ਯੂਐੱਸ 'ਚ ਔਰਤਾਂ ਦੀ ਸੈਕਸ ਹੜਤਾਲ,ਗਰਭਪਾਤ ਦਾ ਹੱਕ ਮਿਲਣ ਤੇ ਹੋਵੇਗਾ ਸੈਕਸ

ਔਰਤਾਂ ਨੇ ਕਿਹਾ ਹੈ ਕਿ ਜਦੋ ਤੱਕ ਗਰਭਪਾਤ ਦਾ ਅਧਿਕਾਰ ਨਹੀਂ ਮਿਲਦਾ,ਉਨ੍ਹਾਂ ਨੂੰ ਮਰਦਾਂ ਨਾਲ ਸੈਕਸ ਨਹੀਂ ਕਰਨਾ ਚਾਹੀਦਾ। ਪਤਾ ਲੱਗਾ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਲੋਕ ਸੜਕਾਂ 'ਤੇ ਵੀ ਉਤਰ ਆਏ ਹਨ।
ਯੂਐੱਸ 'ਚ ਔਰਤਾਂ ਦੀ ਸੈਕਸ ਹੜਤਾਲ,ਗਰਭਪਾਤ ਦਾ ਹੱਕ ਮਿਲਣ ਤੇ ਹੋਵੇਗਾ ਸੈਕਸ

ਅਮਰੀਕਾ ਵਿੱਚ ਗਰਭਪਾਤ ਦੇ ਕਾਨੂੰਨ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ ਅਮਰੀਕੀ ਔਰਤਾਂ ਮਰਦਾਂ ਨਾਲ ਸੈਕਸ ਨਾ ਕਰਨ ਦੀ ਧਮਕੀ ਦੇ ਰਹੀਆਂ ਹਨ। ਉਹ 'ਸੈਕਸ ਸਟ੍ਰਾਈਕ' ਦੀ ਗੱਲ ਕਰ ਰਹੇ ਹਨ। ਦਰਅਸਲ ਅਮਰੀਕਾ 'ਚ ਗਰਭਪਾਤ 'ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਕਾਫੀ ਵਿਰੋਧ ਹੋ ਰਿਹਾ ਹੈ। ਅਦਾਲਤ ਦੇ ਫੈਸਲੇ ਨੇ ਔਰਤਾਂ ਦੇ ਗਰਭਪਾਤ ਦੇ ਅਧਿਕਾਰ ਨੂੰ ਖਤਮ ਕਰ ਦਿੱਤਾ ਹੈ, ਜਿਸ ਨਾਲ 26 ਰਾਜਾਂ ਨੂੰ ਗਰਭਪਾਤ 'ਤੇ ਪਾਬੰਦੀ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ।

ਔਰਤਾਂ ਦੇ ਸਮੂਹ ਦਾ ਕਹਿਣਾ ਹੈ ਕਿ ਔਰਤਾਂ ਨੂੰ ਮਰਦਾਂ ਨਾਲ ਸੰਭੋਗ ਤੋਂ ਦੂਰ ਰਹਿਣ ਲਈ ਆਖਣਾ ਚਾਹੀਦਾ ਹੈ, ਜਦੋਂ ਤੱਕ ਗਰਭਪਾਤ ਦਾ ਅਧਿਕਾਰ ਸੰਘੀ ਕਾਨੂੰਨ ਨਹੀਂ ਬਣ ਜਾਂਦਾ। ਸੋਸ਼ਲ ਮੀਡੀਆ 'ਤੇ ਦੇਸ਼ ਭਰ 'ਚ ਸੈਕਸ ਸਟ੍ਰਾਈਕ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, "ਅਮਰੀਕਾ ਦੀਆਂ ਔਰਤਾਂ, ਇਹ ਸੰਕਲਪ ਲਓ, ਕਿਉਂਕਿ ਅਸੀਂ ਅਣਇੱਛਤ ਗਰਭ ਅਵਸਥਾ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਹਾਂ। ਇਸ ਲਈ ਅਸੀਂ ਕਿਸੇ ਵੀ ਪੁਰਸ਼, ਇੱਥੋਂ ਤੱਕ ਕਿ ਆਪਣੇ ਪਤੀਆਂ ਨਾਲ ਵੀ ਸੈਕਸ ਨਹੀਂ ਕਰਾਂਗੇ। ਜਦੋਂ ਤੱਕ ਅਸੀਂ ਗਰਭਵਤੀ ਨਹੀਂ ਹੋਣਾ ਚਾਹੁੰਦੇ ਹਾਂ।"

