ਕੁਆਡ (Quad) ਕੀ ਹੈ? ਅੱਜਕੱਲ੍ਹ ਜਪਾਨ 'ਚ ਚੱਲ ਰਿਹਾ ਹੈ ਕੁਆਡ ਸਮਿੱਟ

ਬੀਤੇ ਦਿਨੀਂ ਕੁਆਡ ਮੀਟਿੰਗ ਦੀ ਸ਼ੁਰੂਆਤ ਹੋਈ ਹੈ ਜਿਸ ਵਿੱਚ ਭਾਰਤ ਦੇ ਪ੍ਰਧਾਨਮੰਤਰੀ ਤੋਂ ਇਲਾਵਾ ਆਸਟ੍ਰੇਲੀਆ, ਜਾਪਾਨ ਦੇ ਪ੍ਰਧਾਨਮੰਤਰੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਹਿੱਸਾ ਲਿਆ ਹੈ।
ਕੁਆਡ (Quad) ਕੀ ਹੈ? ਅੱਜਕੱਲ੍ਹ ਜਪਾਨ 'ਚ ਚੱਲ ਰਿਹਾ ਹੈ ਕੁਆਡ ਸਮਿੱਟ

ਕੁਆਡ ਜਿਸ ਨੂੰ ਕੁਆਡਰੀਲੇਟਰਲ ਸਕਿਉਰਿਟੀ ਡਾਇਲਾਗ ਵੀ ਕਿਹਾ ਜਾਂਦਾ ਹੈ, ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦਰਮਿਆਨ ਇੱਕ ਸਟ੍ਰੈਟੇਜਿਕ ਸਕਿਉਰਿਟੀ ਡਾਇਲਾਗ ਹੈ। ਇਸ ਦੀ ਸ਼ੁਰੂਆਤ 2007 ਦੇ ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਦੁਆਰਾ ਕੀਤੀ ਗਈ ਸੀ। ਉਸ ਸਮੇਂ ਇਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਆਸਟਰੇਲੀਆ ਦੇ ਜਾਨ ਹੌਵਰਡ ਅਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਡਿੱਕ ਚੇਨੀ ਸਨ। ਇਸ ਦੀ ਸ਼ੁਰੂਆਤ ਦੇ ਨਾਲ ਇੱਕ ਜੁਆਇੰਟ ਮਿਲਟਰੀ ਐਕਸਰਸਾਈਜ਼ ਮਾਲਾਬਾਰ ਵੀ ਕੀਤੀ ਗਈ ਸੀ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਕੇਵਿਨ ਰੁੱਡ ਵੱਲੋਂ ਕੁਆਡ ਵਿਚੋਂ ਆਸਟ੍ਰੇਲੀਆ ਦਾ ਸਮਰਥਨ ਵਾਪਸ ਲੈਣ ਤੋਂ ਬਾਅਦ ਇੱਕ ਵਾਰ ਕੁਆਡ ਖ਼ਤਮ ਹੋ ਗਿਆ ਸੀ ਪਰ 2017 ਦੇ ਆਸੀਆਨ ਸਮਿੱਟ ਦੌਰਾਨ ਦੁਬਾਰਾ ਇਨ੍ਹਾਂ ਚਾਰਾਂ ਦੇਸ਼ਾਂ ਵੱਲੋਂ ਇਸ ਅਲਾਇੰਸ ਦੀ ਸ਼ੁਰੁਆਤ ਕੀਤੀ ਗਈ ਤਾਂ ਜੋ ਚੀਨ ਨੂੰ ਇੰਡੋ ਪੈਸੇਫਿਕ ਖੇਤਰ ਵਿਚੋਂ ਵਧਣ ਤੋਂ ਰੋਕਿਆ ਜਾ ਸਕੇ।

ਇਸ ਦੀ ਸ਼ੁਰੂਆਤ ਕਰਨ ਦਾ ਮੁੱਖ ਕਾਰਨ ਚੀਨ ਵੱਲੋਂ ਇੰਡੋ ਪੈਸੇਫਿਕ ਖੇਤਰ ਵਿੱਚ ਕੀਤਾ ਜਾ ਰਿਹਾ ਵਾਧਾ ਸੀ। ਚੀਨ ਨੇ ਕੁਆਡਰੀਲੇਟਰਲ ਸਕਿਉਰਿਟੀ ਡਾਇਲਾਗ ਦਾ ਵਿਰੋਧ ਕੀਤਾ ਸੀ ਅਤੇ ਇਸ ਨੂੰ ਏਸ਼ੀਅਨ ਨਾਟੋ ਕਿਹਾ ਸੀ।

ਕੁਆਰਡ ਦੇ ਚਾਰ ਪਾਰਟਨਰ ਦੇਸ਼ ਆਪਣੇ ਲੀਡਰਾਂ, ਵਿਦੇਸ਼ ਮੰਤਰੀਆਂ, ਸੀਨੀਅਰ ਅਫ਼ਸਰਾਂ ਅਤੇ ਵਿਦੇਸ਼ ਨੀਤੀ ਦੇ ਐਕਸਪਰਟ ਲੋਕਾਂ ਰਾਹੀਂ ਇਹ ਡਾਇਲਾਗ ਰਚਿਆ ਜਾਂਦਾ ਹੈ।

