਿਚ ਚੰਗੀ ਰਿਪੋਰਟਿੰਗ ਹੋਵੇਗੀ।