ਦੁਨੀਆਂ ਦੇ ਸਭ ਤੋਂ ਅਮੀਰ ਕੁੱਤੇ ਕੋਲ ਹੈ 4000 ਕਰੋੜ ਦੀ ਜਾਇਦਾਦ

ਇਸਤੋਂ ਇਲਾਵਾ ਨਲਾ ਕੈਟ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋ ਕੀਤੀ ਜਾਣ ਵਾਲੀ ਬਿੱਲੀ ਹੈ। ਇਸਦੇ 40 ਲੱਖ ਤੋਂ ਵੱਧ ਫਾਲੋਅਰਜ਼ ਹਨ। ਇਸ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਦਰਜ ਕੀਤਾ ਗਿਆ ਹੈ।
ਦੁਨੀਆਂ ਦੇ ਸਭ ਤੋਂ ਅਮੀਰ ਕੁੱਤੇ ਕੋਲ ਹੈ 4000 ਕਰੋੜ ਦੀ ਜਾਇਦਾਦ

ਦੁਨੀਆਂ ਵਿਚ ਅਮੀਰ ਲੋਕਾਂ ਦੀ ਲਿਸਟ ਤਾਂ ਬਹੁਤ ਲੰਬੀ ਹੈ, ਪਰ ਦੁਨੀਆਂ ਵਿਚ ਕੁਝ ਅਜਿਹੇ ਜਾਨਵਰ ਵੀ ਹਨ, ਜਿਨਾਂ ਦੀ ਜਾਇਦਾਦ ਬਹੁਤ ਜ਼ਿਆਦਾ ਹੈ। ਦੁਨੀਆ ਦਾ ਸਭ ਤੋਂ ਅਮੀਰ ਜਾਨਵਰ ਜਰਮਨ ਸ਼ੈਫਰਡ ਨਸਲ ਦਾ ਪਾਲਤੂ ਕੁੱਤਾ ਹੈ। ਇਸ ਕੁੱਤੇ ਕੋਲ ਭਾਰਤ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਇੱਕ ਸਾਲ ਦੇ ਬਜਟ ਦੇ ਬਰਾਬਰ ਜਾਇਦਾਦ ਹੈ। ਇਸ ਕੁੱਤੇ ਕੋਲ 4 ਹਜ਼ਾਰ 132 ਕਰੋੜ ($ 500 ਮਿਲੀਅਨ) ਤੋਂ ਵੱਧ ਦੀ ਜਾਇਦਾਦ ਹੈ।

ਇਸਦੇ ਨਾਲ ਹੀ 2022-23 ਲਈ ਭਾਰਤ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦਾ ਬਜਟ 4 ਹਜ਼ਾਰ 288 ਕਰੋੜ ਸੀ। ਇਹ ਇਕੱਲਾ ਜਾਨਵਰ ਨਹੀਂ ਹੈ ਜਿਸ ਕੋਲ ਬਹੁਤ ਸਾਰਾ ਪੈਸਾ ਹੈ। ਬਹੁਤ ਸਾਰੇ ਜਾਨਵਰ ਅਜਿਹੇ ਹਨ ਜਿਨ੍ਹਾਂ ਨੇ ਆਪਣੇ ਮਾਲਕ, ਕਾਰੋਬਾਰ ਜਾਂ ਸੋਸ਼ਲ ਮੀਡੀਆ ਦੀ ਮਦਦ ਨਾਲ ਕਰੋੜਾਂ ਦੀ ਦੌਲਤ ਇਕੱਠੀ ਕੀਤੀ ਹੈ। ਆਲ ਅਬਾਊਟ ਕੈਟਸ ਨੇ ਦਿ ਅਲਟੀਮੇਟ ਰਿਚ ਪੇਟ ਲਿਸਟ ਜਾਰੀ ਕੀਤੀ ਹੈ। ਜਿਸ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਪਾਲਤੂ ਜਾਨਵਰ ਦੱਸੇ ਗਏ ਹਨ।

ਅੱਜ ਦੇ ਸਮੇਂ ਵਿੱਚ, ਇਹ ਜਾਇਦਾਦ 500 ਮਿਲੀਅਨ ਡਾਲਰ (4 ਹਜ਼ਾਰ 132 ਕਰੋੜ ਰੁਪਏ) ਹੋ ਗਈ ਹੈ। ਇਸਤੋਂ ਇਲਾਵਾ ਨਲਾ ਕੈਟ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋ ਕੀਤੀ ਜਾਣ ਵਾਲੀ ਬਿੱਲੀ ਹੈ। ਇਸ ਦੇ 40 ਲੱਖ ਤੋਂ ਵੱਧ ਫਾਲੋਅਰਜ਼ ਹਨ। ਇਸ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਦਰਜ ਕੀਤਾ ਗਿਆ ਹੈ। ਇਸ ਸਿਆਮੀ-ਫਾਰਸੀ ਬਿੱਲੀ ਦੀ ਕੁੱਲ ਕੀਮਤ ₹826 ਕਰੋੜ ($100 ਮਿਲੀਅਨ) ਹੈ।