ਇਕ ਹੋਰ ਯੂਜ਼ਰ ਨੇ ਕਿਹਾ,"ਮੈਂ ਨਿਊਯਾਰਕ ਵਿਚ ਰਹਿੰਦੀ ਹਾਂ ਅਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਹਾਂ। ਮੈਂ ਉਨ੍ਹਾਂ ਲੋਕਾਂ ਦੀ ਤਲਾਸ਼ ਕਰ ਰਹੀ ਹਾਂ, ਜੋ ਸੈਕਸ ਸਟ੍ਰਾਈਕ ਦਾ ਸਮਰਥਨ ਕਰ ਰਹੇ ਹਨ। ਇਹੀ ਸਾਡੀ ਤਾਕਤ ਹੈ ਅਤੇ ਸਾਨੂੰ ਗਰਭਪਾਤ ਕਰਵਾਉਣ ਤੋਂ ਕੋਈ ਨਹੀਂ ਰੋਕ ਸਕਦਾ । ਜਦੋਂ ਤੱਕ ਗਰਭਪਾਤ ਦਾ ਅਧਿਕਾਰ ਸੰਘੀ ਕਾਨੂੰਨ ਨਹੀਂ ਬਣ ਜਾਂਦਾ।

ਸੈਕਸ ਨਾ ਕਰੋ।" #SexStrike ਦੇ ਨਾਲ, #abstinence ਵੀ ਟਵਿੱਟਰ 'ਤੇ ਟ੍ਰੈਂਡ ਕਰ ਰਿਹਾ ਹੈ। ਇਕ ਹੋਰ ਔਰਤ ਨੇ ਦੇਸ਼ ਵਿਆਪੀ ਸੈਕਸ ਹੜਤਾਲ ਦੀ ਮੰਗ ਕਰਦੇ ਹੋਏ ਕਿਹਾ, "ਜਦੋਂ ਤੱਕ ਔਰਤਾਂ ਨੂੰ ਗਰਭਪਾਤ ਦਾ ਅਧਿਕਾਰ ਨਹੀਂ ਮਿਲਦਾ, ਉਨ੍ਹਾਂ ਨੂੰ ਮਰਦਾਂ ਨਾਲ ਸੈਕਸ ਨਹੀਂ ਕਰਨਾ ਚਾਹੀਦਾ।" ਪਤਾ ਲੱਗਾ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਲੋਕ ਸੜਕਾਂ 'ਤੇ ਵੀ ਉਤਰ ਆਏ ਹਨ। ਪੁਲਿਸ ਨੇ ਐਰੀਜ਼ੋਨਾ ਕੈਪੀਟਲ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਅਧਿਕਾਰੀਆਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਕਿਉਂਕਿ ਗਰਭਪਾਤ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਸੈਨੇਟ ਦੀ ਇਮਾਰਤ ਦੇ ਸ਼ੀਸ਼ੇ ਦੇ ਦਰਵਾਜ਼ਿਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਸੀ। ਪ੍ਰਦਰਸ਼ਨ ਕਾਰਨ ਸੰਸਦ ਮੈਂਬਰਾਂ ਨੂੰ ਕੁਝ ਸਮੇਂ ਲਈ ਇਮਾਰਤ ਦੇ ਅੰਦਰ ਇਕ ਬੇਸਮੈਂਟ ਵਿਚ ਰਹਿਣਾ ਪਿਆ।

Related Stories

No stories found.
logo
Punjab Today
www.punjabtoday.com