ਕੋਰੋਨਾ ਦੀ ਬਿਮਾਰੀ ਤੋਂ ਬਾਅਦ ਕੁਆਡ ਨੇ ਟੀਕਾਕਰਨ ਦੇ ਵਿੱਚ ਵੀ ਪਾਰਟਨਰਸ਼ਿਪ ਕੀਤੀ ਹੈ ਜਿਸ ਦੇ ਜ਼ਰੀਏ ਟੀਕਿਆਂ ਨੂੰ ਇੱਕ ਦੂਜੇ ਦੇ ਦੇਸ਼ਾਂ ਵਿੱਚ ਡਲਿਵਰ ਕਰਾਉਣਾ, ਅਤੇ ਲੋੜ ਪੈਣ ਤੇ ਫਾਇਨਾਂਸ਼ੀਅਲ ਮਦਦ ਕਰਨਾ ਵੀ ਇਸ ਪਾਰਟਨਰਸ਼ਿਪ ਦਾ ਹਿੱਸਾ ਹੈ।

ਕੋਆਰਡੀਲੇਟਰਲ ਸਕਿਉਰਿਟੀ ਡਾਇਲਾਗ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ ਆਨ ਲਾਈਨ ਔਫ ਦੀ ਸੀ ਦਾ ਵੀ ਸ਼ੁਰੂ ਤੋਂ ਸਮਰਥਨ ਕਰਦਾ ਰਿਹਾ ਹੈ ਅਤੇ ਚੀਨ ਵੱਲੋਂ ਦੂਰ ਸਮੁੰਦਰ ਵਿੱਚ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਦਾ ਵਿਰੋਧ ਕਰਦਾ ਰਿਹਾ ਹੈ। ਕੁਆਡ ਦੇਸ਼ਾਂ ਦਾ ਇਹੀ ਮੰਨਣਾ ਹੈ ਕਿ ਸਾਨੂੰ ਸੰਯੁਕਤ ਰਾਸ਼ਟਰ ਦੀ ਇਸ ਟਰੀਟੀ ਨੂੰ ਮੰਨਣਾ ਚਾਹੀਦਾ ਹੈ ਅਤੇ ਕਮਜ਼ੋਰ ਦੇਸ਼ਾਂ ਦੇ ਸਮੁੰਦਰਾਂ ਦੇ ਹੱਕਾਂ ਉੱਤੇ ਕਬਜ਼ਾ ਨਹੀਂ ਕਰਨਾ ਚਾਹੀਦਾ।

ਕੱਲ੍ਹ ਕੁਆਡ ਵੱਲੋਂ ਇਕ ਜੁਆਇੰਟ ਸਟੇਟਮੇਂਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਉਨ੍ਹਾਂ ਨੇ ਨਾਰਥ ਕੋਰੀਆ ਵੱਲੋਂ ਕੀਤੇ ਜਾ ਰਹੇ ਮਿਜ਼ਾਈਲ ਲਾਂਚਾਂ ਦੀ ਵੀ ਨਿਖੇਧੀ ਕੀਤੀ ਹੈ।

ਕੁਆਡ ਦੇ ਬਣਨ ਦਾ ਮੁੱਖ ਮੰਤਵ ਇਸ ਖੇਤਰ ਦੀ ਸੁਰੱਖਿਆ ਸੀ। ਇਸ ਦੀ ਕਾਮਯਾਬੀ ਇਸ ਖੇਤਰ ਦੀ ਸ਼ਾਂਤੀ ਤੇ ਹੀ ਨਿਰਭਰ ਕਰਦੀ ਹੈ। ਇਸ ਤੋਂ ਇਲਾਵਾ ਕੁਆਡ ਦੇ ਵਿੱਚ ਚਾਰ ਵੱਡੇ ਦੇਸ਼ ਹੋਣ ਕਾਰਨ ਵਿਸ਼ਵ ਦੇ ਕਈ ਦੇਸ਼ ਵੀ ਇਸ ਨੂੰ ਬਤੌਰ ਰੋਲ ਮਾਡਲ ਦੇਖਦੇ ਹਨ ਕਿਉਂਕਿ ਇਨ੍ਹਾਂ ਚਾਰਾਂ ਦੇਸ਼ਾਂ ਦੇ ਸਿਰ ਤੇ ਵਿਸ਼ਵ ਸ਼ਾਂਤੀ ਕਾਫੀ ਨਿਰਭਰ ਕਰਦੀ ਹੈ। ਇਹ ਆਪਣੇ ਮਕਸਦ ਵਿੱਚ ਕਿਸ ਹੱਦ ਤਕ ਕਾਮਯਾਬ ਹੋਵੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

Related Stories

No stories found.
logo
Punjab Today
www.punjabtoday.com