ਨਾਲਾ ਕੈਟ ਦੇ ਪਾਲਤੂ ਮਾਤਾ-ਪਿਤਾ ਇਸ ਦੇ ਨਾਮ ਨਾਲ ਇੱਕ ਪ੍ਰੀਮੀਅਮ ਕੈਟ-ਫੂਡ ਕੰਪਨੀ ਵੀ ਚਲਾਉਂਦੇ ਹਨ। ਓਲੀਵੀਆ ਮਸ਼ਹੂਰ ਅਮਰੀਕੀ ਗਾਇਕਾ ਟੇਲਰ ਸਵਿਫਟ ਦੀ ਪਾਲਤੂ ਬਿੱਲੀ ਹੈ। ਇਸ ਦੀ ਆਪਣੀ ਕੰਪਨੀ ਹੈ। ਇਸ ਦੇ ਨਾਲ, ਉਹ ਐਕਟਿੰਗ ਵੀ ਕਰਦੀ ਹੈ ਅਤੇ ਟੇਲਰ ਸਵਿਫਟ ਦੇ ਨਾਲ ਕਈ ਸੰਗੀਤ ਵੀਡੀਓਜ਼ ਅਤੇ ਵਿਗਿਆਪਨਾਂ ਵਿੱਚ ਨਜ਼ਰ ਆ ਚੁੱਕੀ ਹੈ। ਇਹ ਬਿੱਲੀ ਇੱਕ ਵਿਗਿਆਪਨ ਵਿੱਚ ਕੰਮ ਕਰਨ ਲਈ ਮੋਟੀ ਫੀਸ ਵਸੂਲਦੀ ਹੈ। ਇਸ ਕੋਲ 800 ਕਰੋੜ ਰੁਪਏ (97 ਮਿਲੀਅਨ ਡਾਲਰ) ਦੀ ਜਾਇਦਾਦ ਹੈ।

ਅਮਰੀਕਾ ਦੇ ਮਸ਼ਹੂਰ ਟਾਕ ਸ਼ੋਅ ਹੋਸਟ ਅਤੇ ਅਰਬਪਤੀ ਓਪਰਾ ਵਿਨਫਰੇ ਦੇ ਕੋਲ ਪੰਜ ਪਾਲਤੂ ਕੁੱਤੇ ਹਨ-ਸੈਡੀ, ਸੰਨੀ, ਲੌਰੇਨ, ਲੈਲਾ ਅਤੇ ਲਿਊਕ। ਉਨ੍ਹਾਂ ਨੇ ਹਰੇਕ ਨੂੰ 248 ਕਰੋੜ ਰੁਪਏ ($30 ਮਿਲੀਅਨ) ਦਿੱਤੇ ਹਨ। ਓਪਰਾ ਦਾ ਮੰਨਣਾ ਹੈ ਕਿ ਕੁੱਤਿਆਂ ਤੋਂ ਬਿਨਾਂ ਘਰ ਕਿਤਾਬਾਂ ਤੋਂ ਬਿਨਾਂ ਲਾਇਬ੍ਰੇਰੀ ਵਾਂਗ ਹੈ। ਪੋਮੇਰੇਨੀਅਨ ਨਸਲ ਦਾ ਜਿਫਪੋਮ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 95 ਲੱਖ ਫਾਲੋਅਰਜ਼ ਹਨ। ਉਹ ਦੁਨੀਆ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਪਾਲਤੂ ਜਾਨਵਰ ਹੈ। ਉਹ ਇੱਕ ਇੰਸਟਾਗ੍ਰਾਮ ਪੋਸਟ ਲਈ 27 ਲੱਖ ਰੁਪਏ ਚਾਰਜ ਕਰਦਾ ਹੈ। ਇਸਦੀ ਕੁੱਲ ਜਾਇਦਾਦ 200 ਕਰੋੜ ਰੁਪਏ ($25 ਮਿਲੀਅਨ) ਹੈ।

Related Stories

No stories found.
logo
Punjab Today
www.punjabtoday.com